Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਸਟ੍ਰੇਲੀਆ ਰਹਿੰਦੇ ਸਿੱਖ ਆਗੂ ਨੇ ਲਹਿੰਦੇ ਪੰਜਾਬ ‘ਚ ਆਪਣੇ ਜੱਦੀ ਪਿੰਡਾਂ ਵਿਚ ਫੇਰੀ ਪਾਈ; ਸ਼ਹੀਦੀ ਯਾਦਗਾਰ ਦੀ ਹਾਲਤ ਵੇਖ ਭਾਵੁਕ ਹੋਏ

ਆਸਟ੍ਰੇਲੀਆ ਰਹਿੰਦੇ ਸਿੱਖ ਆਗੂ ਨੇ ਲਹਿੰਦੇ ਪੰਜਾਬ ‘ਚ ਆਪਣੇ ਜੱਦੀ ਪਿੰਡਾਂ ਵਿਚ ਫੇਰੀ ਪਾਈ; ਸ਼ਹੀਦੀ ਯਾਦਗਾਰ ਦੀ ਹਾਲਤ ਵੇਖ ਭਾਵੁਕ ਹੋਏ

ਸਿਡਨੀ (ਸਰਵਰਿੰਦਰ ਸਿੰਘ ਰੂਮੀ): ਆਸਟ੍ਰੇਲੀਆ ਰਹਿੰਦੇ ਸਿੱਖ ਆਗੂ ਸ. ਅਜੀਤ ਸਿੰਘ ਲਹਿੰਦੇ ਪੰਜਾਬ ਵਿੱਚ ਪੈਂਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਧੰਨੂਆਣਾ (ਚੱਕ 91) ਤਹਿਸੀਲ ਜੜ੍ਹਾਂਵਾਲਾ, ਜ਼ਿਲਾ ਫੈਸਲਾਬਾਦ (ਪਹਿਲਾ ਪ੍ਰਚੱਲਤ ਨਾਂ ਲਾਇਲਪੁਰ) ਵੇਖਣ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਬੜੇ ਚਾਅ ਨਾਲ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ। ਧਨੂਆਣਾ ਪਹੁੰਚਣ ਤੇ ਸਭ ਤੋਂ ਪਹਿਲਾਂ ਉਹ ਆਪਣੇ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਸ਼ਹੀਦਗੰਜ ਵੇਖਣ ਗਏ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਿਤ ਦੀ ਮੌਜੂਦਾ ਸਥਿਤੀ ਵੇਖ ਕੇ ਭਾਵੁਕ ਹੋ ਗਏ। ਗੁਰਦੁਆਰਾ ਸਾਹਿਬ ਦਾ ਗੁੰਬਦ ਭਾਵੇਂ ਕਿ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਪਰ ਅੰਦਰ ਆਟਾ ਚੱਕੀ ਤੇ ਰੂੰ ਵਾਲਾ ਪੇਂਜਾ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਤੋਂ ਕੁਝ ਕੁ ਮੀਲ ਦੂਰ ਪੈਂਦੇ ਪਿੰਡ ਧੰਨੂਆਣਾ (ਚੱਕ 91) ਦੇ ਨੌ ਸਿੰਘ 20 ਫ਼ਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦਾਆਰਾ ਸ਼ਹੀਦਗੰਜ ਬਣਾਇਆ ਗਿਆ ਸੀ। ਉਸ ਸਮੇਂ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਮਹੰਤ ਨਰਾਇਣ ਦਾਸ ਦਾ ਕਬਜ਼ਾ ਸੀ ਤੇ ਉਸ ਵੱਲੋਂ ਸ਼ਰੇਆਮ ਮਰਿਯਾਦਾ ਦੀਆਂ ਧੱਜੀਆਂ ਉਡਾ ਕੇ ਸਿੱਖਾਂ ਨੂੰ ਜਲ਼ੀਲ ਕੀਤਾ ਜਾਂਦਾ ਸੀ। ਬਦਨਾਮ ਮਹੰਤ ਤੇ ਉਸ ਗੁੰਡੇ ਦੁਸ਼ਕਰਮ ਗੁਰਦੁਆਰਾ ਸਾਹਿਬ ਵਿਖੇ ਕਰਦੇ ਸਨ। ਮਹੰਤ ਤੋਂ ਗੁਰਦੁਆਰਾ ਸਾਹਿਬ ਅਜ਼ਾਦ ਕਰਵਾਉਣ ਲਈ ਸਿੱਖਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਜਿਸ ਵਿੱਚ ਧੰਨੂਆਣਾ ਪਿੰਡ ਦੇ 9 ਸਿੰਘ ਸ਼ਹੀਦ ਹੋ ਗਏ ਸਨ।

