Tag Archive "shiv-sena"

ਸ਼ਿਵ ਸੈਨਾ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਸਰਗਰਮੀ ਚੱਲ ਰਹੀ ਹੈ, ਭਾਜਪਾ ਵਲੋਂ ਇਸ ਅਹੁਦੇ ਵਾਸਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਾਅਵੇਦਾਰ ਮੰ

ਮੀਡੀਆ ਖ਼ਬਰ: ਚਾਰ ਹਿੰਦੂ ਆਗੂਆਂ ‘ਤੇ ਹਮਲਾ ਹੋਣ ਦੀ ਸੰਭਾਵਨਾ; ਸਰਕਾਰ ਨੇ ਦਿੱਤੀਆਂ ਬੁਲੇਟ ਪਰੂਫ ਕਾਰਾਂ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਸਰਕਾਰ ਨੇ ਸੂਬੇ ਵਿੱਚ ਚਾਰ ਹਿੰਦੂ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕਰਦਿਆਂ ਉਨ੍ਹਾਂ ਨੂੰ ਬੁਲੇਟ ਪਰੂਫ ਕਾਰਾਂ ਦਿੱਤੀਆਂ ਹਨ। ਖ਼ੁਫ਼ੀਆ ਵਿਭਾਗ ਮੁਤਾਬਕ 11 ਮਾਰਚ ਤਕ ਹਿੰਦੂ ਆਗੂਆਂ ’ਤੇ ਵੱਡਾ ਹਮਲਾ ਕਰ ਸਕਦੇ ਹਨ। ਸਰਕਾਰ ਨੇ ਲੁਧਿਆਣਾ, ਪਟਿਆਲਾ ਤੇ ਰੋਪੜ ਦੇ ਚਾਰ ਹਿੰਦੂ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕਰ ਕੇ ਉਨ੍ਹਾਂ ਨੂੰ ਬੁਲੇਟ ਪਰੂਫ ਅੰਬੈਸਡਰ ਕਾਰਾਂ ਦਿੱਤੀਆਂ ਹਨ।

ਸ਼ਿਵ ਸੈਨਾ (ਹਿੰਦੁਸਤਾਨ) ਦਾ ਆਗੂ ਅਮਿਤ ਘਈ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਪੁਲਿਸ ਹਿਰਾਸਤ ‘ਚ

ਸ਼ਿਵ ਸੈਨਾ (ਹਿੰਦੋਸਤਾਨ) ਦੇ ਆਗੂ ਅਮਿਤ ਘਈ ਵੱਲੋਂ ਸਿੱਖ ਆਗੂਆਂ ਦੇ ਪੁਤਲੇ ਫੂਕਣ ਦੇ ਐਲਾਨ ਤੋਂ ਬਾਅਦ ਮੋਗਾ ਦੇ ਮੁੱਖ ਚੌਂਕ 'ਚ ਸਿੱਖ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ਿਵ ਸੈਨਾ ਆਗੂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਉਸ ਦੀ ਰਿਹਾਇਸ਼ ਉੱਤੇ ਪੁਲਿਸ ਮੁਲਾਜਮਾਂ ਦਾ ਪਹਿਰਾ ਲਗਾ ਦਿੱਤਾ ਗਿਆ ਹੈ।

30 ਕਰੋੜ ਰੁਪਏ ਦਾ ਕਰ ਨਾ ਭਰਨ ਕਰਕੇ ਅਕਾਲੀ ਆਗੂ ਸ਼ਿਵ ਲਾਲ ਡੋਡਾ ਦੀ ਸ਼ਰਾਬ ਕੰਪਨੀ ਦੀ ‘ਰੈੱਡ ਐਂਟਰੀ’

ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਬੋਹਰ ਦੇ ਸ਼ਿਵ ਲਾਲ ਡੋਡਾ ਦੀ ਸ਼ਰਾਬ ਕੰਪਨੀ ਦੀ ‘ਰੈੱਡ ਐਂਟਰੀ’ ਪਾ ਦਿੱਤੀ ਹੈ, ਜੋ ਬਠਿੰਡਾ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਦਾ ਡਿਫਾਲਟਰ ਹੋ ਗਿਆ ਹੈ। ਹੁਣ ਆਬਕਾਰੀ ਮਹਿਕਮੇ ਨੂੰ ਇਹ ਪੈਸਾ ਡੁੱਬਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਸ਼ਿਵ ਲਾਲ ਡੋਡਾ ਦੀਆਂ ਕੰਪਨੀਆਂ ਹੁਣ ਮਹੀਨਾਵਾਰ ਕਿਸ਼ਤਾਂ ਦੇਣ ਵਿੱਚ ਪੱਛੜ ਗਈਆਂ ਹਨ। ਮਾਲਵਾ ਖਿੱਤੇ ਵਿੱਚ ਡੋਡਾ ਦੀ ਮਾਲਕੀ ਵਾਲੀ ਗਗਨ ਵਾਈਨ ਅਤੇ ਉਸ ਦੀਆਂ ਹੋਰ ਸ਼ਰਾਬ ਫਰਮਾਂ ਕਰੀਬ 30 ਕਰੋੜ ਦੀਆਂ ਡਿਫਾਲਟਰ ਹੋ ਗਈਆਂ ਹਨ। ਬਠਿੰਡਾ, ਫਾਜ਼ਿਲਕਾ, ਫ਼ਰੀਦਕੋਟ, ਮੋਗਾ ਤੇ ਬਰਨਾਲਾ ਵਿੱਚ ਸ਼ਰਾਬ ਕਾਰੋਬਾਰ ਦੇ ਜ਼ਿਆਦਾ ਡਿਫਾਲਟਰ ਹਨ।

ਸ਼ਿਵ ਲਾਲ ਡੋਡਾ ਨਾਲ ਗ਼ੈਰਕਾਨੂੰਨੀ ਤਰੀਕੇ ਮੀਟਿੰਗ ਕਰਨ ਗਏ 25 ਅਕਾਲੀ ਆਗੂ ਗ੍ਰਿਫ਼ਤਾਰ

ਪੰਜਾਬ ’ਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਬੁੱਧਵਾਰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਵੱਡੀ ਕਾਰਵਾਈ ਕਰਦਿਆਂ ਫਾਜ਼ਿਲਕਾ ਜੇਲ੍ਹ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 25 ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਹਾਇਕ ਜੇਲ੍ਹ ਸੁਪਰਡੈਂਟ ਜਸ਼ਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ ਨੇ ਕਿਹਾ ਕਿ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਸੁਸਪੈਂਡ ਕੀਤਾ ਗਿਆ ਹੈ।

ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਨੇ ਸਰਕਾਰ ਨੂੰ ਅੱਤਵਾਦੀ ਅਤੇ ਬੁਰਹਾਨ ਵਾਨੀ ਨੂੰ ਸ਼ਹੀਦ ਦੱਸਿਆ

ਕਸ਼ਮੀਰੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮੁੰਬਈ ਅਧਾਰਤ ਸਿਆਸੀ ਦਲ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਨੇ ਵੀਰਵਾਰ (22 ਦਸੰਬਰ) ਨੂੰ ਕਸ਼ਮੀਰ ਦੇ ਜੰਗਜੂ ਕਮਾਂਡਰ ਬੁਰਹਾਨ ਵਾਨੀ ਨੂੰ ਸ਼ਹੀਦ ਅਤੇ ਜੰਮੂ ਕਸ਼ਮੀਰ ਸਰਕਾਰ ਨੂੰ "ਅੱਤਵਾਦੀ" ਕਹਿੰਦਿਆਂ ਸਵਾਲ ਕੀਤਾ, "ਪੀ.ਡੀ.ਪੀ.-ਭਾਜਪਾ ਸਰਕਾਰ ਨੇ ਮਾਸੂਮ ਲੋਕਾਂ ਨੂੰ ਕਤਲ ਕਰਕੇ ਕੀ ਪ੍ਰਾਪਤ ਕੀਤਾ।"

