ਮਨਦੀਪ ਸਿੰਘ ਇਕ ਨੌਜਵਾਨ ਪੰਜਾਬੀ ਪੱਤਰਕਾਰ ਹੈ। ਉਸ ਨੇ ਪਹਿਲੇ ਕਿਸਾਨ ਮੋਰਚੇ ਵੇਲੇ ਵੀ ਦਿੱਲੀ ਦੇ ਬਾਰਡਰਾਂ ਉੱਤੇ ਪੱਤਰਕਾਰੀ ਕੀਤੀ ਸੀ। ਮਨਦੀਪ ਸਿੰਘ ਮੌਜੂਦਾ ਕਿਸਾਨ ਮੋਰਚੇ ਵਿਚ ਪਹਿਲੇ ਦਿਨ ਤੋਂ ਹੀ ਬਤੌਰ ਪੱਤਰਕਾਰ ਤੈਨਾਤ ਹੈ। ਉਸ ਵੱਲੋਂ ਕਿਸਾਨੀ ਅੰਦੋਲਨ 2024 ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਇਹ ਚੌਥੀ ਕੜੀ ਪੇਸ਼ ਹੈ।
21 ਫਰਵਰੀ ਨੂੰ ਹਰਿਆਣੇ ਦੀਆਂ ਫੋਰਸਾਂ ਵੱਲੋਂ ਖਨੌਰੀ ਬਾਰਡਰ ਉੱਤੇ ਗੋਲੀ ਨਾਲ ਸ਼ਹੀਦ ਕੀਤੇ ਗਏ ਨੌਜਵਾਨ ਕਿਸਾਨ ਸੁਭਕਰਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਬਹੁਤ ਭਾਵਕ ਮਾਹੌਲ ਵਿੱਚ ਉਸਦੇ ਜੱਦੀ ਪਿੰਡ ਵਿਖੇ ਕੀਤਾ ਗਿਆ। ਬੀਤੇ ਕੱਲ ਪੰਜਾਬ ਪੁਲਿਸ ਵੱਲੋਂ ਸੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਜ਼ੀਰੋ ਐਫ.ਆਈ.ਆਰ. ਧਾਰਾ 302 ਅਤੇ 124 ਤਹਿਤ ਦਰਜ਼ ਕੀਤੇ ਜਾਣ ਤੋਂ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੀਤਾ ਗਿਆ ਸੀ।
ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਦਿੱਲੀ ਵੱਲੋਂ ਕੂਚ ਕਰਨ ਦੇ ਐਲਾਨ ਤੋਂ ਬਾਅਦ ਅੱਜ ਸਵੇਰੇ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਲਾਏ ਗਏ ਨਾਕਿਆਂ ਉੱਤੇ ਪ੍ਰਬੰਧ ਹੋਰ ਵੀ ਕਰੜੇ ਕਰ ਦਿੱਤੇ ਗਏ। ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਜੇ.ਸੀ.ਬੀ. ਮਸ਼ੀਨਾਂ ਤੈਨਾਤ ਕਰ ਦਿੱਤੀਆਂ।
ਕਿਸਾਨ ਆਗੂਆਂ ਵੱਲੋਂ 21 ਫਰਵਰੀ ਨੂੰ ਦਿੱਲੀ ਵੱਲ ਅੱਗੇ ਵਧਣ ਦੇ ਐਲਾਨ ਤੋਂ ਬਾਅਦ ਸਭ ਨਿਗਾਹਾਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਵੱਲ ਲੱਗੀਆਂ ਹੋਈਆਂ ਹਨ।
12 ਫਰਵਰੀ 2024 ਦੀ ਸ਼ਾਮ ਨੂੰ ਕਿਸਾਨਾਂ ਦਾ ਇਕੱਠ ਸਰਹਿੰਦ ਦਾਣਾ ਮੰਡੀ ਵਿੱਚ ਹੋਣਾ ਸ਼ੁਰੂ ਹੋ ਗਿਆ ਸੀ। ਮਾਝੇ ਵਾਲੇ ਕਿਸਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 11 ਫਰਵਰੀ ਨੂੰ ਹੀ ਮਾਝੇ ਤੋਂ ਚੱਲ ਪਏ ਸਨ।
ਬੀਤੇ ਦਿਨ ਕਿਸਾਨਾਂ ਦੇ ਦਿੱਲੀ ਚੱਲੋ ਦੇ ਸੱਦੇ ਤਹਿਤ ਦੂਸਰੇ ਦਿਨ ਵੀ ਸ਼ੰਭੂ ਅਤੇ ਖਨੌਰੀ ਨਾਕਿਆਂ ਉੱਤੇ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਕਸ਼ਮਕਸ਼ ਜਾਰੀ ਰਹੀ।
ਪੰਜਾਬੀ ਅਦਾਕਾਰ ਅਤੇ ਕਿਸਾਨੀ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਅੰਤਿਮ ਅਰਦਾਸ 24 ਫਰਵਰੀ, 2022 ਨੂੰ ਦੀਵਾਨ ਟੋਡਰ ਮੱਲ ਹਾਲ, ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ। ਦੀਪ ਸਿੱਧੂ ਦੀ 15 ਫਰਵਰੀ ਨੂੰ ਕੇ.ਐਮ.ਪੀ. ਰੋਡ 'ਤੇ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ।
ਸ਼ੰਭੂ ਮੋਰਚੇ ਵੱਲੋਂ ਚਲਾਈ ਜਾ ਰਹੀ "ਵਾਰਿਸ ਪੰਜਾਬ ਦੇ" ਮੁਹਿੰਮ ਤਹਿਤ ਲੰਘੀ 19 ਨਵੰਬਰ 2020 ਨੂੰ ਟੀਚਰਜ਼ ਹੋਮ, ਬਠਿੰਡਾ ਵਿਖੇ ਪੰਜਾਬ ਕੇਂਦ੍ਰਿਤ ਖੇਤੀਬਾੜੀ ਮਾਡਲ ਉੱਤੇ ਇੱਕ ਵਿਚਾਰ-ਚਰਚਾ ਕਰਵਾਈ ਗਈ।
ਪੰਜਾਬ ਦੇ ਸੰਘਰਸ਼ ਦੀ ਖਾਸੀਅਤ ਬਾਰੇ ਇਹ ਭਾਈ ਮਨਧੀਰ ਸਿੰਘ ਦੀ ਇੱਕ ਸੁਣਨਯੋਗ ਤਕਰੀਰ ਹੈ। ਇਹ ਤਕਰੀਰ 18 ਅਕਤੂਬਰ 2020 ਨੂੰ ਸ਼ੰਭੂ ਮੋਰਚੇ ਵਿਖੇ ਕੀਤੀ ਗਈ ਸੀ।
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸੰਭੂ ਵਿਖੇ ੮ ਅਕਤੂਬਰ ੨੦੨੦ ਨੂੰ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੌਂ ਸਾਂਝੇ ...
Next Page »