ਵੀਰਵਾਰ ਨੂੰ ਹੋਈਆਂ ਬਰਤਾਨੀਆ ਦੀਆਂ ਆਮ ਚੋਣਾਂ 'ਚ ਲੇਬਰ ਪਾਰਟੀ ਦੀ ਉਮੀਦਵਾਰ ਪ੍ਰੀਤ ਕੌਰ ਗਿੱਲ ਚੋਣਾਂ ਜਿੱਤ ਕੇ ਬਰਤਾਨਵੀ ਸੰਸਦ 'ਚ ਪਹੁੰਚਣ ਵਾਲੀ ਪਹਿਲੀ ਸਿੱਖ ਬੀਬੀ ਬਣ ਗਈ ਹੈ।
ਜੂਨ 1984 ਵਿੱਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ 'ਤੇ ਹਮਲੇ ਅਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੇ ਵਿਰੋਧ ਵਿੱਚ 4 ਜੂਨ (ਐਤਵਾਰ) ਲੰਦਨ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਬਰਤਾਨੀਆ ਵਿੱਚ ਆਜ਼ਾਦ ਸਿੱਖ
ਸਿੱਖ ਕਾਉਂਸਿਲ ਯੂ.ਕੇ. ਨੇ ਸੋਮਵਾਰ ਰਾਤ ਨੂੰ ਮੈਨਚੈਸਟਰ 'ਚ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕੀਤਾ ਹੈ ਜਿਸ ਵਿਚ ਖ਼ਬਰ ਲਿਖੇ ਜਾਣ ਤਕ 22 ਵਿਅਕਤੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਇਕ ਰੇਡੀਓ ਇੰਟਰਵਿਊ ਦੇ ਸਿੱਧੇ ਪ੍ਰਸਾਰਣ ਮੌਕੇ ਲੇਬਰ ਪਾਰਟੀ ਦੇ ਉਪ ਮੁੱਖੀ ਟਾਮ ਵਾਟਸਨ ਨੇ ਬਰਤਾਨੀਆ ਦੇ ਵਿਦੇਸ਼ ਸਕੱਤਰ ਬੋਰਿਸ ਜਾਨਸਨ ਉਸ ਬਿਆਨ ਨੂੰ ਬਿਲਕੁਲ ਗਲਤ ਦੱਸਿਆ ਜਿਸ ਵਿਚ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਭਾਰਤੀ ਫੌਜ ਵਲੋਂ ਜੂਨ 1984 'ਚ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਸਮੇਂ ਬਰਤਾਨਵੀ ਫੌਜ ਦੀ ਭੂਮਿਕਾ ਦੇ ਹੋਰ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ ਹਨ ਜੋ ਅਜੇ ਤੱਕ ਸਾਹਮਣੇ ਨਾ ਆਏ ਹੋਣ।
ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਲੋਂ ਬਰਤਾਨਵੀ ਸੰਸਦ 'ਚ 8 ਜੂਨ ਨੂੰ ਆਮ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਆਮ ਚੋਣਾਂ ਸਿੱਖ ਭਾਈਚਾਰੇ ਅਤੇ ਸਿਆਸੀ ਦਲਾਂ ਨੂੰ ਇਕ ਮੌਕਾ ਹਨ। ਤਾਂ ਜੋ ਉਹ ਹਾਉਸ ਆਫ ਕਾਮਨਸ ਵਿਚ ਸਿੱਖ ਨੁਮਾਇੰਦਗੀ ਦੀ ਕਮੀ ਨੂੰ ਪੂਰਾ ਕਰਨ ਸਕਣ।
ਯੂ.ਕੇ. ਆਧਾਰਿਤ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਨੇ ਇਕ ਬਿਆਨ ਜਾਰੀ ਕਰਕੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਉਪ-ਮਹਾਂਦੀਪ ਵਿਚ ਹਿੰਦੂ ਰਾਸ਼ਟਰਵਾਦ ਦੇ ਉਭਾਰ ਦਾ ਨੋਟਿਸ ਲਵੇ।
