Tag Archive "sikh-struggle"

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜੱਜਾਂ ਦੇ ਨਾਂ ਲਿਖੀ ਚਿੱਠੀ

ਜੱਜ ਸਾਹਿਬ, ਮੈਂ ਹਿੰਦੋਸਤਾਨ ਦੀ ਇਸ ਅਦਾਲਤ ਦੀ ਜਾਣਕਾਰੀ ਲਈ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਦਾ ਸੂਰਜ ਹਨ।

ਨਵਤੇਜ ਸਿੰਘ ਨੂੰ ਹੋਰ ਝੂਠੇ ਕੇਸਾਂ ਵਿੱਚ ਫਸਾਉਣ ਖਿਲਾਫ ਸਿੱਖ ਅਵਾਜ਼ ਬੁਲੰਦ ਕਰਨ: ਡੱਲੇਵਾਲ

ਲੰਡਨ (16 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸ੍ਰ. ਨਵਤੇਜ ਸਿੰਘ ਗੁੱਗੂ ਨੂੰ ਇੱਕ ਹੋਰ ਝੂਠੇ ਮੁਕੱਦਮੇ ਵਿੱਚ ਫਸਾਉਣ ਲਈ ਪੰਜਾਬ ਸਰਕਾਰ, ਜੇਹਲ ਪ੍ਰਸਾਸ਼ਨ ਅਤੇ ਜਿੰਦਾ ਸੜ ਚੁੱਕੇ ਅਖੌਤੀ ਨਿਹੰਗ ਅਜੀਤ ਪੂਹਲਾ ਦੇ ਚੇਲੇ ਸਰਗਰਮ ਹਨ, ਜਿਸ ਦਾ ਸਿੱਖ ਕੌਮ ਨੂੰ ਡੱਟ ਕੇ ਵਿਰੋਧ ਕਰਨ ਦੀ ਜਰੂਰਤ ਹੈ।

ਯੂਨਾਈਟਿਡ ਖਾਲਸਾ ਦਲ (ਯੂ.ਕੇ.) ਨੇ ਗੁੱਗੂ ਤੇ ਹਮਲਾ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਖਤਮ ਕਰਨ ਦੀ ਚਾਲ ਦਾ ਹਿੱਸਾ ਦੱਸਿਆ

ਲੰਡਨ (15 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸਿੱਖ ਕੌਮ ਦੀ ਅਜਾਦੀ ਲਈ ਜੂਝਣ ਵਾਲੇ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਅੱਤਿਆਚਾਰ ਕਰਨ ਵਾਲੇ ਦੁਸ਼ਟ ਨਿਹੰਗ ਅਜੀਤ ਪੂਹਲਾ ਨੂੰ ਸੋਧ ਕੇ ਸ੍ਰ. ਨਵਤੇਜ ਸਿੰਘ ਉਰਫ ਗੁੱਗੂ ਨੇ ਸਿੱਖ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ ਹੈ।

ਭਾਈ ਸੁੱਖਾ-ਜਿੰਦਾ ਦਾ ਸ਼ਹੀਦੀ ਦਿਹਾੜਾ ਇਸ ਵਾਰ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ

ਗੱਧਲੀ/ਜੰਡਿਆਲਾ (25 ਸਤੰਬਰ, 2010): ਸਿੱਖ ਪੰਥ ਦੇ ਮਹਾਨ ਸ਼ਹੀਦਾਂ ਭਾਈ ਸੁਖਦੇਵ ਸਿੰਘ ਅਤੇ ਭਾਈ ਹਰਜਿੰਦਰ ਸਿੰਘ, ਜਿਨ੍ਹਾਂ ਨੂੰ ਭਾਈ ਸੁੱਖਾ-ਜਿੰਦਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਦਾ ਸ਼ਹੀਦੀ ਦਿਹਾੜਾ ਇਸ ਵਾਰ 9 ਅਕਤੂਬਰ ਦੀ ਬਜਾਇ 10 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਹੋਇਆ ਹੈ।

