ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਭਾਰਤੀ ਸਿਆਸਤਦਾਨਾਂ ਵਿਚੋਂ ਇਕ- ਸੱਜਣ ਕੁਮਾਰ ਅੱਜ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਿਆ।
1984 ਦੀ ਸਿੱਖ ਨਸਲਕੁਸ਼ੀ ਦੇ ਸਜਾਯਾਫਤਾ ਦੋਸ਼ੀ ਮਹਿੰਦਰ ਯਾਦਵ ਅਤੇ ਕ੍ਰਿਸ਼ਨ ਖੋਖਰ ਨੇ ਅੱਜ ਦਿੱਲੀ ਦੀ ਇਕ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹਨਾਂ ਦੋਵਾਂ ਤੇ ਸੱਜਣ ਕੁਮਾਰ ਸਮੇਤ ਤਿੰਨ ਹੋਰਨਾਂ ਨੂੰ ਨਵੰਬਰ 1984 ਦੀ ਨਸਲਕੁਸ਼ੀ ਦੌਰਾਨ ਵਾਪਰੇ ਕਤਲੇਆਮ ਦੇ ਇਕ ਮਾਮਲੇ ਚ ਸਜਾ ਦਾ ਫੈਸਲਾ ਦਿੱਲੀ ਦੀ ਉੱਚ ਅਦਾਲਤ ਵਲੋਂ ਬੀਤੇ ਦਿਨੀਂ ਸੁਣਾਇਆ ਗਿਆ ਸੀ।
ਸਿੱਖ ਯੂਥ ਵਿੰਗ, ਬੰਗਲੌਰ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਵਿਚਾਰ ਚਰਚਾ ਕਰਵਾਈ ਗਈ ਜਿਸ ਵਿੱਚ ਮੁੱਖ ਤੌਰ ਤੇ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਿੱਖ ਨਸਲਕੁਸ਼ੀ 1984 ਦੇ ਵਰਤਾਰੇ ਤੇ ਆਪਣੀ ਸਮਝ ਅਤੇ ਨਜ਼ਰੀਆ ਸਾਂਝਾ ਕੀਤਾ।
ਭਾਰਤੀ ਮੀਡੀਆ ਵਲੋਂ ਇਸ ਸੂਚਨਾ ਨੂੰ ਗੁਪਤ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਗਿਆ। ਅਦਾਰਾ ਸਿੱਖ ਸਿਆਸਤ ਨੇ ਇਸ ਖਬਰ ਦੇ ਪ੍ਰਮੁੱਖ ਸਰੋਤਾਂ ਤੀਕ ਪਹੁੰਚ ਕਰ ਕੇ ਇਸ ਗੱਲ ਦੀ ਤਸਦੀਕ ਕੀਤੀ ਕਿ ਪੈਨਸਲਵੀਨੀਆ ਅਸੈਂਬਲੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਮਿਸਟਰ ਸਨਟੋਰਾ ਜੋ ਕਿ ਇਸ ਮਤੇ -1160 ਦੇ ਸਹਿ-ਸਪੌਂਸਰ ਹਨ ਨੇ ਇਸ ਗੱਲ ਦੀ ਸੱਪਸ਼ਟ ਤਸਦੀਕ ਕੀਤੀ ਕਿ ਮਤਾ ਜਿੳਂ ਦਾ ਤਿੳਂ ਕਾਇਮ ਹੈ ਅਤੇ ਇਸਨੂੰ ਵਾਪਸ ਨਹੀਂ ਲਿਆ ਗਿਆ।
ਇਸ ਸੈਮੀਨਾਰ ਦੇ ਬੁਲਾਰਿਆਂ ਦੇ ਨਾਂ ਹਨ - ਗਰਗਾ ਚੈਟਰਜੀ (ਪੱਛਮੀ ਬੰਗਾਲ ਤੋਂ ਬੁੱਧੀਜੀਵੀ ਅਤੇ ਕਾਰਕੁੰਨ) , ਸ.ਅਜਮੇਰ ਸਿੰਘ (ਸਿੱਖ ਚਿੰਤਕ ਅਤੇ ਰਾਜਨੀਤਿਕ ਵਿਸ਼ਲੇਸ਼ਕ), ਭਾਈ ਪਰਮਜੀਤ ਸਿੰਘ (ਸੰਪਾਦਕ ਸਿੱਖ ਸਿਆਸਤ)।
ਇਸ ਵੇਲੇ ਸੱਤਾ ਵਿਚੋਂ ਬਾਹਰ ਹੋਏ ਅਤੇ ਸਿੱਖ ਸਰੋਕਾਰਾਂ ਨੂੰ ਅੱਵਲ ਰੱਖਣ ਵਾਲੇ ਸਿੱਖਾਂ ਵਿੱਚ ਆਪਣਾ ਅਧਾਰ ਗਵਾ ਚੁੱਕੇ ਸ਼੍ਰੋਮਣੀ ਆਕਲੀ ਦਲ (ਬਾਦਲ) ਨੂੰ ਹੁਣ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਯਾਦ ਆਈ ਹੈ।
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਇਕ ਸੰਦੇਸ਼ ਵਿੱਚ ਸਮੂਹ ਸਿੱਖ ਧਿਰਾਂ ਨੂੰ ਮਿਲ ਕੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਨਵੰਬਰ ਦਾ ਪਹਿਲਾ ਹਫਤਾ 'ਨਸਲਕੁਸ਼ੀ ਯਾਦੀਗਾਰੀ ਹਫਤੇ' ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।
ਲੰਘੇ ਸ਼ੁੱਕਰਵਾਰ (24 ਅਗਸਤ ਨੂੰ) ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸਵਾਲ-ਜਾਵਬ ਦੌਰਾਨ ਇਹ ਗੱਲ ਕਹੀ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਪਾਰਟੀ ਸ਼ਾਮਲ ਨਹੀਂ ਸੀ। ਇਕ ਪੱਤਰਕਾਰ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ: “ਮੇਰੇ ਦਿਮਾਗ ਵਿੱਚ ਇਸ ਬਾਰੇ ਕੋਈ ਦੁਬਿਧਾ ਨਹੀਂ ਹੈ। ਇਹ ਇਕ ਤਰਾਸਦੀ ਸੀ, ਇਹ ਦਰਦਨਾਕ ਤਜ਼ਰਬਾ ਸੀ। ਤੁਸੀਂ ਕਿਹਾ ਹੈ ਕਿ ਇਸ ਵਿੱਚ ਕਾਂਗਰਸ ਪਾਰਟੀ ਸ਼ਾਮਲ ਸੀ, ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਯਕੀਨਨ ਹਿੰਸਾ ਹੋਈ ਸੀ, ਯਕੀਕਨ ਇਹ ਤਰਾਸਦੀ ਸੀ”
ਜੂਨ 1984 ਵਿਚ ਦਰਬਾਰ ਸਾਹਿਬ (ਅੰਮ੍ਰਿਤਸਰ) ਉੱਤੇ ਭਾਰਤੀ ਫੌਜ ਦੇ ਹਮਲੇ ਦੇ ਕੀ ਕਰਾਨ ਸਨ? ਇਹ ਸਵਾਲ ਸਾਡੇ ਸਾਰਿਆਂ ਦੇ ਮਨ ਵਿੱਚ ਆਉਂਦਾ ਹੈ।
« Previous Page