ਸ. ਅਜੀਤ ਸਿੰਘ ਲਹਿੰਦੇ ਪੰਜਾਬ ਵਿੱਚ ਪੈਂਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਧੰਨੂਆਣਾ (ਚੱਕ 91) ਤਹਿਸੀਲ ਜੜ੍ਹਾਂਵਾਲਾ, ਜ਼ਿਲਾ ਫੈਸਲਾਬਾਦ ਵਿਖੇ

ਆਸਟ੍ਰੇਲੀਆ ਤੋਂ ਆਪਣੇ ਪੁਰਾਣੇ ਪਿੰਡ ਪੁੱਜੇ ਸ. ਅਜੀਤ ਸਿੰਘ ਨੇ ਗੱਲਬਾਤ ਕਰਦਿਆਂ ਦਸਿਆ ਕਿ ’47 ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਪਿੰਡ ਧੰਨੂਆਣਾ (ਚੱਕ 91) ਵਿੱਚ ਰਹਿੰਦਾ ਸੀ ਤੇ ਪਿੰਡ ਤੋਂ ਨਜ਼ਦੀਕ ਹੀ ਉਨ੍ਹਾਂ ਦਾ ਮੁਰੱਬਾ ਸੀ।

ਨਨਕਾਣਾ ਸਾਹਿਬ ਵਿਖੇ ਪਿੰਡ ਧੰਨੂਆਣਾ ਦੇ ਸ਼ਹੀਦਾਂ ਹੋਏ 9 ਸਿੰਘਾਂ ਦੀ ਯਾਦ ਵਿਚ ਬਣਾਏ ਗਏ ਗੁਰੁਦੁਆਰਾ ਸਾਹਿਬ ਦੀ ਇਮਾਰਤ ਦਾ ਗੁੰਬਦ

ਉਹਨਾਂ ਦਸਿਆ ਕਿ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਜਿਲੇ ਵਿੱਚ ਆਦਮਪੁਰ ਨਜ਼ਦੀਕ ਮਹਿਮਦਪੁਰ ਵਿੱਚ ਆ ਵੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾ ਦੇ ਦਾਦਾ ਸ. ਦੀਦਾਰ ਸਿੰਘ, ਪਿਤਾ ਪਰਗਾਸ਼ਾ ਸਿੰਘ, ਚਾਚਾ ਮਲਕੀਤ ਸਿੰਘ ਤੇ ਚਾਚਾ ਸ਼ਿੰਗਾਰਾ ਸਿੰਘ ਅਕਸਰ ਧਨੂੰਆਣੇ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਖ਼ਾਸਕਰ ਦਾਦਾ ਦੀਦਾਰ ਸਿੰਘ ਤਾਂ ਅਕਸਰ ਉਦਾਸ ਹੋ ਜਾਇਆ ਕਰਦੇ ਸਨ ਤੇ ਕਿਹਾ ਕਰਦੇ ਸਨ ਕਿ ਵੰਡ ਨੇ ਸਭ ਕੁਝ ਉਜਾੜ ਦਿੱਤਾ। ਉਹ ਯਾਦ ਕਰਦੇ ਹੁੰਦੇ ਸਨ ਕਿ ਕਿਵੇਂ ਉਹ ਬਹੁਤ ਹੀ ਉਪਜਾਊ ਜ਼ਮੀਨ ‘ਤੇ ਖੇਤੀ ਕਰਦੇ ਹੁੰਦੇ ਸਨ।

ਨਨਕਾਣਾ ਸਾਹਿਬ ਵਿਖੇ ਪਿੰਡ ਧੰਨੂਆਣਾ ਦੇ ਸ਼ਹੀਦਾਂ ਹੋਏ 9 ਸਿੰਘਾਂ ਦੀ ਯਾਦ ਵਿਚ ਬਣਾਏ ਗਏ ਗੁਰੁਦੁਆਰਾ ਸਾਹਿਬ ਦੀ ਇਮਾਰਤ ਦਾ ਗੁੰਬਦ ਦਾ ਅੰਦਰਲੇ ਪਾਸਿਓਂ ਇਕ ਹੋਰ ਦ੍ਰਿਸ਼

ਸ. ਅਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਪਰਵਾਸ ਕਰਕੇ ਮਹਿਮਦਪੁਰ ਤੋਂ ਆਸਟ੍ਰੇਲੀਆ ਆ ਗਏ ਪਰ ਬਜ਼ੁਰਗਾਂ ਦਾ ਜੱਦੀ ਪਿੰਡ ਵੇਖਣ ਦੀ ਇੱਛਾ ਸਦਾ ਉਨ੍ਹਾਂ ਨੂੰ ਸਤਾਉਂਦੀ ਰਹੀ।