ਸ਼ਹੀਦ ਸਤਪਾਲ ਸਿੰਘ ਡੱਲੇਵਾਲ ਦਾ ਸ਼ਹੀਦੀ ਦਿਹਾੜਾ ਮਨਾਇਆ

ਡੱਲੇਵਾਲ/ਗੋਰਾਇਆ (ਸਤੰਬਰ 20, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਰਹੇ ਅਤੇ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦਾ 20ਵਾਂ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਿਕਾਰ ਘਾਟ, ਛੇਵੀਂ ਪਾਤਸ਼ਾਹੀ, ਪਿੰਡ ਡੱਲੇਵਾਲ ਵਿਖੇ ਮਿਤੀ 19 ਸਤੰਬਰ, 2010 ਦਿਨ ਐਤਵਾਰ ਨੂੰ ਮਾਨਇਆ ਗਿਆ।

ਸਿੱਖ ਕੌਮ ਦੇ ਵਿਲੱਖਣ ਸ਼ਹੀਦ ਨੂੰ ਸ਼ਰਧਾਂਜਲੀ: ਕੁਕਨਸ ਦੀ ਰਾਖ਼ ਵਾਂਗ ਮੁੜ ਮੁੜ ਉਠਦੇ ਰਹਿਣਗੇ ਦਿਲਾਵਰ ਸਿੰਘ

ਜੇ ਸਿਧਾਂਤਾਂ ਦੀ ਰਾਖੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਭਾਈ ਦਿਲਾਵਰ ਸਿੰਘ ਸਾਡੇ ਪੁਰਾਤਨ ਤੇ ਨਵੀਨ ਸ਼ਹੀਦਾਂ ਦੀ ਕਤਾਰ ਵਿਚ ਬੜੀ ਸ਼ਾਨ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਉਹ ਕਈ ਪੱਖਾਂ ਤੋਂ ਵਿਲੱਖਣ, ਨਿਆਰੇ ਅਤੇ ਅਤਿ ਪਿਆਰੇ ਸ਼ਹੀਦ ਸਮਝੇ ਜਾਣਗੇ। ਵਿਲੱਖਣਤਾ ਤੇ ਨਿਆਰੇਪਣ ਦਾ ਅਹਿਸਾਸ ਕਰਨ ਲਈ ਸਾਨੂੰ ਰਤਾ ਕੁ ਆਪਣੀਆਂ ਯਾਦਾਂ ਨੂੰ ਉਸ ਦੌਰ ਵਿਚ ਲਿਜਾਣਾ ਪਵੇਗਾ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਗਈ ਸੀ। ਸਿੱਖ ਇਤਿਹਾਸ ਨੂੰ ਥੋੜਾ ਬਹੁਤਾ ਵੀ ਜਾਨਣ ਵਾਲੇ ਲੋਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਮੀਰ ਮੰਨੂੰ ਦੀ ਹਕੂਮਤ ਵਿਚ ਵੀ ਇੰਨੀਆਂ ਜਵਾਨੀਆਂ ਦਾ ਘਾਣ ਨਹੀਂ ਸੀ ਹੋਇਆ, ਜਿੰਨਾ ਇਸ ਜ਼ਾਲਮ, ਬੇਰਹਿਮ, ਨਿਰਦਈ ਤੇ ਰੂਹ ਤੋਂ ਸੱਖਣੀ ਪੱਥਰਦਿਲ ਹਕੂਮਤ ਦੌਰਾਨ ਹੋਇਆ ਸੀ।

ਕੌਮੀ ਇੱਕਜੁਟਤਾ ਹੀ ਸ਼ਹੀਦ ਦਿਲਾਵਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

31 ਅਗਸਤ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਇਸੇ ਦਿਨ ਹੀ ਭਾਈ ਦਿਲਾਵਰ ਸਿੰਘ ਨੇ ਮਨੁੱਖਤਾ ਦੇ ਦੋਸ਼ੀ, ਕਾਤਲ, ਦਰਿੰਦੇ ਅਤੇ ਦਿੱਲੀ ਸਰਕਾਰ ਦੇ ਵਹਿਸ਼ੀ ਕਰਿੰਦੇ ਬੇਅੰਤੇ ਪਾਪੀ ਦਾ ਸੋਧਾ ਚਾੜਿਆ ਸੀ। ਅੱਜ ਅਸੀਂ ਪੰਜਾਬ ਵਿੱਚ ਜਿਉਂਦੇ ਘੁੰਮ ਰਹੇ ਹਾਂ ਇਹ ਸਿਰਫ ਭਾਈ ਦਿਲਾਵਰ ਸਿੰਘ ਦੀ ਮਹਾਨ ਕੁਰਬਾਨੀ ਦੇ ਕਾਰਣ ਹੈ।

