Tag Archive "sikh-council-uk"

ਬਰਤਾਨੀਆ ਵਿਚ ਗੁਰਦੁਆਰਾ ਸਾਹਿਬ ‘ਤੇ ਹਮਲਾ, 1 ਗ੍ਰਿਫਤਾਰ; ਕਈ ਪਾਰਲੀਮੈਂਟ ਮੈਂਬਰਾਂ ਨੇ ਕੀਤੀ ਨਿੰਦਾ

ਲੰਡਨ: ਬਰਤਾਨੀਆ ਦੇ ਸ਼ਹਿਰ ਐਡਿਨਬਰਗ ਵਿਚ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਅੱਜ ਸਵੇਰੇ 5 ਵਜੇ ਇਕ ਹਮਲਾ ਹੋਇਆ। ਇਸ ਹਮਲੇ ਨੂੰ ਨਸਲੀ ਨਫਰਤੀ ਹਮਲੇ ...

ਕਥਾਵਾਚਕ ਭਾਈ ਅਮਰੀਕ ਸਿੰਘ ‘ਤੇ ਹੋਏ ਹਮਲੇ ਦੀ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਂਸਲ ਯੂ.ਕੇ ਵਲੋਂ ਨਿੰਦਾ

ਅੰਮ੍ਰਿਤਸਰ/ਲੰਡਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਿੱਖ ਕੌਂਸਲ ਯੂ.ਕੇ ਨੇ ਇੰਗਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ‘ਚ ...

ਸਿੱਖ ਕਾਉਂਸਿਲ ਯੂ.ਕੇ. ਨੇ ਕੀਤੀ ਮੈਨਚੈਸਟਰ ਹਮਲੇ ਦੀ ਨਿੰਦਾ

ਸਿੱਖ ਕਾਉਂਸਿਲ ਯੂ.ਕੇ. ਨੇ ਸੋਮਵਾਰ ਰਾਤ ਨੂੰ ਮੈਨਚੈਸਟਰ 'ਚ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕੀਤਾ ਹੈ ਜਿਸ ਵਿਚ ਖ਼ਬਰ ਲਿਖੇ ਜਾਣ ਤਕ 22 ਵਿਅਕਤੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਸਿੱਖ ਕੌਂਸਲ ਯੂ.ਕੇ. ਨੇ ਵੂਲਵਿਚ ‘ਚ ਹੋਈ ਬੇਅਦਬੀ ਦੀ ਜਾਣਕਾਰੀ ਦਿੱਤੀ

ਸਿੱਖ ਕੌਂਸਲ ਯੂ.ਕੇ. ਨੇ ਵੀਰਵਾਰ 9 ਫਰਵਰੀ ਨੂੰ ਵੂਲਵਿਚ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਣਕਾਰੀ ਦਿੱਤੀ ਹੈ।

ਯੂ.ਕੇ. ਦੀ ਸਿੱਖ ਜਥੇਬੰਦੀ ਨੇ ਅਰਦਾਸ ਦੇ ਮੁੱਦੇ ‘ਤੇ ਮਲੂਕਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ

ਯੂ.ਕੇ. ਆਧਾਰਤ ਸਿੱਖ ਜਥੇਬੰਦੀ ਸਿੱਖ ਕੌਂਸਲ ਯੂ.ਕੇ. ਨੇ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੇ ਦਫਤਰ ਦੇ ਉਦਘਾਟਨ ਮੌਕੇ ਸਿੱਖ ਅਰਦਾਸ ਦੀ ਤੋੜ ਮਰੋੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਕੌਂਸਲ ਯੂ.ਕੇ. ਨੇ ਕਿਹਾ ਕਿ ਸਿੱਖ ਅਰਦਾਸ ਨਾਲ ਛੇੜਛਾੜ ਕਰਨ ਵਾਲੇ ਹਿੰਦੂਵਾਦੀਆਂ ਨੂੰ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੰਤਰੀ ਸਿਕੰਦਰ ਮਲੂਕਾ ਦੀ ਹਮਾਇਤ ਹਾਸਲ ਸੀ।

ਸਿੱਖਾਂ ਖਿਲਾਫ ਬਰਤਾਨੀਆ ਸਰਕਾਰ ਨੂੰ ਭਾਰਤ ਨੇ ਕੋਈ ਕਾਗਜ਼ਾਤ ਨਹੀਂ ਸੌਪੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 12 ਨਵੰਬਰ, 2015 ਵਿਚ ਹੋਈ ਪਹਿਲੀ ਯੂ.ਕੇ. ਫੇਰੀ ਮੌਕੇ ਸਿੱਖਾਂ ਖਿ਼ਲਾਫ਼ ਇਕ ਡੋਜ਼ੀਅਰ ਬਰਤਾਨਵੀ ਸਰਕਾਰ ਨੂੰ ਦਿੱਤੇ ਜਾਣ ਸਬੰਧੀ ਖ਼ਬਰ ਭਾਰੀ ਚਰਚਾ ਦਾ ਵਿਸ਼ਾ ਬਣੀ ਸੀ ।