ਜਗਦੀਸ਼ ਗਗਨੇਜਾ ਕੇਸ: ਜੇਲ੍ਹ ਚੋਂ ਲਿਆਂਦੇ ਸ਼ਿਵ ਸੈਨਾ ਵਾਲੇ ਵਾਪਸ ਜੇਲ੍ਹ ਭੇਜੇ

ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ’ਤੇ ਗੋਲੀਆਂ ਮਾਰ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚੋਂ ਜਲੰਧਰ ਲਿਆਂਦੇ ਗਏ ਚਾਰ ਸ਼ਿਵ ਸੈਨਕਾਂ ਤੋਂ ਪੁਲਿਸ ਸੱਤ ਦਿਨਾਂ ਦੇ ਰਿਮਾਂਡ ਦੌਰਾਨ ਕੋਈ ਗੱਲ ਸਾਹਮਣੇ ਨਹੀਂ ਲਿਆ ਸਕੀ। ਪੁਲਿਸ ਨੇ ਬੁੱਧਵਾਰ ਬਾਅਦ ਦੁਪਹਿਰ ਇਨ੍ਹਾਂ ਚਾਰਾਂ ਵਿੱਚੋਂ ਤਿੰਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਇਨ੍ਹਾਂ ਵਿੱਚੋਂ ਸਮਰ ਡਿਸੂਜ਼ਾ ਨੂੰ ਪੁਲਿਸ ਨੇ ਪਹਿਲਾਂ ਹੀ ਜੇਲ੍ਹ ਭੇਜ ਦਿੱਤਾ ਸੀ।

ਆਪਣੇ ਆਪ ‘ਤੇ ਹਮਲੇ ਦਾ ਡਰਾਮਾ ਕਰਨ ਵਾਲਾ ਸ਼ਿਵ ਸੈਨਾ ਆਗੂ ਅਮਿਤ ਅਰੋੜਾ,ਗਗਨੇਜਾ ਕੇਸ ‘ਚ ਪੁਲਿਸ ਰਿਮਾਂਡ ‘ਤੇ

ਆਰਐਸਐਸ ਦੇ ਪੰਜਾਬ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ’ਤੇ ਜਾਨਲੇਵਾ ਹਮਲੇ ਦਾ ਕੇਸ ਸੀਬੀਆਈ ਹਵਾਲੇ ਕਰਨ ਦੇ ਕੀਤੇ ਫੈਸਲੇ ਦੇ 24 ਘੰਟਿਆਂ ਅੰਦਰ ਹੀ ਕਮਿਸ਼ਨਰੇਟ ਪੁਲਿਸ ਨੇ ਮੁਲਜ਼ਮ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਅਮਿਤ ਅਰੋੜਾ ਤੇ ਉਸ ਦੇ ਤਿੰਨ ਸਾਥੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜਲੰਧਰ ਲਿਆਂਦਾ ਹੈ। ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਨ੍ਹਾਂ ਚਾਰਾਂ ਨੂੰ ਬਾਅਦ ਦੁਪਹਿਰ ਡਿਊਟੀ ਮੈਜਿਸਟਰੇਟ ਕਰਨਜੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ।

ਹਰੇਕ ਗਾਂ ਦਾ 200 ਰੁਪੱਈਆ: ਪੰਜਾਬ ਵਿਚੋਂ ਟਰੱਕ ਲੰਘਣ ਦਾ ਰੇਟ

ਸਾਰੇ ਪੰਜਾਬ ਵਿਚੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ "ਗਊ ਰੱਖਿਅਕਾਂ" ਵਲੋਂ ਚਲਾਏ ਜਾ ਰਹੇ ਗੁੰਡਾ ਟੈਕਸ ਦੀ ਬਦੌਲਤ ਪਸ਼ੂਆਂ ਦਾ ਕਾਰੋਬਾਰ ਘਾਟੇ ਵਿਚ ਜਾ ਰਿਹਾ ਹੈ।

ਫਗਵਾੜਾ ਟਕਰਾਅ: ਦਲਿਤਾਂ, ਮੁਸਲਮਾਨਾਂ, ਸਿੱਖਾਂ ਦੇ ਪੈਨਲ ਨੇ ਸ਼ਿਵ ਸੈਨਾ ਵਰਕਰਾਂ ਦੀ ਗ੍ਰਿਫਤਾਰੀ ਮੰਗੀ

22 ਜੁਲਾਈ ਨੂੰ ਸ਼ਿਵ ਸੈਨਾ ਵਲੋਂ ਫਗਵਾੜਾ ਸਥਿਤ ਮਸਜਿਦ 'ਤੇ ਹਮਲਾ ਕਰਨ ਤੋਂ ਬਾਅਦ ਮੁਸਲਮਾਨਾਂ ਦੇ ਹੱਕ ਵਿਚ ਨਿੱਤਰੇ ਦਲਿਤਾਂ ਅਤੇ ਸਿੱਖਾਂ ਨੇ ਇਕ 11 ਮੈਂਬਰੀ ਸਾਂਝੀ ਕਮੇਟੀ ਬਣਾਈ ਸੀ। ਜਿਸਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲੇ ਸ਼ਿਵ ਸੈਨਿਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

« Previous PageNext Page »