ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ)ਦੇ ਸਾਂਝੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਮਾਂ ਬੋਲੀ ਦਾ ਪਾਸਾਰਾ ,ਮਾਂ ਬੋਲੀ ਨੂੰ ਅਮਲੀ ਰੂਪ ਵਿੱਚ ਹਰ ਘਰ ਹਰ ਪਰਿਵਾਰ ਵਲੋਂ ਅਪਣਾਏ ਬਗੈਰ ਅਸੰਭਵ ਹੈ ।ਬਾਬਾ ਹਰਦੀਪ ਸਿੰਘ ਮਹਿਰਾਜ ,ਲੱਖਾ ਸਿਧਾਣਾ ,ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਰਚ ਦੇ ਅਗਲੇੇ ਪੜਾਅ ਦੀ ਆਰੰਭਤਾ ਦੀ ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ,ਰਾਜਸਥਾਨ ਤੇ ਹਿਮਾਚਲ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਤੇ ਨਿੱਜੀ ਸੰਸਥਾਵਾਂ ਵੀ ਸਾਰਾ ਕਾਰੋਬਾਰ ਹਿੰਦੀ ,ਹਰਿਆਣਵੀ ਜਾਂ ਹਿਮਾਚਲੀ ਭਾਸ਼ਾ ਦੀ ਅਗਵਾਈ ਅਤੇ ਵਿੱਚ ਕਰ ਰਹੀਆਂ ਹਨ
ਮੋਰਚਾ ਚੁੱਕਣ ਤੋਂ ਪਹਿਲਾਂ ਜਥੇਦਾਰ ਨੇ ਪੰਥਕ ਜਥੇਬੰਦੀਆਂ ਦੇ ਆਗੂਆਂ ਨਾਲ਼ ਸਲਾਹ ਕਰਨੀ ਵੀ ਜਰੂਰੀ ਨਹੀਂ ਸਮਝੀ ਤੇ ਜਿੱਤੀ ਹੋਈ ਬਾਜੀ ਹਰਾ ਦਿੱਤੀ ਹੈ। ਜਥੇਦਾਰ ਨੇ ਕਾਂਗਰਸ ਸਰਕਾਰ ਨਾਲ਼ ਅਧੂਰਾ ਸਮਝੌਤਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾ ਤੇ ਰੁਤਬੇ ਨੂੰ ਸੱਟ ਮਾਰੀ ਹੈ।
ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਅੱਜ ਆਪਣੀ ਅੰਮ੍ਰਿਤਸਰ ਵਿਖੇ ਹੋਏ ਅਹਿਮ ਬੈਠਕ ਦੌਰਾਨ ਪੰਥਕ ਵਿਚਾਰਾਂ ਕਰਦਿਆਂਇਹ ਫ਼ੈਸਲਾ ਲਿਆ ਹੈ ਕਿ ਸਰਕਾਰੀ ਜਬਰ ਨੂੰ ਆਪਣੇ ਪਿੰਡੇ ਉੱਤੇ ਹੰਢਾਅ ਕੇ ਅਤੇ ਸਿੱਖ ਸੰਘਰਸ਼ ਦਾ ਸਹੀ ਪੱਖ ਦੁਨੀਆਂ ਸਾਹਮਣੇ ਪੇਸ਼ ਕਰਕੇ ਆਪਣਾ ਕੌਮੀ ਫ਼ਰਜ ਨਿਭਾਉਣ ਵਾਲੇ ਪੰਥਕ ਲੇਖਕ ਸ. ਸਰਬਜੀਤ ਸਿੰਘ ਘੁਮਾਣ ਨੂੰ ਜਥੇਬੰਦੀ ਵੱਲੋਂ ਖ਼ਾਲਿਸਤਾਨੀ ਚਿੰਤਕ ਦੇ ਸਨਮਾਨ ਨਾਲ ਸਨਮਾਨਿਆ ਜਾਵੇਗਾ।