ਆਸਟ੍ਰੇਲੀਆ ਰਹਿੰਦੇ ਸਿੱਖ ਆਗੂ ਨੇ ਲਹਿੰਦੇ ਪੰਜਾਬ ‘ਚ ਆਪਣੇ ਜੱਦੀ ਪਿੰਡਾਂ ਵਿਚ ਫੇਰੀ ਪਾਈ; ਸ਼ਹੀਦੀ ਯਾਦਗਾਰ ਦੀ ਹਾਲਤ ਵੇਖ ਭਾਵੁਕ ਹੋਏ

ਆਸਟ੍ਰੇਲੀਆ ਰਹਿੰਦੇ ਸਿੱਖ ਆਗੂ ਸ. ਅਜੀਤ ਸਿੰਘ ਲਹਿੰਦੇ ਪੰਜਾਬ ਵਿੱਚ ਪੈਂਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਧੰਨੂਆਣਾ (ਚੱਕ 91) ਤਹਿਸੀਲ ਜੜ੍ਹਾਂਵਾਲਾ, ਜ਼ਿਲਾ ਫੈਸਲਾਬਾਦ (ਪਹਿਲਾ ਪ੍ਰਚੱਲਤ ਨਾਂ ਲਾਇਲਪੁਰ) ਵੇਖਣ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਬੜੇ ਚਾਅ ਨਾਲ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ।

ਆਸਟਰੇਲੀਆ ਦੀ ਪਾਰਲੀਮੈਂਟ ਵਿਚ ਗੁਰੂ ਨਾਨਕ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਅੱਜ (17 ਅਕਤਰੂਬਰ ਨੂੰ) ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਚਲੇ ਫੈਡਰਲ ਪਾਰਲੀਮੈਂਟ ਹਾਊਸ ਵਿੱਚ ਪਲੇਠਾ ਸਮਾਗਮ ਰਚਾਇਆ ਗਿਆ ਅਤੇ ਗੁਰੂ ਨਾਨਕ ਜੀ ਦੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਦੇ ਸੁਨੇਹੇ ਤੋਂ ਆਸਟਰੇਲੀਆ ਦੇ ਭਾਈਚਾਰੇ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਮੇ ਬਾਬਾ ਜਸਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਗੁਰੂ ਘਰ ਦੇ ਰਾਗੀ ਭਾਈ ਸੁਬੇਗ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ।

ਮੈਲਬਰਨ ‘ਚ ‘ਜਿਤੁ ਜੰਮਿਹ ਰਾਜਾਨ’ ਸਮਾਗਮ; ਸਿੱਖ ਇਤਿਹਾਸ ‘ਚ ਬੀਬੀਆਂ ਦੀ ਭੂਮਿਕਾ ‘ਤੇ ਚਰਚਾ

ਗੂਰੁ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਆਸਟਰੇਲੀਆ ‘ਚ ਚੱਲ ਲਹੇ ਲੜੀਵਾਰ ਸਮਾਗਮਾਂ ਤਹਿਤ ਬੀਬੀਆਂ ਲਈ ਖਾਸ ਸਮਾਗਮ ‘ਜਿਤੁ ਜੰਮਿਹ ਰਾਜਾਨ’ ਕਰਵਾਇਆ ਗਿਆ ਜਿਸ ‘ਚ ਸਿੱਖ ਇਤਿਹਾਸ ਖਾਸਕਰ ਗੁਰੂ ਨਾਨਕ ਸਾਹਿਬ ਦੀਆਂ ਬੀਬੀਆਂ ਪ੍ਰਤੀ ਸਿੱਖਿਆਵਾਂ ਨੂੰ ਕੇਂਦਰ ‘ਚ ਰੱਖ ਕੇ ਗੱਲਬਾਤ ਕੀਤੀ ਗਈ।

ਤੀਜੇ ਘੱਲੂਘਾਰੇ (ਜੂਨ 1984) ਦੇ ਸਿੱਖਾਂ ਲਈ ਸਬਕ: ਭਾਈ ਅਜਮੇਰ ਸਿੰਘ ਦਾ ਸਿਡਨੀ ਵਿਖੇ ਦੂਜਾ ਵਖਿਆਨ (2019)

ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਚਿੰਤਕ ਭਾਈ ਅਜਮੇਰ ਸਿੰਘ ਨੇ 22 ਜੂਨ, 2019 ਨੂੰ ਗੁਰਦੁਆਰਾ ਸਾਹਿਬ, ਗਲੈਨਵੁੱਡ, ਸਿਡਨੀ ਵਿਖੇ 22 ਜੂਨ, 2019 ਨੂੰ ਕੀਤੇ ਵਖਿਆਨ ਦੌਰਾਨ “ਤੀਜੇ ਘੱਲੂਘਾਰੇ (ਜੂਨ 1984) ਦੇ ਸਿੱਖਾਂ ਲਈ ਸਬਕ” ਵਿਸ਼ੇ ਉੱਤੇ ਜੋ ਵਿਚਾਰ ਸਾਂਝੇ ਕੀਤੇ ਸਨ, ਉਹ ਵਿਚਾਰ ਇੱਥੇ ਸਿੱਖ ਸਿਆਸਤ ਦੇ ਦਰਸ਼ਕਾਂ ਲਈ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਦਿੱਲੀ ਘਟਨਾ ਵਿਰੁੱਧ ਮੈਲਬਰਨ ‘ਚ ਸਿੱਖਾਂ ਵੱਲ੍ਹੋਂ ਰੋਸ ਪ੍ਰਦਰਸ਼ਨ

ਅੱਜ (21 ਜੂਨ) ਇੱਥੋਂ ਦੇ ਭਾਰਤੀ ਦੂਤਵਾਸ ਬਾਹਰ ਸਿੱਖ ਭਾਈਚਾਰੇ ਨੇ ਦਿੱਲੀ ‘ਚ ਸਿੱਖ ਪਿਓ-ਪੁੱਤਰ ਦੀ ਪੁਲਿਸ ਵੱਲ੍ਹੋੰ ਕੀਤੀ ਗਈ ਕੁੱਟਮਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਸਿੱਖ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਅਸਟਰੇਲੀਆ ਦੇ ਸਿਨੇਮਾਂ ਘਰਾਂ ਵਿੱਚ ਫਿਲਮ ਦਾਸਤਾਨ-ਏ-ਮੀਰੀ-ਪੀਰੀ ਵਿਖਾਉਣ ਤੇ ਰੋਕ

ਕੱਲ੍ਹ ਮੈਲਬਰਨ ਦੇ ਪੱਛਮ ਇਲਾਕੇ ਸਨਸ਼ਾਈਨ ਵਿਖੇ ਇੱਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਵਿਲੇਜ ਸਿਨੇਮਾਘਰ ਦੇ ਸਾਹਮਣੇ, ਆ ਰਹੀ ਵਿਵਾਦਿਤ ਫਿਲਮ ਦਾਸਤਾਨ-ਏ-ਮੀਰੀ-ਪੀਰੀ ਵਿਰੁੱਧ ਇੱਕ ਵੱਡਾ ਰੋਸ ਮੁਜਹਾਰਾ ਕੀਤਾ ਗਿਆ।

ਗੋਰਟਨ ਫੈਡਰਲ ਹਲਕੇ ਤੋਂ ਹਰਕੀਰਤ ਸਿੰਘ ਹੋਣਗੇ ਗ੍ਰੀਨਜ਼ ਉਮੀਦਵਾਰ

ਆਸਟ੍ਰੇਲੀਆ ਵਿੱਚ 18 ਮਈ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਗਰੀਨਸ ਪਾਰਟੀ ਨੇ ਹਰਕੀਰਤ ਸਿੰਘ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਗਰੀਨ ਪਾਰਟੀ ਆਸਟ੍ਰੇਲੀਆ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ। ਹਰਕੀਰਤ ਸਿੰਘ ਨੇ ਪਿਛਲੇ ਸਾਲ ਸੂਬਾਈ ਚੋਣਾਂ ਵਿੱਚ ਇਸ ਪਾਰਟੀ ਵਲੋਂ ਮੈਲਟਨ ਹਲਕੇ ਤੋਂ ਚੋਣ ਲੜੀ ਸੀ। ਬੀਤੇ ਦਿਨੀਂ ਜਾਰੀ ਕੀਤੇ ਇਕ ਬਿਆਨ ਵਿਚ ਹਰਕੀਰਤ ਸਿੰਘ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਨੂੰ ਲੋਕਾਂ ਤੋਂ ਭਰਪੂਰ ਸਾਥ ਮਿਲਣ ਦੀ ਆਸ ਹੈ।

