ਸਿੱਖ ਯੂਥ ਵਿੰਗ, ਬੰਗਲੌਰ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਵਿਚਾਰ ਚਰਚਾ ਕਰਵਾਈ ਗਈ ਜਿਸ ਵਿੱਚ ਮੁੱਖ ਤੌਰ ਤੇ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਿੱਖ ਨਸਲਕੁਸ਼ੀ 1984 ਦੇ ਵਰਤਾਰੇ ਤੇ ਆਪਣੀ ਸਮਝ ਅਤੇ ਨਜ਼ਰੀਆ ਸਾਂਝਾ ਕੀਤਾ।
ਭਾਰਤੀ ਮੀਡੀਆ ਵਲੋਂ ਇਸ ਸੂਚਨਾ ਨੂੰ ਗੁਪਤ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਗਿਆ। ਅਦਾਰਾ ਸਿੱਖ ਸਿਆਸਤ ਨੇ ਇਸ ਖਬਰ ਦੇ ਪ੍ਰਮੁੱਖ ਸਰੋਤਾਂ ਤੀਕ ਪਹੁੰਚ ਕਰ ਕੇ ਇਸ ਗੱਲ ਦੀ ਤਸਦੀਕ ਕੀਤੀ ਕਿ ਪੈਨਸਲਵੀਨੀਆ ਅਸੈਂਬਲੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਮਿਸਟਰ ਸਨਟੋਰਾ ਜੋ ਕਿ ਇਸ ਮਤੇ -1160 ਦੇ ਸਹਿ-ਸਪੌਂਸਰ ਹਨ ਨੇ ਇਸ ਗੱਲ ਦੀ ਸੱਪਸ਼ਟ ਤਸਦੀਕ ਕੀਤੀ ਕਿ ਮਤਾ ਜਿੳਂ ਦਾ ਤਿੳਂ ਕਾਇਮ ਹੈ ਅਤੇ ਇਸਨੂੰ ਵਾਪਸ ਨਹੀਂ ਲਿਆ ਗਿਆ।
ਇਸ ਸੈਮੀਨਾਰ ਦੇ ਬੁਲਾਰਿਆਂ ਦੇ ਨਾਂ ਹਨ - ਗਰਗਾ ਚੈਟਰਜੀ (ਪੱਛਮੀ ਬੰਗਾਲ ਤੋਂ ਬੁੱਧੀਜੀਵੀ ਅਤੇ ਕਾਰਕੁੰਨ) , ਸ.ਅਜਮੇਰ ਸਿੰਘ (ਸਿੱਖ ਚਿੰਤਕ ਅਤੇ ਰਾਜਨੀਤਿਕ ਵਿਸ਼ਲੇਸ਼ਕ), ਭਾਈ ਪਰਮਜੀਤ ਸਿੰਘ (ਸੰਪਾਦਕ ਸਿੱਖ ਸਿਆਸਤ)।
ਭਾਰਤੀ ਪੱਤਰਕਾਰ ਜਾਗਰੀਤੀ ਸ਼ੁਕਲਾ ਨੇ ਇੱਕ ਵਾਰ ਫੇਰ ਭਾਰਤੀ ਉਪ-ਮਹਾਦੀਪ ਵਿੱਚ ਵੱਸਦੀਆਂ ਘੱਟਗਿਣਤੀਆਂ ਪ੍ਰਤੀ ਆਪਣੀਆਂ ਨਫਰਤ ਨਾਲ ਭਰੀਆਂ ਹੋਈਆਂ ਭਾਵਨਾਵਾਂ ਦਾ ਪ੍ਰਗਟਾਅ ਕੀਤਾ ਹੈ ।
ਉਹਨਾਂ ਕਿਹਾ ਕਿ ਬਾਦਲ ਵੱਲੋਂ ਹੁਣ ਕੀਤੀ ਜਾ ਰਹੀ ਸਰਗਰਮੀ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਵਧਕੇ ਹੋਰ ਕੁਝ ਵੀ ਨਹੀਂ ਹੈ।
ਇਸ ਵੇਲੇ ਸੱਤਾ ਵਿਚੋਂ ਬਾਹਰ ਹੋਏ ਅਤੇ ਸਿੱਖ ਸਰੋਕਾਰਾਂ ਨੂੰ ਅੱਵਲ ਰੱਖਣ ਵਾਲੇ ਸਿੱਖਾਂ ਵਿੱਚ ਆਪਣਾ ਅਧਾਰ ਗਵਾ ਚੁੱਕੇ ਸ਼੍ਰੋਮਣੀ ਆਕਲੀ ਦਲ (ਬਾਦਲ) ਨੂੰ ਹੁਣ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਯਾਦ ਆਈ ਹੈ।
