ਕਿਸੇ ਨਾ ਕਿਸੇ ਕਾਰਣ ਚਰਚਾ ਵਿੱਚ ਰਹਿਣ ਵਾਲੇ ਸਰਸਾ ਦੇ ਸੌਦਾ ਸਾਧ ਦੀ ਨਵੀ ਆ ਰਹੀ ਫਿਲਮ ਐੱਮ. ਐੱਸ. ਜੀ. ਟੂ ਨੂੰ ਲੈ ਕੇ ਸਿੱਖਾਂ ਅਤੇ ਡੇਰਾ ਪ੍ਰੇਮੀ ਆਮੋ ਸਾਹਮਣੇ ਆਣ ਖਲੋਤੇ ਹਨ।ਸੌਦਾ ਡੇਰੇ ਦੇ ਪ੍ਰੇਮੀ ਫਿਲਮ ਦੇ ਪ੍ਰਚਾਰ ਲਈ ਇੱਥੇ ਇੱਕ ਰੋਡ ਸ਼ੌਅ ਕੱਢ ਰਹੇ ਸਨ, ਜਿਸ ਕਰਕੇ ਸਿੱਖਾਂ ਨੇ ਉਸਦੇ ਵਿਰੋਧ ਵਿੱ ਸੜਕ ‘ਤੇ ਜਾਮ ਲਾ ਦਿੱਤਾ।
ਸਜ਼ਾ ਭੁਗਤਣ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾੲਸ਼ਿ ਦਾ ਘੇਰਾਉ ਕੀਤਾ ਜਾਵੇਗਾ।
ਪਿੱਛਲੇ ਦਿਨੀ ਵਿਸਾਖੀ ਦੇ ਦਿਹਾੜੇ ਮੌਕੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਸ਼ਹੀਦ ਸੰਤ ਜਰਨੈਲ਼ ਸਿੰਘ ਖਾਲਸਾ ਭਿੰਡਰਾਂਲਿਆਂ ਦੀ ਤਸਵੀਰ ਪਾੜਨ ਕਰਕੇ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਵਿਚਕਾਰ ਪੈਦਾ ਹੋਏ ਤਕਰਾਰ ਤੋਂ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਹਾਈਵੇ 'ਤੇ ਜ਼ਾਮ ਲਾਉਣ ਕਾਰਨ ਸਥਿਤੀ ਕਾਫੀ ਤਨਾਅ ਭਰੀ ਬਣੀ ਰਹੀ ਸੀ ਅਤੇ ਅਖੀਰ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਬਰਖਾਸਤ ਕਰਨ ਅਤੇ ਉਸ ਵਿਰੁੱਧ ਬਣਦੀ ਕਾਰਵਾਈ ਦਾਭਰੋਸਾ ਦੇਣ ਤੋਂ ਬਾਅਦ ਜਾਮ ਖੁੱਲ ਗਿਆ ਸੀ।
ਭੁਚਾਲ ਤੋਂ ਪੀੜਤ ਨੇਪਾਲੀ ਲੋਕਾਂ ਲਈ ਕਠਮੰਡੂ ਦੇ ਇਲਾਕੇ ਕੂਪਨਡੋਲ ਸਥਿਤ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਦਰਬਾਰ 'ਚ 25 ਅਪ੍ਰੈਲ ਤੋਂ ਰਾਹਤ ਕੈਂਪ ਚੱਲ ਰਿਹਾ ਹੈ, ਜਿਥੇ ਹਜਾਰਾਂ ਲੋਕਾਂ ਨੂੰ ਰੋਜਾਨਾ ਜਿਥੇ ਤਿਆਰ ਕੀਤਾ ਲੰਗਰ ਭੇਜਿਆ ਜਾਂਦਾ ਹੈ, ਉਥੇ ਕੱਚੇ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਜਾ ਰਿਹਾ ਹੈ । ਇਸ ਰਾਹਤ ਕੈਂਪ 'ਚ ਪੰਜਾਬ ਸਰਬੱਤ ਦਾ ਭਲਾ ਟਰੱਸਟ, ਖਾਲਸਾ ਏਡ, ਯੂ. ਕੇ. ਦੀ ਸੰਗਤ, ਬਾਬਾ ਹਰਬੰਸ ਸਿੰਘ ਕਾਰ ਸੇਵਾ ਅਤੇ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲਂ ਜਾਰੀ ਕੈਲੰਡਰ ਨੂੰ ਰੱਦ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਦਿੱਤਾ ਹੈ ਅਤੇ ਆਖਿਆ ਕਿ ਉਸ ਇਸ ਕੈਲੰਡਰ ਮੁਤਾਬਕ ਹੀ ਗੁਰਪੁਰਬ ਮਨਾਉਣਗੇ। ਇਸ ਸਬੰਧ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤਰ ਗੋਪਾਲ ਸਿੰਘ ਚਾਵਲਾ ਨੇ ਗੱਲ ਕਰਦਿਆਂ ਦੱਸਿਆ ਕਿ ਪਾਕਿਸਤਾਨ ਵਿੱਚ ਨਵੇਂ ਵਰ੍ਹੇ ਦੇ ਮੌਕੇ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਹੈ ਅਤੇ ਉਸ ਅਨੁਸਾਰ ਹੀ ਸਾਰੇ ਦਿਨ ਤਿਉਹਾਰ ਮਨਾਏ ਜਾਣਗੇ ।
