ਲੰਡਨ: ਪੱਛਮੀ ਕਸ਼ਮੀਰ (ਅਜ਼ਾਦ ਕਸ਼ਮੀਰ/ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਦੇ ਰਾਸ਼ਟਰਪਤੀ ਸਰਦਾਰ ਮਸੂਦ ਖਾਨ ਦੇ ਯੂ.ਕੇ. ਦੌਰੇ 'ਤੇ (27 ਅਕਤੂਬਰ) ਯੂ.ਕੇ. ਦੇ ਸਿੱਖਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਸਰਦਾਰ ਮਸੂਦ ਖਾਨ ਆਪਣੇ ਅਹਿਮ ਦੌਰੇ ਦੇ ਆਖਰੀ ਪੜਾਅ 'ਤੇ ਸਨ। ਉਨ੍ਹਾਂ ਯੂ.ਕੇ. ਦੀ ਸਰਕਾਰ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਲੋਂ ਜੰਮੂ ਕਸ਼ਮੀਰ ਵਿਚ ਵੱਡੀ ਗਿਣਤੀ 'ਚ ਲੋਕਾਂ ਦੇ ਕਤਲੇਆਮ ਵਿਰੁੱਧ ਆਵਾਜ਼ ਚੁੱਕਣ।
ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਤਿੰਨ ਦਿਨਾਂ "ਨੈਸ਼ਨਲ ਸਿੱਖ ਕਨਵੈਨਸ਼ਨ" 18 ਸਤੰਬਰ ਨੂੰ ਗੁਰੂ ਨਾਨਕ ਗੁਰਦੁਆਰਾ, ਵੂਲਵਰਹੈਂਪਟਨ ਵਿਖੇ ਕਰਵਾਈ ਗਈ। ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਕਾਨਫਰੰਸ 'ਚ ਯੂ.ਕੇ. ਅਤੇ ਬਾਕੀ ਥਾਵਾਂ ਤੋਂ 10 ਹਜ਼ਾਰ ਤੋਂ ਵੱਧ ਗਿਣਤੀ 'ਚ ਸਿੱਖਾਂ ਨੇ ਹਿੱਸਾ ਲਿਆ।
ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਮੰਦਭਾਗੀ ਘਟਨਾ ਵਾਪਰੀ ਹੈ ਜਦੋਂ 55 ਸਿੱਖ ਨੌਜਵਾਨਾਂ ਨੂੰ ਕਿਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਜਾਇਜ਼ ਤੌਰ 'ਤੇ ਪੁਲਿਸ ਕੋਲ ਗ੍ਰਿਫਤਾਰ ਕਰਵਾਇਆ ਗਿਆ ਹੋਵੇ। ਜਿਹੜੇ ਵਾਹਿਗੁਰੂ ਦਾ ਸਿਮਰਨ ਜਾਪ ਕਰਦੇ ਹੋਏ ਸ਼ਾਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਸਨ। ਇਹਨਾਂ ਨੌਜਵਾਨਾ ਦਾ ਕੋਈ ਨਿੱਜੀ ਮੁਫਾਦ ਨਹੀਂ। ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਰਕਰਾਰ ਰੱਖਣਾ, ਸਿੱਖ ਮਰਿਆਦਾ, ਸਿੱਖ ਪ੍ਰੰਪਰਾਵਾਂ, ਸਿੱਖ ਰਵਾਇਤਾਂ ਨੂੰ ਕਾਇਮ ਰੱਖਣਾ ਹੀ ਮਕਸਦ ਹੈ। ਪਰ ਲਮਿੰਗਟਨ ਸਪਾ ਦੀ ਘਟਨਾ ਦੇ ਸੰਦਰਭ ਵਿੱਚ ਸਮੁੱਚੀ ਸਿੱਖ ਕੌਮ ਨੂੰ ਪੂਰੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਸਿੱਖਾਂ ਨੂੰ ਕੌਮੀ ਤੌਰ 'ਤੇ ਨੀਵਾਂ ਦਿਖਾਉਣ ਵਾਲੇ ਪ੍ਰਬੰਧਕ ਅਤੇ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਜਾਵੇ। ਜਿਹੜੇ ਇੱਕ ਪਾਸੇ ਸਿੱਖ ਧਰਮ ਦੀ ਮਾਣ ਮਰਿਆਦਾ ਦਾ ਘਾਣ ਕਰ ਰਹੇ ਹਨ ਅਤੇ ਦੂਜੇ ਪਾਸੇ ਪੁਲਿਸ ਨੂੰ ਗਲਤ ਸੂਚਨਾਵਾਂ ਦੇ ਕੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਵਾ ਰਹੇ ਹਨ।