ਇਸ ਵਾਰ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ‘ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਮੌਕੇ ਦੁਨੀਆਂ ਭਰ ਤੋਂ ਸਿੱਖਾਂ ਨੇ ਪਾਕਿਸਤਾਨ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਆਸਟ੍ਰੇਲੀਆ ਤੋਂ ਪਾਕਿਸਤਾਨ ਗਏ ਜਥੇ ਵਿੱਚ ਸ. ਅਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਤਰਨਜੀਤ ਕੌਰ ਨੂੰ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ। ਸ. ਅਜੀਤ ਸਿੰਘ ਨੇ ਲਹਿੰਦੇ ਪੰਜਾਬ ਦੇ ਪੰਜਾਬੀ ਪੱਤਰਕਾਰ ਮਸੂਦ ਮੱਲੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਆਪਣੇ ਜੱਦੀ ਪਿੰਡ ਧੰਨੂਆਣਾ ਜਾਣ ਦੀ ਉਹਨਾਂ ਦੀ ਬਚਪਣ ਦੀ ਇੱਛਾ ਮਸੂਦ ਮੱਲ੍ਹੀ ਦੇ ਯਤਨਾਂ ਸਦਕਾ ਹੀ ਪੂਰੀ ਹੋ ਸਕੀ ਹੈ।

ਪਿੰਡ ਦੇ ਬਜ਼ੁਰਗ ਸ. ਅਜੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਵਜੋਂ ਇੱਟ ਭੇਂਟ ਕਰਦੇ ਹੋਏ

ਜ਼ਿਕਰਯੋਗ ਹੈ ਕਿ ਸ. ਅਜੀਤ ਸਿੰਘ ਦਾ ਪਰਵਾਰ ਸਿੱਖ ਰਾਜਨੀਤੀ ਵਿੱਚ ਸਰਗਰਮ ਹੈ। ਜਿੱਥੇ ਸ. ਅਜੀਤ ਸਿੰਘ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਮੋਢੀ ਪ੍ਰਧਾਨ ਰਹੇ ਹਨ ਉਥੇ ਉਨ੍ਹਾਂ ਦੇ ਵੱਡੇ ਭਰਾ ਸ. ਤੀਰਥ ਸਿੰਘ ਨਿੱਝਰ ਆਸਟ੍ਰੇਲੀਆ ਦੇ “ਸ਼ਹੀਦੀ ਟੂਰਨਾਮੈਂਟ ਗ੍ਰਿਫ਼ਤ” ਦੇ ਮੋਢੀਆਂ ਚੋ ਹਨ ਤੇ ਕਈ ਵਾਰ ਗ੍ਰਿਫ਼ਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਨ।

ਧਨੂਆਣਾ ਵਿੱਚ ਭਾਈ ਅਜੀਤ ਸਿੰਘ ਹੋਰਾਂ ਨੂੰ ਪਿੰਡ ‘ਚ ਵੰਡ ਤੋਂ ਪਹਿਲਾ ਦੇ ਰਹਿੰਦੇ ਬਜ਼ੁਰਗ ਮਹੁੰਮਦ ਅਰਸ਼, ਜ਼ਹੂਰ ਮਿਲੇ ਜਿਨ੍ਹਾਂ ਨੇ ਵੰਡ ਤੋਂ ਪਹਿਲਾਂ ਪਿੰਡ ਰਹਿੰਦੇ ਸਿੱਖ ਪਰਵਾਰਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਤੋਂ ਧਨੂਆਣੇ ਆ ਕੇ ਵੱਸੇ ਬਜ਼ੁਰਗ ਮਹਿਬੂਬ, ਅਬਦੁਲ ਹਮੀਦ ਤੇ ਅਬਦੁਲ ਰਹਿਮਾਨ ਮਿਲੇ ਜਿੰਨ੍ਹਾ ਨੇ ਚੜ੍ਹਦੇ ਪੰਜਾਬ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਪਿੰਡ ਵਾਸੀਆਂ ਵੱਲੋਂ ਸ, ਅਜੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਇਕ ਇੱਟ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਵਿਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼-ਪੱਤਰ ਜਨਤਕ ਹੋਣ ਤੋਂ ਬਾਅਦ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਤੰਤਰ ਜਨਤਕ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਅਜ਼ਰਬਾਈਜਾਨ ਦੇ ਬਾਕੂ ਵਿੱਚ ਉੱਚ-ਪੱਧਰੀ ਮੁਲਾਕਾਤਾਂ ਰਾਹੀਂ ਸਿੱਖ ਕੂਟਨੀਤੀ, ਕੌਮਾਂਤਰੀ ਹਮਾਇਤ ਅਤੇ ਆਤਮ-ਨਿਰਣੈ ਦੇ ਹੱਕ ਪ੍ਰਤੀ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ
ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੈਲਜੀਅਮ ਵਿਖੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਕਿਤਾਬ ‘ਕੌਰਨਾਮਾ-3’ ਜਾਰੀ ਕੀਤੀ ਗਈ। ਜੂਨ 1984 ਦੇ ਘੱਲੂਘਾਰੇ ਅਤੇ ਸ਼ਹੀਦ ਬੀਬੀਆਂ ਦੇ ਇਤਿਹਾਸ ਨੂੰ
ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: