ਚੰਡੀਗੜ੍ਹ: ਲੰਘੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿਚ ਇਕ ਨਸਲਵਾਦੀ ਵਲੋਂ ਦੋ ਮਸਜਿਦਾਂ ਚ ਅੰਨ੍ਹੇਵਾਹ ਗੋਲੀਆਂ ਚਲਾ ਕੇ 49 ਲੋਕਾਂ ਨੂੰ ਮਾਰ ਦੇਣ ਤੇ ਕਈ ...
ਬੀਤੇ ਕੱਲ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿਚ ਇਕ ਨਸਲਵਾਦੀ ਵਲੋਂ ਦੋ ਮਸਜਿਦਾਂ ਵਿਚ ਚਲਾਈਆਂ ਗਈਆਂ ਗੋਲੀਆਂ ਕਾਰਨ ਹੁਣ ਤੱਕ 49 ਲੋਕਾਂ ਦੇ ਮਾਰੇ ਜਾਣ ਅਤੇ ਕਈ ਹੋਰਾਂ ਦੇ ਜਖਮੀ ਹੋਣ ਦੀਆਂ ਖਬਰਾਂ ਹਨ। ਪੂਰੀ ਦੁਨੀਆ ਵਿਚ ਇਸ ਕਾਰੇ ਦੀ ਅਤੇ ਇਸ ਪਿਛੇ ਕੰਮ ਕਰਦੀ ਨਫਰਤ ਭਰੀ ਮਾਨਸਿਕਤਾ ਦੀ ਨਿਖੇਧੀ ਹੋ ਰਹੀ ਹੈ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਲਈ ਮੁਸਲਮਾਨਾਂ ਦੇ ਪਰਵਾਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਇਕ ਬਿਆਨ ਦੀ ਪ੍ਰੋੜਤਾ ਕੀਤੀ ਹੈ ਜਿਸ ਕਾਰਨ ਉਸ ਨੂੰ ਸਿੱਖਾਂ ਵਲੋਂ ਨਿਖੇਧੀ ਤੇ ਫਿਟਕਾਰਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਨਿਊਜ਼ੀਲੈਂਡ ਦੇ ਹੈਮਿਲਟਨ ਦੀ ਸ਼ਹਿਰੀ ਕੌਂਸਲ ਚੋਣ ਲੜਨ ਵਾਲੇ ਇਕ ਸਿੱਖ ਉਮੀਦਵਾਰ ਦੇ ਪ੍ਰਚਾਰ ਹੋਰਡਿੰਗ 'ਤੇ ਕਿਸੇ ਨੇ ਕਾਲੇ ਰੰਗ ਨਾਲ 'ਆਈ.ਐਸ.ਆਈ. ਐਸ.' ਦਾ ਨਾਂਅ ਲਿਖ ਦਿੱਤਾ। ਯੋਗਰਾਜ ਸਿੰਘ ਮਾਹਿਲ ਪਹਿਲੇ ਸਿੱਖ ਹਨ ਜੋ ਹੈਮਿਲਟਨ ਕੌਂਸਲ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੀ ਇਕ ਹੋਰ ਉਮੀਦਵਾਰ ਅੱਨਾ ਕਸੇਈ-ਕੌਕਸ ਨਾਲ ਬਿਲਬੋਰਡ 'ਤੇ ਤਸਵੀਰ ਲੱਗੀ ਹੋਈ ਸੀ।