ਮੈਲਬਰਨ ‘ਚ 32ਵੀਆਂ ਸਿੱਖ ਖੇਡਾਂ ਦੀ ਸ਼ੁਰੂਆਤ; ਵੱਖ ਵੱਖ ਪ੍ਰਦਰਸ਼ਨੀਆਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਅੱਜ (19 ਅਪਰੈਲ ਨੂੰ) ਇੱਥੇ 32ਵੀਆਂ ਸਿੱਖ ਖੇਡਾਂ ਦੀ ਰਸਮੀ ਸ਼ੁਰੂਆਤ ਹੋ ਗਈ। ਦੱਖਣੀ ਖੇਤਰ ‘ਕੈਸੇ ਫ਼ੀਲਡਜ਼’ ਦੇ ਖੇਡ ਮੈਦਾਨਾਂ ‘ਚ ਅਰਦਾਸ ਮਗਰੋਂ ਤਿੰਨ ਦਿਨ ਚੱਲਣ ਵਾਲੀਆਂ ਇੰਨ੍ਹਾਂ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ‘ਚ 11 ਕੌਮਾਂਤਰੀ ਅਤੇ 75 ਦੇ ਕਰੀਬ ਹੋਰ ਖੇਡ ਟੋਲੇ (ਕਲੱਬ) ਸ਼ਮੂਲੀਅਤ ਕਰ ਰਹੇ ਹਨ। ਇਨ੍ਹਾਂ ਖੇਡਾਂ ਵਿਚ ਤਿੰਨ ਹਜ਼ਾਰ ਦੇ ਕਰੀਬ ਖਿਡਾਰੀ ਸ਼ਾਮਲ ਹੋ ਰਹੇ ਹਨ ਅਤੇ ਦੇਸ ਪਰਦੇਸ ਦੇ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਲੱਗੇਗੀ।

ਸਰਬ ਸਾਂਝੀਵਾਲਤਾ ਦਾ ਸੁਨੇਹਾ ਬਨਾਮ “वसुधैव कुटुम्बकम्”: ਹਿੰਦੋਸਤਾਨੀ ਸਫੀਰਾਂ ‘ਤੇ ਰੋਕ ਅਤੇ ਸਿੱਖਾਂ ‘ਤੇ ਪਾਬੰਦੀ ਦਾ ਮਾਮਲਾ

ਲੇਖਕ: ਹਰਪ੍ਰੀਤ ਸਿੰਘ* ਹਿੰਦੂਸਤਾਨੀ ਸਫਾਰਤਖਾਨਿਆਂ ਦੇ ਸਫੀਰਾਂ ਵੱਲੋਂ ਗੁਰੂਘਰਾਂ ‘ਚ ਦਖਲਅੰਦਾਜ਼ੀ ਕਰਨ ਉੱਤੇ ਉੱਤਰੀ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ‘ਚ ਲੱਗੀ ਰੋਕ ‘ਤੇ ਹਿੰਦੂਸਤਾਨੀ ਸਫਾਂ ‘ਚ ਕਾਫੀ ਬੁਖਲਾਹਟ ਆਈ ਹੋਈ ਏ। ਵੱਖ-ਵੱਖ ਖੇਤਰਾਂ ‘ਚ ਸਰਗਰਮ ਹਿੰਦੂਤਵੀਆਂ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਸਿੱਖ ਧਰਮ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ ਤੇ ਗੁਰੂਘਰਾਂ ਵਿੱਚ ਕਿਸੇ […]

ਆਸਟ੍ਰੇਲੀਆ: ਭਾਰਤੀ ਹਾਈ ਕਮਿਸ਼ਨਰ ਨੂੰ ਜਗਤਾਰ ਸਿੰਘ ਜੱਗੀ ਦੇ ਮਾਮਲੇ ‘ਚ ਵਿਰੋਧ ਦਾ ਸਾਹਮਣਾ ਕਰਨਾ ਪਿਆ

ਆਸਟ੍ਰੇਲੀਆ ‘ਚ ਭਾਰਤੀ ਹਾਈ ਕਮਿਸ਼ਨਰ ਅਤੇ ਮੈਲਬਰਨ ਸਥਿਤ ਕੌਂਸਲੇਟ ਜਨਰਲ ਨੂੰ ਸ਼ਨੀਵਾਰ 18 ਨਵੰਬਰ, 2017 ਨੂੰ ਉਸ ਵੇਲੇ ਸਿੱਖ ਸੰਗਤ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਟਰਨੇਟ ਇਲਾਕੇ ਦੇ ਗੁਰਦੁਆਰਾ ਸਾਹਿਬ ਆਇਆ ਸੀ।