ਪੰਜਾਬੀ ਫਿਲਮ "ਤੂਫਾਨ ਸਿੰਘ" ਦੇ ਨਿਰਮਾਤਾਵਾਂ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC), ਨੇ ਫਿਲਮ ਨੂੰ ਪ੍ਰਵਾਨਗੀ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸਿੱਖ ਨੈਟਵਰਕ ਵਲੋਂ ਯੂ.ਕੇ. ਦੇ 2500 ਸਿੱਖਾਂ ’ਤੇ ਕੀਤੇ ਗਏ ਸਰਵੇ, ਜਿਸ ਵਿਚ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਯੂਰੋਪੀਅਨ ਯੂਨੀਅਨ ਵਿਚ ਰਹਿਣਾ ਚਾਹੁੰਦੇ ਹਨ ਕਿ ਨਹੀਂ, ਵਿਚ 59.9% ਸਿੱਖਾਂ ਨੇ ਕਿਹਾ ਕਿ ਉਹ ਯੂਰੋਪੀਅਨ ਯੂਨੀਅਨ ਵਿਚ ਰਹਿਣਾ ਚਾਹੁੰਦੇ ਹਨ, ਜਦਕਿ 40.1% ਸਿੱਖਾਂ ਨੇ ਵੱਖ ਹੋਣ ਦੇ ਹੱਕ ਵਿਚ ਵੋਟ ਪਾਉਣ ਦੀ ਗੱਲ ਕਹੀ ਹੈ।
ਸਿੱਖ ਕਾਰਜਕਰਤਾ ਪਰਮਜੀਤ ਸਿੰਘ ਪੰਮਾ ਵਲੋਂ ਪੰਜਾਬ ਪੁਲਿਸ ਦੇ ਅਫਸਰਾਂ ਖਿਲਾਫ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਰਤਗਾਲ ਦੀ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜੋ ਕਿ ਖਾਰਜ ਕਰ ਦਿੱਤੀ ਗਈ ਹੈ। ਸ਼ਿਕਾਇਤ ਤਕਨੀਕੀ ਆਧਾਰ ’ਤੇ ਖਾਰਜ ਕੀਤੀ ਗਈ ਹੈ। ਅਦਾਲਤ ਨੇ ਇਹ ਮਹਿਸੂਸ ਕੀਤਾ ਕਿ ਸ਼ੱਕੀ ਪੁਰਤਗਾਲ ਤੋਂ ਬਾਹਰ ਦੇ ਹਨ ਅਤੇ ਭਾਰਤ ਨਾਲ ਹਵਾਲਗੀ ਦੀ ਗੱਲ ਤੋਂ ਬਾਅਦ ਹੀ ਕੋਈ ਕਾਰਵਾਈ ਹੋ ਸਕਦੀ ਹੈ।
ਸ. ਸਿਮਰਨਜੀਤ ਸਿੰਘ ਮਾਨ ਨੇ ਇਕ ਲਿਖਤੀ ਬਿਆਨ (ਜਿਸਦੀ ਕਾਪੀ ਸਿੱਖ ਸਿਆਸਤ ਨਿਊਜ਼ ਕੋਲ ਹੈ) ਵਿਚ ਯੂ.ਕੇ. ਆਧਾਰਿਤ ਸਿੱਖ ਟੀ.ਵੀ. ਚੈਨਲ ਦੀ ਆਲੋਚਨਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਮੁਖੀ ਨੇ ਆਪਣੇ ਬਿਆਨ ਵਿਚ ਕਿਹਾ ਇਕ ਯੂ.ਕੇ. ਆਧਾਰਿਤ ਸਿੱਖ ਟੀ.ਵੀ. ਚੈਨਲ ਦੇ ਐਂਕਰ ਨੇ ਜਾਣ ਬੁੱਝ ਕੇ ਅਜਿਹੇ ਸਵਾਲ ਪੁੱਛੇ ਜਿਸਤੋਂ ਇਹ ਪ੍ਰਭਾਵ ਜਾਵੇ ਕਿ ਸ. ਮਾਨ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵਾਂਗ ਪੰਜਾਬੀਆਂ ਅਤੇ ਸਿੱਖਾਂ ਵਿਚ ਆਪਣਾ ਆਧਾਰ ਖੋ ਚੁਕੇ ਹਨ।
ਪਿਛਲੇ ਦਿਨੀਂ ਬਰਮਿੰਘਮ ਸਥਿਤ ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਦਿਕ ਵਿਖੇ ਪ੍ਰਬੰਧਕ ਕਮੇਟੀ ਦੀ ਚੋਣ ਵਕਤ ਹੋਈ ਲੜਾਈ ਦੀ ਫੈਡਰੇਸ਼ਨ ਵਲੋਂ ਛਾਣਬੀਣ ਅਰੰਭ ਕੀਤੀ ਗਈ ਹੈ। ਇਸ ਲੜਾਈ ਨੂੰ ਸਿੱਖ ਵਿਰੋਧੀ ਲਾਬੀ, ਭਾਰਤ ਸਰਕਾਰ ਵਲੋਂ ਉਛਾਲਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅੱਜ ਇੰਗਲੈਂਡ ਦੌਰੇ ’ਤੇ ਰਵਾਨਾ ਹੋ ਚੁਕੇ ਹਨ।
ਲੰਡਨ: ਪੰਚ ਪਰਧਾਨੀ ਯੂ. ਕੇ. ਨੇ ਉਤਰ ਪਰਦੇਸ਼ ਦੀ ਇੱਕ ਅਦਾਲਤ ਵੱਲੋਂ ਪੀਲੀਭੀਤ ਦੇ ਕਥਿਤ ਪੁੁਲਿਸ ਮੁਕਾਬਲੇ ਲਈ ਦੋਸ਼ੀ 47 ਪੁਲਿਸ ਅਫਸਰਾਂ ਨੂੰ ਉਮਰ ਕੈਦ ...
« Previous Page — Next Page »