ਗੁਰੂ ਸਾਹਿਬਾਨਾਂ ਨੇ ਧਰਤ ਪੰਜਾਬ ਦੇ ਜਾਇਆ ਵਿਚ ਅਣਖ, ਦਲੇਰੀ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ ਜਾ ਸਦੀਆ ਬਾਅਦ ਵੀ ਧਰਤੀ ਦੀ ਕੁੱਖ ਵਿਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਗੁਰੂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰਕੇ ਬੜੇ ਜ਼ੋਰਾਵਰ ਤਰੀਕੇ ਨਾਲ ਪ੍ਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਣਾ ਤੇ ਭਰਪੂਰ ਫਲਦਾ ਹੈ।
ਨਵਾਂ ਸ਼ਹਿਰ: ” ਸ਼ਹੀਦ ਬੱਬਰ ਰਤਨ ਸਿੰਘ ਰੱਕੜ ” ਯਾਦਗਾਰੀ ਟਰੱਸਟ ( ਰੱਕੜ ਬੇਟ ) ਵੱਲੋਂ ਬੱਬਰ ਅਕਾਲੀ ਸ਼ਹੀਦ ਭਾਈ ਰਤਨ ਸਿੰਘ ਰੱਕੜ ਦੀ ਯਾਦ ...