ਸਿੱਖ ਕੌਂਸਲ ਯੂ.ਕੇ. ਨੇ ਵੀਰਵਾਰ 9 ਫਰਵਰੀ ਨੂੰ ਵੂਲਵਿਚ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਣਕਾਰੀ ਦਿੱਤੀ ਹੈ।
ਯੂ.ਕੇ. ਆਧਾਰਤ ਸਿੱਖ ਜਥੇਬੰਦੀ ਸਿੱਖ ਕੌਂਸਲ ਯੂ.ਕੇ. ਨੇ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੇ ਦਫਤਰ ਦੇ ਉਦਘਾਟਨ ਮੌਕੇ ਸਿੱਖ ਅਰਦਾਸ ਦੀ ਤੋੜ ਮਰੋੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਕੌਂਸਲ ਯੂ.ਕੇ. ਨੇ ਕਿਹਾ ਕਿ ਸਿੱਖ ਅਰਦਾਸ ਨਾਲ ਛੇੜਛਾੜ ਕਰਨ ਵਾਲੇ ਹਿੰਦੂਵਾਦੀਆਂ ਨੂੰ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੰਤਰੀ ਸਿਕੰਦਰ ਮਲੂਕਾ ਦੀ ਹਮਾਇਤ ਹਾਸਲ ਸੀ।
ਬਰਤਾਨੀਆ 'ਚ ਸਿੱਖਾਂ ਬਾਰੇ ਕੀਤੇ ਗਏ ਇਕ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸਿੱਖ ਨੈੱਟਵਰਕ ਵੱਲੋਂ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਗਏ ਸਰਵੇਖਣ 'ਚ ਕਈ ਅਹਿਮ ਮੁੱਦੇ ਸਾਹਮਣੇ ਆਏ ਹਨ। ਪ੍ਰਮੁੱਖ ਤੌਰ 'ਤੇ ਇਸ ਸਰਵੇਖਣ 'ਚ ਸਿੱਖੀ ਪਹਿਚਾਣ, ਦੂਜੇ ਨੰਬਰ 'ਤੇ ਸਿੱਖਾਂ ਨਾਲ ਵਿਤਕਰਾ, ਨਫਰਤ ਅਤੇ ਗੁੰਮਰਾਹ ਕਰਨਾ (ਖਾਸ ਤੌਰ 'ਤੇ ਲੜਕੀਆਂ ਨੂੰ), ਤੀਜੇ ਨੰਬਰ 'ਤੇ ਵਿੱਦਿਆ, ਰੁਜ਼ਗਾਰ ਅਤੇ ਸਮਾਜ ਨੂੰ ਸਿੱਖਾਂ ਦੀ ਦੇਣ, ਰਾਜਸੀ ਤੌਰ 'ਤੇ ਸਿੱਖਾਂ ਦੀ ਸਰਗਰਮੀ ਅਤੇ ਨੁਮਾਇੰਦਗੀ ਬਾਰੇ ਖੋਜ ਕੀਤੀ ਗਈ ਹੈ।
ਜਦੋਂ ਤੋਂ ਯੂ.ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਆਪਣਾ ਭਾਰਤ ਦਾ ਵਪਾਰਕ ਦੌਰਾ ਕਰਕੇ ਵਾਪਸ ਯੂ.ਕੇ. ਪਹੁੰਚੀ ਹੈ, ਉਦੋਂ ਤੋਂ ਹੀ ਉਸ ਉੱਤੇ ਦਬਾਅ ਵਧ ਗਿਆ ਕਿ ਉਹ 1980 ਦੇ ਦਹਾਕੇ ਦੌਰਾਨ ਭਾਰਤੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਆਦਿ ਸੰਬੰਧੀ ਯੂ.ਕੇ. ਦੀ ਸੁਰੱਖਿਆ ਏਜੰਸੀਆਂ ਅਤੇ ਸਪੈਸ਼ਲ ਫੋਰਸ ਦੇ ਰੋਲ ਬਾਰੇ ਸਪੱਸ਼ਟੀਕਰਨ ਦੇਵੇ।
« Previous Page — Next Page »