ਤੇਜ਼ ਬੁੱਧੀ ਦਾ ਮਾਲਕ ਰਣਜੀਤ ਸਿੰਘ ਰਾਜਨੀਤਕ ਸੂਝ ਬੂਝ ਕਾਰਨ ਪੂਰੇ ਏਸ਼ੀਆ ਵਿਚ ਮੋਹਰੀ ਸ਼ਾਸਕ ਬਣ ਬੈਠਾ। ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਨਿਮਾਣਾ ਦਾਸ ਅਖਵਾਉਣਾ ਪਸੰਦ ਕਰਦਾ। ਗੁਰਬਾਣੀ ਅਤੇ ਕੀਰਤਨ ਉਸਦੇ ਨਿਤਨੇਮ ਦਾ ਹਿੱਸਾ ਸੀ। ਉਸ ਦੇ ਨਿਮਾਣੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਸਾਫ ਲਗਾਇਆ ਜਾ ਸਕਦਾ ਹੈ
ਸੁਰੱਖਿਆ ਅਤੇ ਆਰਥਿਕਤਾ ਕਿਸੇ ਵੀ ਰਾਜ ਦੀ ਬੁਨਿਆਦ ਹੁੰਦੇ ਹਨ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਆਰਥਿਕ ਮਜ਼ਬੂਤੀ ਦੀ ਲੋੜ ਨੂੰ ਬਾਖੂਬੀ ਸਮਝਦਾ ਸੀ। ਸੰਨ 1800 ਤੋਂ ਬਾਅਦ, ਮਹਾਰਾਜੇ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ, ਲਾਹੌਰ, ਮੁਲਤਾਨ ਆਦਿ ਸ਼ਹਿਰਾਂ ਨੂੰ ਵੱਡੇ ਵਪਾਰਕ ਕੇਂਦਰਾਂ ਵਜੋਂ ਵਿਕਸਿਤ ਕਰਨ ਵੱਲ ਉਚੇਚਾ ਧਿਆਨ ਦਿੱਤਾ।
ਜਜ਼ਬਾਤੀ ਗੱਲਾਂ ਦੀ ਅਹਿਮੀਅਤ ਨੂੰ ਜਾਣਦੇ ਹੋਇਆਂ ਵੀ ਇਸ ਲੇਖ ਨੂੰ ਮੁੱਖ ਤੌਰ ਤੇ ਰਾਜਨੀਤਿਕ ਪੜਚੋਲ ਵਜੋਂ ਲਿਖਣ ਦਾ ਮਕਸਦ ਅਤੀਤ ਦੀਆਂ ਗਲਤੀਆਂ ਭਵਿੱਖ ਦਾ ਰਾਹ ਦਸੇਰਾ ਬਣ ਸਕਣ ।
ਸੰਸਾਰ ਇਤਿਹਾਸ ਬਾਰੇ ਪ੍ਰਸਿੱਧ ਰਸਾਲੇ ‘ਬੀ.ਬੀ.ਸੀ. ਵਰਲਡ ਹਿਸਟਰੀ ਮੈਗਜ਼ੀਨ’ ਵੱਲੋਂ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਇਤਿਹਾਸ ਦਾ ਸਭ ਤੋਂ ਮਹਾਨ ਸ਼ਾਸਕ (ਗਰੇਟ ਲੀਡਰ ਆਫ ਆਲ ਟਾਈਮਜ) ਐਲਾਨਿਆ ਗਿਆ ਹੈ।
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ੨ ਨਵੰਬਰ ਸੰਨ ੧੭੮੦ ਈ: ਨੂੰ ਸਰਦਾਰ ਮਹਾਂ ਸਿੰਘ ਸੁਕ੍ਰਚਕੀਏ ਦੇ ਘਰ ਗੁਜਰਾਂ ਵਾਲੇ ਵਿਖੇ ਹੋਇਆ। ਅਜੇ ਆਪ ਬਾਰਾਂ ਵਰਿਆਂ ਤੋਂ ਵੀ ਘੱਟ ਉਮਰ ਦੇ ਸਨ ਕਿ ਪਿਤਾ ਦਾ ਛਤਰ ਸਦਾ ਲਈ ਸਿਰ ਤੋਂ ਉਠ ਗਿਆ। ਆਪ ਦਾ ਵਿਆਹ ਬਹਾਦਰ ਸਰਦਾਰਨੀ ਸਦਾ ਕੌਰ ਦੀ ਸਪੁੱਤ੍ਰੀ ਬੀਬੀ ਮਹਤਾਬ ਕੌਰ ਨਾਲ ਬਟਾਲੇ ਵਿਚ ਹੋਇਆ। ਆਪ ਦੀ ਸੁਘੜ ਸੱਸ ਨੇ ਆਪ ਦੇ ਜੀਵਨ ਨੂੰ ਐਸੇ ਸੱਚੇ ਵਿਚ ਢਾਲ ਦਿੱਤਾ, ਜਿਸ ਦੇ ਗੁਣ ਜਦ ਅੱਗੇ ਜਾ ਕੇ ਪ੍ਰਗਟ ਹੋਏ ਤਾਂ ਸਭ ‘ਵਾਹ ਵਾਹ’ ਕਰ ਉੱਠੇ।