ਸਿੱਖ ਸਿਆਸਤ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਬੋਲਦੀਆਂ ਕਿਤਾਬਾਂ ਤਹਿਤ 'ਅਜ਼ਾਦਨਾਮਾ (ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ)' ਦਾ ਬੋਲਦਾ ਰੂਪ ਸਿੱਖ ਸਿਆਸਤ ਐਪ ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਕਿਤਾਬ ਵਿੱਚ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁੱਖਦੇਵ ਸਿੰਘ ਸੁੱਖਾ ਦੀਆਂ ਬਹੁਤ ਸਾਰੀਆਂ ਚਿੱਠੀਆਂ ਨੂੰ ਖਾਲਸਾ ਪੰਥ ਅਤੇ ਸੰਗਤ ਦੇ ਸਨਮੁੱਖ ਕੀਤਾ ਗਿਆ ਹੈ।
ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਜੇਲ੍ਹ ਦੇ ਜੀਵਨ ਦੌਰਾਨ ਕਈ ਚਿੱਠੀਆਂ ਲਿਖੀਆਂ। ੯ ਅਕਤੂਬਰ ੧੯੯੨ ਨੂੰ ਉਹਨਾਂ ਦੀ ਸ਼ਹਾਦਤ ਤੋਂ ਦੋ ਕੁ ਮਹੀਨੇ ਬਾਅਦ ਹੀ ਉਹਨਾਂ ਦੀਆਂ ਲਿਖੀਆਂ ਚੋਣਵੀਆਂ ਚਿੱਠੀਆਂ ਤੇ ਹੋਰ ਦਸਤਾਵੇਜ਼ਾਂ ਉੱਤੇ ਅਧਾਰਤ ਇਕ ਕਿਤਾਬ ਸਿੱਖ ਸਟੂਡੈਂਟਸ ਫਰੰਟ ਵੱਲੋਂ ਦਸੰਬਰ ੧੯੯੨ ਵਿਚ ਛਾਪ ਦਿੱਤੀ ਗਈ ਸੀ।
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਉੱਤੇ ਅਧਾਰਤ ਕਿਤਾਬ “ਅਜ਼ਾਦਨਾਮਾ ” ਨੂੰ ਸਿੱਖ ਸੰਗਤਾਂ ਤੇ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਬਾਅਦ ਹੁਣ ਇਹ ਕਿਤਾਬ ਜਰਮਨੀ ਦੇ ਸ਼ਹਿਰ ਕੋਲਨ ਵਿਚ ਵੀ ਜਾਰੀ ਕੀਤੀ ਗਈ ਹੈ।
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਬਹੁਤਾਤ ਅਣਛਪੀਆਂ ਚਿੱਠੀਆ ਨੂੰ ਪਹਿਲੀ ਵਾਰ ਸੰਗਤ ਦੇ ਸਨਮੁਖ ਕਰਦੀ ਨਵੀਂ ਕਿਤਾਬ “ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ” ਐਤਵਾਰ (19 ਨਵੰਬਰ) ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਜਾਰੀ ਕੀਤੀ ਗਈ।
ਪਿਛਲੇ ਦਿਨੀਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਕਿਤਾਬ ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ ਛਪ ਕੇ ਆਈ ਹੈ। ਕੁਦਰਤੀ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਹੋਣਾਂ ਨਾਲ ਚੰਦ ਕੂ ਦਿਨ ਕਿਤਾਬ ਦੀ ਤਿਆਰੀ ਵਾਲੇ ਕਾਰਜ ਮੇਰੀ ਝੋਲੀ ਵੀ ਪਏ ਸਨ।
ਖਾਲਸਾ ਪੰਥ ਦੀ ਸੇਵਾ ਵਿਚ ਜੁਝਾਰੂ ਲਹਿਰ ਦੌਰਾਨ ਸੰਘਰਸ਼ ਕਰਦਿਆਂ ਸ਼ਹੀਦੀ ਹਾਸਿਲ ਕਰਨ ਵਾਲੇ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਨਮਿਤ ਸਲਾਨਾ ਸ਼ਹੀਦੀ ਸਮਾਗਮ 26 ਅਕਤੂਬਰ 2022 ਨੂੰ ਪਿੰਡ ਰਤਨਗੜ੍ਹ (ਸ੍ਰੀ ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ।
ਪੰਥ ਦੀ ਸੇਵਾ ਵਿਚ ਜੁਝਾਰੂ ਲਹਿਰ ਦੌਰਾਨ ਸੰਘਰਸ਼ ਕਰਦਿਆਂ ਸ਼ਹੀਦੀ ਹਾਸਿਲ ਕਰਨ ਵਾਲੇ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਨਮਿਤ ਸਲਾਨਾ ਸ਼ਹੀਦੀ ਸਮਾਗਮ 21 ਅਕਤੂਬਰ 2022 ਨੂੰ ਪਿੰਡ ਰਤਨਗੜ੍ਹ (ਸ੍ਰੀ ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ।
ਗੁਰ ਸੰਗਤ ਅਤੇ ਖਾਲਸਾ ਪੰਥ ਦੇ ਸੇਵਾਦਾਰਾਂ ਵਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸਾਥੀ ਸ਼ਹੀਦ ਭਾਈ ਬਰਜਿੰਦਰ ਸਿੰਘ ਰਾਜੂ ਦੀ ਯਾਦ ਵਿਚ ਸ਼ਹੀਦੀ ਸਮਾਗਮ ਦਾ ਸਿੱਧਾ ਪ੍ਰਸਾਰਣ ਤੁਸੀਂ ਇਥੇ ਵੇਖ ਸਕਦੇ ਹੋ। ਇਹ ਸਮਾਗਮ 26 ਅਕਤੂਬਰ 2022 ਨੂੰ ਪਿੰਡ ਰਾਜਗੜ੍ਹ (ਸ੍ਰੀ ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ।
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਮਾਤਾ, ਮਾਤਾ ਸੁਰਜੀਤ ਕੌਰ ਜੀ ਬੀਤੀ 27 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਨਮਿੱਤ ਅਰਦਾਸ ਸਮਾਗਮ 5 ਸਤੰਬਰ ਨੂੰ ਹੋਵੇਗਾ।
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹਾਦਤ ਦੀ ਯਾਦ ਵਿਚ ਅੱਜ ਅਕਾਲ ਤਖਤ ਸਾਹਿਬ ਵਿਖੇ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀਆਂ ਕੁਝ ਝਲਕੀਆਂ (ਤਸਵੀਰਾਂ) ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।
Next Page »