ਤੇਜ਼ ਬੁੱਧੀ ਦਾ ਮਾਲਕ ਰਣਜੀਤ ਸਿੰਘ ਰਾਜਨੀਤਕ ਸੂਝ ਬੂਝ ਕਾਰਨ ਪੂਰੇ ਏਸ਼ੀਆ ਵਿਚ ਮੋਹਰੀ ਸ਼ਾਸਕ ਬਣ ਬੈਠਾ। ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਨਿਮਾਣਾ ਦਾਸ ਅਖਵਾਉਣਾ ਪਸੰਦ ਕਰਦਾ। ਗੁਰਬਾਣੀ ਅਤੇ ਕੀਰਤਨ ਉਸਦੇ ਨਿਤਨੇਮ ਦਾ ਹਿੱਸਾ ਸੀ। ਉਸ ਦੇ ਨਿਮਾਣੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਸਾਫ ਲਗਾਇਆ ਜਾ ਸਕਦਾ ਹੈ
ਖਾਲਸਾ ਰਾਜ ਦੇ ਮਜ਼ਬੂਤ ਥੰਮ੍ਹ ਬਾਬਾ ਬਿਕਰਮਾ ਸਿੰਘ ਬੇਦੀ ਸਨ, ਜਿਨ੍ਹਾਂ ਨੇ ਉਨੀਵੀਂ ਸਦੀ ਦੇ ਅੱਧ ਵਿਚ ਊਨਾ ਸਾਹਿਬ ਤੋਂ ਅੰਗਰੇਜ਼ਾਂ ਦੇ ਖਿਲਾਫ਼ ਖਾਲਸਾ ਰਾਜ ਨੂੰ ਅਜ਼ਾਦ ਕਰਵਾਉਣ ਲਈ ਸੰਘਰਸ਼ ਲੜਿਆ ਸੀ। ਬਾਬਾ ਬਿਕਰਮਾ ਸਿੰਘ ਜੀ ਦਾ ਜਨਮ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਨ੍ਹਾਂ ਨੇ ਸੰਨ 1801 ਈਸਵੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤਖ਼ਤ ‘ਤੇ ਬਿਠਾ ਕੇ ਖਾਲਸਾ ਰਾਜ ਦਾ ਐਲਾਨ ਕੀਤਾ ਸੀ, ਦੇ ਘਰ ਮਾਤਾ ਪ੍ਰੀਤਮ ਕੌਰ ਜੀ ਅਕੋ ਦੀ ਕੁੱਖੋਂ 27 ਫਗਣ ਸੰਮਤ 1869 ਦਿਨ ਸੋਮਵਾਰ ਨੂੰ ਊਨਾ ਸਾਹਿਬ ਵਿਖੇ ਹੋਇਆ। ਬਾਬਾ ਬਿਕਰਮਾ ਸਿੰਘ ਜੀ ਬੇਦੀ ਆਪਣੇ ਮਾਤਾ ਪਿਤਾ ਦੇ ਸਭ ਤੋਂ ਛੋਟੇ ਤੇ ਲਾਡਲੇ ਸਪੁੱਤਰ ਸਨ। ਬਾਬਾ ਬਿਸ਼ਨ ਸਿੰਘ ਜੀ, ਬਾਬਾ ਬਿਕਰਮਾ ਸਿੰਘ ਜੀ ਦੇ ਵੱਡੇ ਅਤੇ ਬਾਬਾ ਤੇਗ ਸਿੰਘ ਜੀ ਵਿਚਕਾਰਲੇ ਭਰਾ ਸਨ।
ਗੁਰਚਰਨ ਸਿੰਘ ਨੂਰਪੁਰ ਜੀਰਾ ਮੋ: 98550-51099 ਸਿਖਰ ਦੀ ਸਰਦੀ ਤੇ ਸ਼ਾਮ ਦਾ ਸਮਾਂ ਸੀ, ਸੰਨ 1845 ਦੇ ਦਸੰਬਰ ਮਹੀਨੇ ਦੀ 18 ਤਰੀਕ, ਜਦੋਂ ਅੰਗਰੇਜੀ ਸਰਕਾਰ ...