ਭਾਈ ਪੰਮਾ ਦੀ ਭਾਰਤ ਹਵਾਲਗੀ ਲਈ ਪੁਰਤਗਾਲ ਗਏ ਅਧਿਕਾਰੀਆਂ ਖਿਲਾਫ ਦਰਜ ਹੋਈ ਅਪਰਾਧਿਕ ਸ਼ਿਕਾਇਤ

ਸਿੱਖ ਕਾਉਂਸਲ ਯੂ.ਕੇ ਵੱਲੋਂ ਜਾਰੀ ਕੀਤੀ ਗਈ ਖਬਰ ਅਨੁਸਾਰ ਭਾਰਤੀ ਸਰਕਾਰ ਦੇ ਇਸ਼ਾਰੇ ਤੇ ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੇ ਵਕੀਲਾਂ ਵੱਲੋਂ ਉਨ੍ਹਾਂ ਦੀ ਹਵਾਲਗੀ ਦੇ ਦਸਤਾਵੇਜ ਪੁਰਤਗਾਲ ਅਦਾਲਤ ਨੂੰ ਸੌਂਪਣ ਲਈ ਭਾਰਤ ਸਰਕਾਰ ਵੱਲੋਂ ਭੇਜੇ ਗਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਭਾਈ ਪਰਮਜੀਤ ਸਿੰਘ ਪੰਮੇ ਦੀ ਪੁਰਤਗਾਲ ਤੋਂ ਹਵਾਲਗੀ ਰੋਕਣ ਸਿੱਖ ਕੌਂਸਲ ਯੂਕੇ ਵੱਲੋਂ ਯਤਨ ਸ਼ੁਰੂ

ਇੰਗਲੈਂਡ ਵਿਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਭਾਈ ਪਰਮਜੀਤ ਸਿੰਘ ਪੰਮਾ, ਜਿਸਨੂ ਪੁਰਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਦੀ ਭਾਰਤ ਹਵਾਲਗੀ ਰੋਕਣ ਲਈ ਬਰਤਾਨੀਆ ਦੀ ਸਿੱਖ ਜੱਥੇਬੰਦੀ ਸਿੱਖ ਕੌਸਲ ਨੇ ਯਤਨ ਆਰੰਭ ਕਰ ਦਿੱਤੇ ਹਨ।

ਸਿੱਖ ਕੌਸਲ ਯੂ. ਕੇ. ਨੇ ਸਿੱਖ ਬੱਚੇ ਬੱਚੀਆਂ ਦੀ ਸੁਰੱਖਿਆ ਲਈ ‘ਸੁਰੱਖਿਅਤ ਸਿੱਖ’ ਮੁਹਿੰਮ ਬਰਤਾਨੀਆਂ ਦੀ ਸੰਸਦ ਵਿੱਚੋਂ ਕੀਤੀ ਆਰੰਭ

ਸਿੱਖ ਕੌਸਲ ਯੂ. ਕੇ. ਨੇ ਸਿੱਖਾਂ ਖਾਸ ਤੌਰ ਤੇ ਸਿੱਖ ਬੱਚੇ ਬੱਚੀਆਂ ਦੀ ਸੁਰੱਖਿਆ ਲਈ ਇੱਕ 'ਸੇਫਰ ਸਿੱਖਜ਼ ਪਾਰਟਨਰਸ਼ਿਪ' 'ਸੁਰੱਖਿਅਤ ਸਿੱਖ' ਬੀਤੀ ਰਾਤ ਬਰਤਾਨੀਆਂ ਦੀ ਸੰਸਦ ਵਿੱਚ ਲਾਂਚ ਕੀਤਾ ।ਇਸ ਮੌਕੇ ਸੰਸਥਾ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪਹਿਲਾ ਦਸਤਾਵੇਜ਼ ਜਾਰੀ ਕੀਤਾ ਹੈ, ਜਿਸ ਵਿੱਚ ਸਿੱਖ ਬੱਚੇ-ਬੱਚੀਆਂ ਦੀ ਸੁਰੱਖਿਆ ਕਰਨ ਸਬੰਧੀ ਵਿਸਥਾਰ ਸਿਹਤ ਦੱਸਿਆ ਗਿਆ ਹੈ ।

ਪੁਲਿਸ ਵੱਲੋਂ ਸਿੱਖਾਂ ਨਾਲ ਕੀਤੇ ਮਾੜੇ ਵਰਤਾਓੁ ਦੀ ਲੰਡਨ ਪੁਲਿਸ ਕਮਿਸ਼ਨਰ ਨੇ ਮੰਗੀ ਮਾਫੀ

ਪਿਛਲੇ ਦਿਨੀ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਭਾਰਤੀ ਦੂਤਾਘਰ ਦੇ ਸਾਹਮਣੇ ਮੁਜ਼ਾਹਰੇ ਦੌਰਾਨ ਲੰਡਨ ਪੁਲਿਸ ਵੱਲੋਂ ਸਿੱਖਾਂ ਨਾਲ ਕੀਤੇ ਮਾੜੇ ਵਰਤਾਓੁ ਦੀ ਪੁਲਿਸ ਕਮਿਸ਼ਨਰ ਨੇ ਮਾਫੀ ਮੰਗੀ ਹੈ।

Next Page »