ਬਰਤਾਨੀਆਂ ਵਿੱਚ ਗੁਰਦੁਆਰਾ ਸਾਹਿਬਾਨ ਅੰਦਰ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਅਨੰਦ ਕਾਰਜ ਹੋਣਗੇ । ਗੈਰ-ਸਿੱਖ ਲੜਕੇ ਲੜਕੀ ਨੂੰ ਸਿੱਖ ਧਰਮ ਗ੍ਰਹਿਣ ਕਰਨਾ ਜ਼ਰੂਰੀ ਹੈ, ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਤੇ ਕੌਰ ਜ਼ਰੂਰੀ ਹੋਵੇਗਾ । ਕਿਸੇ ਵੀ ਭਾਈਚਾਰੇ ਦਾ ਕੋਈ ਵੀ ਵਿਅਕਤੀ ਜੋ ਸਿੱਖ ਧਰਮ ਨਾਲ ਜੁੜਿਆ ਹੋਵੇ, ਜੋ ਆਪਣੇ ਰੋਜ਼ਾਨਾ ਜਿੰਦਗੀ 'ਚ ਸਿੱਖ ਧਰਮ ਦੀਆ ਪ੍ਰੰਪਰਾਵਾਂ ਨੂੰ ਨਿਭਾਉਂਦੇ ਹੋਣ, ਗੁਰੂ ਘਰਾਂ ਲਈ ਯੋਗਦਾਨ ਪਾਉਂਦੇ ਹਨ ਉਨਾਂ ਦੇ ਅਨੰਦ ਕਾਰਜ ਬਿਨ੍ਹਾਂ ਕਿਸੇ ਰੋਕਟੋਕ ਹੋਣਗੇ । ਭਾਵੇਂ ਉਨਾਂ ਦੇ ਨਾਵਾਂ ਨਾਲ ਸਿੰਘ ਜਾਂ ਕੌਰ ਹੋਵੇ ਜਾਂ ਨਾ ਹੋਵੇ ।
ਪਿੱਛਲੇ ਦਿਨੀ ਗੁਰਦਾਸਪੁਰ ਦੇ ਦੀਨਾਨਗਰ ਥਾਣੇ 'ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਹਮਲੇ ਦੌਰਾਨ ਭਾਰਤੀ ਮੀਡੀਆ ਨੇ ਇਸ ਹਮਲੇ ਨੂੰ ਸਿੱਖ ਖਾੜਕੂ ਲਹਿਰ ਅਤੇ ਸਿੱਖਾਂ ਨਾਲ ਜੋੜਦਿਆਂ ਬਿਨਾ ਸਿਰ-ਪੈਰ ਤੋਂ ਖ਼ਬਰਾਂ ਪ੍ਰਾਸਰਿਤ ਕੀਤੀਆ, ਜਿਸ ਕਰਕੇ ਸੰਸਾਰ ਭਰ ਵਿੱਚ ਬੈਠੀ ਸਿੱਖ ਕੌਮ ਵਿੱਚ ਭਾਰਤੀ ਮੀਡੀਆ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਸਿੱਖ ਧਰਮ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜ਼ਾ ਦੇਣ ਬਾਰੇ ਪਿੱਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਹੈ।ਅੱਜ ਇਸ ਸਬੰਧੀ ਸਥਿਤੀ ਹੋਰ ਵੀ ਭੰਬਲਭੁਸੇ ਵਾਲੀ ਬਣ ਗਈ।
ਦਸਤਾਰ ਸਿੱਖ ਧਰਮ ਦਾ ਇੱਕ ਅਹਿਮ ਅਤੇ ਅਨਿਖੱੜਵਾਂ ਅੰਗ ਹੈ ਅਤੇ ਇਸ ਨਾਲ ਜੁੜੇ ਰਹਿਣ ਅਤੇ ਇਸਦੀ ਸ਼ਾਨ ਅਤੇ ਪਵਿੱਤਰਤਾ ਬਰਕਰਾਰ ਰੱਖਣ ਲਈ ਕਰੜੀਆਂ ਘਾਲਣਾ ਘਾਲੀਆਂ ਗਈਆਂ ਹਨ।ਇਨ੍ਹਾਂ ਘਾਲਣਾਵਾਂ ਕਰਕੇ ਸਿੱਖ ਕਾਫੀ ਹੱਦ ਤੱਕ ਦੁਨੀਆਂ ਦੇ ਲੋਕਾਂ ਨੂੰ ਦਸਤਾਰ ਦੀ ਅਹਿਮੀਅਤ ਦੱਸਣ ਬਾਰੇ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ।
« Previous Page