ਨੇੜਲੇ ਪਿੰਡ ਪੱਕਾ ਵਿਖੇ ਇੱਕ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਸੌਦਾ ਸਾਧ ਦੇ ਚੇਲਿਆਂ ਵੱਲੋਂ ਖੱਲਰ ਪਾਉਣ ‘ਤੇ ਸਮਾਗਮ ਵਿੱਚ ਵਿਚਾਲੇ ਹੀ ਬੰਦ ਕਰਨੇ ਪਏ।ਸਮਾਗਮ ਵਿੱਚ ਕਥਾ ਕਰਨ ਲਈ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਪਹੁੰਚੇ ਹੋਏ ਸਨ। ਜਦ ਉਹ ਕਥਾ ਕਰ ਰਹੇ ਸਨ ਤਾਂ ਸੌਦਾ ਸਾਧ ਦੇ ਚੇਲਿਆਂ ਨੇ ਸਮਾਗਮ ਵਿੱਚ ਖੱਲਰ ਪਾੁੳਣਾ ਸ਼ੁਰੂ ਕਰ ਦਿੱਤਾ। ਸੌਦਾ ਸਾਧ ਦੇ ਚੇਲ਼ਿਆਂ ਦਾ ਇਤਰਾਜ਼ ਸੀ ਕਿ ਭਾਈ ਮਾਝੀ ਸੌਦਾ ਸਾਧ ਖਿਲਾਫ ਅਪਮਾਣਜਨਕ ਟਿੱਪਣੀਆਂ ਕਰ ਰਹੇ ਸਨ।
ਸੌਦਾ ਸਾਧ ਸਰਸਾ ਦੀ ਵਿਵਾਦਤ ਫਿਲਮ “ਮੈਸੇਂਜਰ ਆਫ ਗੌਡ” ਵਿਵਾਦ ਚੋਂ ਲੰਘਦੀ ਹੋਈ ਅੱਜ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਇੱਕੋ ਸਮੇਂ ਪੰਜਾਬ ਨੂੰ ਛੱਡਕੇ ਭਾਰਤ ਭਰ ਦੇ 4000 ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।
ਅੱਜ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਤਕਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਟਾਉਣਾ ਬਿਲਕੁਲ ਹੀ ਗਲਤ ਹੈ। ਇਹ ਕਾਹਲੀ ਵਿੱਚ ਲਿਆ ਫ਼ੈਸਲਾ ਹੈ।
ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੂੰ ਗੈਰਸਿਧਾਂਤਕ ਤਰੀਕੇ ਨਾਲ ਸੇਵਾ ਮੁਕਤ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਤਖਤ ਸਾਹਿਬਾਨ ਦੇ ਜੱਥੇਦਾਰਾਂ ਦੀ ਨਿਯੁਕਤੀ, ਕਾਰਜ਼ ਖੇਤਰ ਅਤੇ ਸੇਵਾ ਮੁਕਤੀ ਸਬੰਧੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿਵਾਦ ਦੇ ਘੇਰੇ ਵਿੱਚ ਆ ਗਈ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸੁਰਿੰਦਰ ਗੁਪਤਾ ਦੇ ਬੈਂਚ ਵੱਲੋਂ ਅੱਜ ਸਾਲ 2007 'ਚ ਸੌਦਾ ਸਾਧ ਵੱਲੋਂ ਗਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਸੰਵਾਂਗ ਰਚਾਉਣ ਦੇ ਮਾਮਲੇ ‘ਚ ਹੇਠਲੀ ਅਦਾਲਤ ਦੇ ਫ਼ੈਸਲੇ ਵਿਰੁੱਧ ਦਾਇਰ ਇਸ ਪਟੀਸ਼ਨ ਉੱਤੇ ਸੁਣਵਾਈ ਸ਼ੁਰੂ ਕਰ ਦਿੱਤੀ ਗਈ। ਅਗਲੀ ਸੁਣਵਾਈ ਆਉਂਦੀ 5 ਮਈ ਨੂੰ ਹੋਵੇਗੀ।
« Previous Page — Next Page »