ਸਿੱਖ ਸੰਘਰਸ਼ ਦਾ ਗੁੰਮਨਾਮ ਨਾਇਕ : ਭਾਈ ਸੁਰਿੰਦਰਪਾਲ ਸਿੰਘ

ਆਮ ਤੌਰ `ਤੇ ਸਿੱਖ ਮਾਨਸਿਕਤਾ ਵਿਚ ਯੋਧੇ ਜਾਂਸੂਰਬੀਰ ਦਾ ਬਿੰਬ ਇਕ ਅਜਿਹੇ ਮਨੁੱਖ ਦਾ ਬਣਿਆ ਹੋਇਆ ਹੈ, ਜੋ ਜੰਗ ਦੇ ਮੈਦਾਨ ਵਿਚ ਤੇਗਾਂ ਮਾਰਦਾ ਹੋਇਆ ਜਾਂ ਤਾਂ ਸ਼ਹੀਦ ਹੋ ਜਾਂਦਾ ਹੈ ਜਾਂ ਫਿਰ ਗੁਰੂਸਾਹਿਬ ਵਲੋਂ ਬਖਸ਼ੀ ਹੋਈ ਜਿੰਮੇਵਾਰੀ ਨਿਭਾ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।ਦਲੇਰ, ਸੂਰਬੀਰ ਜਾਂ ਯੋਧੇ ਵਰਗੇ ਸ਼ਬਦ ਪੰਜਾਬੀਸੱਭਿਆਚਾਰ ਅਤੇ ਸਿੱਖ ਮਾਨਸਿਕਤਾ ਵਿਚ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਮਨੁੱਖ ਲਈ ਹੀ ਰਾਖਵੇਂਰੱਖੇ ਹੋਏ ਹਨ।

ਯਾਦਾਂ ਦੇ ਝਰੋਖੇ ‘ਚੋਂ: ਇਹੋ ਜਿਹੇ ਸਨ ਸੁਰਿੰਦਰਪਾਲ ਸਿੰਘ …

ਭਾਜੀ ਦਲਜੀਤ ਸਿੰਘ ਨਾਲ ਅਜਿਹਾ ਰਿਸ਼ਤਾ ਸੀ, ਬੱਸ ਸਾਰੇ ਭੈਣ ਭਰਾ, ਮਾਤਾ ਪਿਤਾ, ਬੱਚੇ ਸਭ- ਕਿਤੇ ਪਿੱਛੇ ਰਹਿ ਜਾਂਦੇ। ਇੰਝ ਲਗਦਾ ਵੀ ਬੱਸ ਇਹ ਇਹਨਾਂ ਲਈ ਬਣੇ ਹਨ। ਆਪ ਕਿਤੇ ਮਰਜ਼ੀ ਬੁਰੇ ਬਣ ਸਕਦੇ ਸੀ, ਪਰ ਭਾਜੀ ਨਾਲ ਮਾੜੀ ਜਿਹੀ ਵੀ ਊਚ ਨੀਚ ਬਰਦਾਸਤ ਨਹੀਂ ਸੀ।ਜਦੋਂ ਦਿਮਾਗ ਤੇ ਕਾਬੂ ਨਾ ਰਿਹਾ ਤਾਂ ਵੀ ਭਾਜੀ ਦੀ ਹਰ ਗੱਲ ਮੰਨ ਲੈਂਦੇ, ਉਹਨਾਂ ਦੇ ਕਿਹਾਂ ਦੁੱਧ ਪੀ ਲੈਂਦੇ।

ਯੋਧੇ ਦੀ ਸਦੀਵੀ ਵਿਦਾਇਗੀ

ਖੰਡੇ ਦਾ ਧਾਰ ਤੋਂ ਸਿਰਜੀ ਗਈ ਸਿੱਖ ਕੌਮ ਦੀ ਕਹਾਣੀ ਸ਼ਾਨਦਾਰ ਯੁਧਾਂ ਦੀ ਇੱਕ ਲੰਮੀ ਦਾਸਤਾਂ ਹੈ। ਅਪਣੇ ਜਨਮ ਤੋਂ ਲੈ ਕੇ ਮੌਜੂਦਾ ਸਮਿਆਂ ਤੱਕ ਸਿੱਖਾਂ ਨੂੰ ਲਗਾਤਾਰ ਬਾਹਰੀ ਦੁਸ਼ਮਣਾਂ ਨਾਲ ਲੜ੍ਹਣਾ ਪੈ ਰਿਹਾ ਹੈ।

« Previous PageNext Page »