ਜਦੋਂ ਵੀ ਹਿੰਦੋਸਤਾਨ ਦੀ ਕੇਂਦਰ ਸਰਕਾਰ ਜਾਂ ਪੰਜਾਬ ਸਟੇਟ ਦੀਆਂ ਚੋਣਾਂ ਨਜਦੀਕ ਆਉਂਦੀਆਂ ਹਨ ਤਾਂ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਨ ਵਾਸਤੇ ਸਿੱਖਾਂ ਦੀ ਕਾਲੀ ਸੂਚੀ ਦਾ ਮੁੱਦਾ ਹਰ ਪਾਰਟੀ ਹੱਥ ਵਿੱਚ ਫੜ ਲੈਂਦੀ ਹੈ ਅਤੇ ਇਹ ਵਰਤਾਰਾ ਪਿਛਲੇ 25 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ।
ਦਲ ਖਾਲਸਾ ਯੂਕੇ ਦੇ ਆਗੂ ਭਾਈ ਮਨਮੋਹਨ ਸਿੰਘ ਨੇ ਐਲਾਨ ਕੀਤਾ ਕਿ ਉਹ ਭਾਰਤ ਸਰਕਾਰ ਵੱਲੋਂ ਕਾਲੀ ਸੂਚੀ ਵਿੱਚੋਂ ਨਾਂ ਕੱਢਣ 'ਤੇ ਪੰਜਾਬ ਨਹੀਂ ਜਾਣਗੇ ਅਤੇ ਇੱਕ ਹਿੰਦੂਸਤਾਨ ਦੇ ਬਾਗੀ ਵਜੋਂ ਮਰਨਾ ਪਸੰਦ ਕਰਨਗੇ।
ਬਰਤਾਨੀਆ ਦੇ ਯੂਰਪੀਅਨ ਯੂਨੀਅਨ ਵਿੱਚ ਰਹਿਣ ਦੇ ਹੱਕ ਵਿੱਚ 57 ਫੀਸਦੀ ਸਿੱਖ ਹਨ ਅਤੇ 12 ਫੀਸਦੀ ਬਾਹਰ ਜਾਣ ਜਦਕਿ 31 ਫੀਸਦੀ ਇਸ ਸਬੰਧੀ ਕੋਈ ਫੈਸਲਾ ਨਹੀਂ ਲੈ ਸਕੇ । ਇਹ ਪ੍ਰਗਟਾਵਾ ਬਰਤਾਬਵੀ ਸਰਕਾਰ ਵੱਲੋਂ ਸਿੱਖਾਂ ਸਬੰਧੀ ਸੰਸਦ ਵਿੱਚ ਜਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ।
« Previous Page