ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਮੌਕੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਇਕ ਗੁਰਮਤਿ ਸਮਾਗਮ ਗੁਰਦੁਆਰਾ ਥੜ੍ਹਾ ਸਾਹਿਬ, ਪਾਤਿਸ਼ਾਹੀ 6ਵੀਂ, ਅਯਾਲੀ ਕਲਾਂ, ਲੁਧਿਆਣਾ ਵਿਖੇ ਕਰਵਾਇਆ ਗਿਆ।
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ 5 ਨਵੰਬਰ, 2024 ਨੂੰ ਰਾਜੌਰੀ ਗਾਰਡਨ, ਦਿੱਲੀ ਵਿੱਚ ਇੱਕ ਸਮਾਗਮ ਕੀਤਾ ਗਿਆ,
ਨਵੰਬਰ 1984 ਵਿੱਚ ਭਾਰਤ ਦੇ ਵੱਡੇ ਹਿੱਸੇ ਵਿੱਚ ਦਿੱਲੀ ਦੀ ਤਰਜ਼ ਤੇ ਕਤਲੇਆਮ ਹੋਇਆ, ਜਿਸ ਦੌਰਾਨ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਬਹੁਤ ਯਤਨ ਕੀਤੇ ਗਏ। ਇਸ ਦੌਰਾਨ ਅਨੇਕਾਂ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖੀ ਦੀ ਅਜ਼ਮਤ ਰੋਲਣ ਦੇ ਯਤਨ ਕੀਤੇ ਗਏ। ਸਿੱਖਾਂ ਨੂੰ ਵੱਡੀ ਗਿਣਤੀ ਵਿਚ ਕਤਲ ਕੀਤਾ ਗਿਆ।
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ ਪੇਸ਼ ਕਰਦੀ ਹੈ। ਇਹ ਕਿਤਾਬ ਨੌਜਵਾਨ ਸਿੱਖ ਖੋਜੀਆਂ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ ਦੀ ਮਿਹਨਤ ਦਾ ਸਿੱਟਾ ਹੈ। ਇਹ ਕਿਤਾਬ ਪੂਰੇ ਇੰਡੀਆ ਵਿਚ ਜਿੱਥੇ ਵੀ ਸਿੱਖਾਂ ਨਾਲ ਨਵੰਬਰ 1984 ਦੌਰਾਨ ਹਿੰਸਾ ਕੀਤੀ ਗਈ ਸੀ ਉਹਨਾ ਥਾਵਾਂ ਉੱਤੇ ਜਾ ਕੇ ਨਸਲਕੁਸ਼ੀ ਵਿਚੋਂ ਜਿੰਦਾ ਬਚੇ ਸਿੱਖਾਂ, ਚਸ਼ਮਦੀਦ ਗਵਾਹਾਂ ਅਤੇ ਦਸਤਾਵੇਜ਼ੀ ਸਬੂਤਾਂ ਦੇ ਅਧਾਰ ਉੱਤੇ ਲਿਖੀ ਗਈ ਹੈ।
ਹੁਣ ਤਕ ਅਹਿਮਦ ਸ਼ਾਹ ਅਬਦਾਲੀ ਦਾ ਭੇਜਿਆ ਜਰਨੈਲ ਨੂਰ - ਉਦ -ਦੀਨ ਖ਼ਾਨ ਵੀ ਪੰਜਾਬ ਦੇ ਸਿੱਖਾਂ ਨੇ ਭਜਾ ਦਿੱਤਾ ਸੀ । ਅਬਦਾਲੀ ਨੂੰ ਪੰਜਾਬ ਵਿਚ ਸਿੱਖ ਸ਼ਕਤੀਸ਼ਾਲੀ ਹੋ ਰਹੇ ਦਿਸ ਰਹੇ ਸਨ। ਕਿਉਂ ਜੋ ਪੰਜਾਬ ਵਿਚ ਸਿੱਖਾਂ ਨੇ ਦੇ ਲਾਹੌਰ ਉੱਤੇ ਕਾਬਜ਼ ਹੋਣ ਅਤੇ ਅਫ਼ਗਾਨ ਜਰਨੈਲ ਨੂਰ-ਉਦ-ਦੀਨ ਖ਼ਾਨ ਤੇ ਲਾਹੌਰ ਦੇ ਗਵਰਨਰ ਖਵਾਜਾ ਉਬੇਦ ਦੇ ਹਾਰਣ ੳੱਤੇ ਪੰਜਾਬ ਲੋਕਾਂ ਦੇ ਦਿਲਾਂ ਵਿਚ ਖ਼ਿਆਲ ਘਰ ਕਰ ਗਿਆ ਸੀ ਕਿ ਪੰਜਾਬ ਵਿਚ ਮੁਸਲਮਾਨ ਸਰਕਾਰ ਹੋਰ ਬਹੁਤ ਚਿਰ ਨਹੀਂ ਸੀ ਚਲ ਸਕਦੀ ।
ਸਰਕਾਰ ਅਤੇ ਖਬਰਖਾਨੇ ਨੇ ਇਹਨਾਂ ਕਤਲੇਆਮਾਂ ਨੂੰ “ਦਿੱਲੀ ਦੰਗਿਆਂ” ਦਾ ਨਾਂ ਦਿੱਤਾ ਜਿਸ ਰਾਹੀਂ ਦੋ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਕ ਤਾਂ ਇਹ ‘ਦੰਗੇ’ ਸਨ ਤੇ ਦੂਜਾ ਕਿ ਇਹ ਦਿੱਲੀ ਤੱਕ ਸੀਮਤ ਸਨ। ਹੁਣ ਨਵੀਂ ਆਈ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪: ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼’ ਇਸ ਸਰਕਾਰੀ ਬਿਰਤਾਂਤ ਨੂੰ ਤੱਥਾਂ ਸਹਿਤ ਤੋੜਦੀ ਹੈ।
1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗਵਾਹਾਂ ਅਤੇ ਵਕੀਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੀਤੇ ਗਏ ਇਕ ਖਾਸ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ।
1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ "ਭਾਰਤ ਰਤਨ" ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਨੇ 1984 ਦੀ ਸਿੱਖ ਨਸਲਕੁਸ਼ੀ ਦੇ ਕੇਸ ਵਿਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਉਸਦੇ ਕੀਤੇ ਜ਼ਰਮਾਂ ਲਈ ਜੇਲ੍ਹ ਵਿੱਚ ਭੇਜਣ ਦਾ ਸਵਾਗਤ ਕਰਦੇ ਹੋਏ ਦਲ ਖਾਲਸਾ ਨੇ ਕਿਹਾ ਕਿ ਇਨਸਾਫ ਲਈ ਲੜਾਈ ਤਦ ਤਕ ਜਾਰੀ ਰਹੇਗੀ ਜਦ ਤਕ ਸਾਰੇ ਕਾਤਲ ਜੇਲਾਂ ਪਿਛੇ ਨਹੀਂ ਸੁੱਟ ਦਿਤੇ ਜਾਂਦੇ।
Next Page »