ਸਿੱਖ ਆਜਾਦੀ ਲਈ ਜੱਦੋ-ਜਹਿਦ ਕਰ ਰਹੀ ਜਥੇਬੰਦੀ ਦਲ ਖਾਲਸਾ ਨੇ ਨਵੰਬਰ 1984 ਕਤਲੇਆਮ ਦੀ 34ਵੀਂ ਮੌਕੇ ਕਤਲ ਕੀਤੇ ਗਏ ਬੇਦੋਸ਼ੇ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਅਤੇ ਸਿੱਖ ਕੌਮ ਦੀ ਆਜ਼ਾਦੀ ਤੇ ਇਨਸਾਫ ਦੀ ਲੋਅ ਨੂੰ ਮੱਘਦਾ ਰੱਖਣ ਲਈ 3 ਨਵੰਬਰ ਨੂੰ ਅੰਮ੍ਰਿਤਸਰ ਵਿਖੇ 'ਮਸ਼ਾਲ ਮਾਰਚ' ਕਰਨ ਦਾ ਫੈਸਲਾ ਕੀਤਾ ਹੈ।
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਇਕ ਸੰਦੇਸ਼ ਵਿੱਚ ਸਮੂਹ ਸਿੱਖ ਧਿਰਾਂ ਨੂੰ ਮਿਲ ਕੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਨਵੰਬਰ ਦਾ ਪਹਿਲਾ ਹਫਤਾ 'ਨਸਲਕੁਸ਼ੀ ਯਾਦੀਗਾਰੀ ਹਫਤੇ' ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।
ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਵਾਪਰਿਆਂ ਤਿੰਨ ਦਹਾਕੇ ਬੀਤ ਚੁੱਕੇ ਹਨ। ਭਾਰਤ ਸਰਕਾਰ ਤੇ ਭਾਰਤੀ ਖਬਰ ਅਦਾਰਿਆਂ ਨੇ ਤਕਰੀਬਨ ਪੂਰੇ ਭਾਰਤੀ ਉਪਮਹਾਂਦੀਪ ਵਿੱਚ ਵਾਪਰੇ ਇਸ ਕਤਲੇਆਮ ਨੂੰ ‘ਦਿੱਲੀ ਦੰਗੇ’ ਜਾਂ ‘ਸਿੱਖ ਵਿਰੋਧੀ ਦੰਗੇ’ ਆਦਿ ਦਾ ਨਾਂ ਦਿੱਤਾ ਤਾਂ ਕਿ ਨਸਲਕੁਸ਼ੀ ਦੇ ਇਸ ਭਿਆਨਕ ਕਾਂਡ ਦੇ ਸੱਚ ਨੂੰ ਦੱਬਿਆ ਜਾ ਸਕੇ। ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਸੱਚ ਦੁਨੀਆ ਸਾਹਮਣੇ ਪਰਗਟ ਹੋਣਾ ਸ਼ੁਰੂ ਹੋ ਗਿਆ ਹੈ ਤੇ ਦੁਨੀਆ ਦੀਆਂ ਸਰਕਾਰਾਂ/ਸਭਾਵਾਂ ਨੇ ‘ਸਿੱਖ ਨਸਲਕੁਸ਼ੀ 1984’ ਦੇ ਸੱਚ ਨੂੰ ਤਸਲੀਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਹੁਣ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੀ ਵਿਧਾਨ ਸਭਾ (ਜਨਰਲ ਅਸੈਂਬਲੀ) ਨੇ ਮਤਾ ਪਕਾ ਕੇ ਸਿੱਖ ਨਸਲਕੁਸ਼ੀ 1984 ਦੇ ਤੱਥ ਨੂੰ ਮਾਨਤਾ ਦਿੱਤੀ ਹੈ।
ਨਰਿੰਦਰ ਪਾਲ ਸਿੰਘ ਵਿਸ਼ਵ ਭਰ ਵਿੱਚ ਆਮ ਤੇ ਵਿਸ਼ੇਸ਼ ਕਰਕੇ ਸਮਾਜ ਦੇ ਦੱਬੇ ਕੁਚਲੇ ਤੇ ਘੱਟ ਗਿਣਤੀ ਲੋਕਾਂ ਦੇ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ...
« Previous Page — Next Page »