ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਅਤੇ ਵਕੀਲ ਇਮਤਿਆਜ਼ ਰਸ਼ੀਦ ਕੁਰੈਸ਼ੀ ਮੰਗਲਵਾਰ ਨੂੰ ਪੰਜਾਬ ਦੇ ਹੁਸਿ਼ਆਰਪੁਰ ਜ਼ਿਲ੍ਹੇ ਦੇ ਪਿੰਡ ਅੰਬਾਲਾ ਜੱਟਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਅਤੇ ਉਨ੍ਹਾਂ ਦੇ ਦੋਹਤੇ ਸੁਖਵਿੰਦਰ ਸਿੰਘ ਸੰਘਾ ਨੂੰ ਮਿਲੇ।
ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ (95) ਦਾ ਸੋਮਵਾਰ ਤੜਕੇ ਟੋਰਾਂਟੋ (ਕੈਨੇਡਾ) ਵਿਖੇ ਲੰਬੀ ਬਿਮਾਰੀ ਦੇ ਕਾਰਨ ਦਿਹਾਂਤ ਹੋ ਗਿਆ। ਭਗਤ ਸਿੰਘ ਦੇ ਬਾਕੀ 7 ਭੈਣ-ਭਰਾਵਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਬੀਬੀ ਪ੍ਰਕਾਸ਼ ਕੌਰ ਪਿਛਲੇ ਕੁਝ ਸਾਲਾਂ ਤੋਂ ਆਪਣੇ ਬੇਟੇ ਰੁਪਿੰਦਰ ਸਿੰਘ ਕੋਲ ਟੋਰਾਂਟੋ 'ਚ ਰਹਿ ਰਹੇ ਸਨ।
ਧਰਮ ਤੋਂ ਪੱਲਾ ਛੁਡਾ ਕੇ ਆਪਣੇ ਆਪ ਨੂੰ ‘ਸੈਕੂਲਰ’ ਦੱਸਣ ਵਾਲੇ, ਮਨਪ੍ਰੀਤ ਬਾਦਲ ਨੇ ਆਪਣੀ ਧੌਣ ਦੁਆਲੇ ਇੱਕ ਬਸੰਤੀ ਕੱਪੜਾ ਲਪੇਟ ਕੇ ਆਪਣੇ ਆਪ ਨੂੰ ਭਗਤ ਸਿੰਘ ਸਮਝਣ ਦਾ ਭਰਮ ਪਾਲਿਆ ਹੋਇਆ ਹੈ ...
ਸ਼ਹੀਦ ਭਗਤ ਸਿੰਘ ਦੀ ਪਛਾਣ, ਵਿਚਾਰਧਾਰਾ, ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਸ੍ਰ. ਭਗਤ ਸਿੰਘ ਦੀ ਭੂਮਿਕਾਂ ਅਤੇ ਹੋਰ ਜੁੜਵੇਂ ਮੁੱਦਿਆਂ ਬਾਰੇ 'ਰੇਡੀਓ ਗੀਤ ਸੰਗੀਤ' ਉੱਤੇ ਕਰਵਾਈ ਗਈ ਵਿਸ਼ੇਸ਼ ਗੱਲਵਾਤ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਗੱਲ ਬਾਤ ਲਈ ਪ੍ਰਬੰਧਕਾਂ ਵੱਲੋਂ ਸਿੱਖ ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੂੰ ਖਾਸ ਤੌਰ ਉੱਤੇ ਫੋਨ ਲਾਈਨ ਉੱਤੇ ਲਿਆ ਗਿਆ ਸੀ। ਸਮੁੱਚੀ ਗੱਲ ਬਾਰ ਦਾ ਸੰਚਾਲਨ ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ ਸ੍ਰ. ਦਲਜੀਤ ਸਿੰਘ ਸਰਾਂ ਵੱਲੋਂ ਕੀਤਾ ਗਿਆ ਸੀ।
ਕੌਮੀ ਆਜ਼ਾਦੀ ਲਈ ਸੰਘਰਸ਼ ਦਾ ਦੌਰ ਕੌਮਾਂ ਦੇ ਇਤਿਹਾਸ ਦਾ ਗੌਰਵਸ਼ਾਲੀ ਕਾਂਡ ਗਿਣਿਆ ਜਾਂਦਾ ਹੈ। ਇਸ ਸੰਘਰਸ਼ ਦੇ ਨਾਇਕ ‘ਕੌਮੀ ਗੌਰਵ’ ਦੇ ਪ੍ਰਤੀਕ ਹੋ ਨਿਬੜਦੇ ਹਨ, ਜਿਨ੍ਹਾਂ ਪ੍ਰਤਿ ਲੋਕਾਂ ਦੇ ਮਨਾਂ ਅੰਦਰ ਪਿਆਰ ਤੇ ਸ਼ਰਧਾ ਦੇ ਗਾੜ੍ਹੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ। ਅਜਿਹੇ ਕੌਮੀ ਨਾਇਕਾਂ ਦੀ ਸੰਖਿਆ ਇਕ ਤੋਂ ਬਹੁਤੀ ਹੋ ਸਕਦੀ ਹੈ, ਪ੍ਰੰਤੂ ਇਨ੍ਹਾਂ ਵਿਚੋਂ ਕੋਈ ਇਕ ਜਣਾ ‘ਮਹਾਂ-ਨਾਇਕ’ ਦਾ ਰੁਤਬਾ ਹਾਸਲ ਕਰ ਲੈਂਦਾ ਹੈ। ਸਮੁੱਚੇ ਭਾਰਤ ਦੇ ਪ੍ਰਸੰਗ ਵਿਚ ਗੱਲ ਕਰਨੀ ਹੋਵੇ ਤਾਂ ਇਹ ਰੁਤਬਾ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਮੱਲਿਆ ਹੋਇਆ ਹੈ। ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਮਨ ਨੇ ਕਦੇ ਵੀ ਗਾਂਧੀ ਨੂੰ ‘ਮਹਾਂ-ਨਾਇਕ’ ਵਜੋਂ ਪਰਵਾਨ ਨਹੀਂ ਕੀਤਾ।
ਤਲਵੰਡੀ ਸਾਬੋ (10 ਅਕਤੂਬਰ, 2010 – ਰਜਿੰਦਰ ਸਿੰਘ ਰਾਹੀ): ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਗੁਰੂ ਕਾਂਸ਼ੀ ਕਾਲਜ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ 'ਸ਼ਹੀਦ ਭਗਤ ਸਿੰਘ : ਜੀਵਨ ਅਤੇ ਵਿਚਾਰਧਾਰਾ‘ ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਉਘੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਦਵਾਨਾਂ ਵਿਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਸ. ਅਜਮੇਰ ਸਿੰਘ ਤੋਂ ਇਲਾਵਾ, ਪ੍ਰੋ. ਐੱਸ. ਇਰਫਾਨ ਹਬੀਬ (ਅਲੀਗੜ੍ਹ), ਡਾ: ਆਤਮਾ ਰਾਮ, ਪ੍ਰੋ: ਜਗਮੋਹਣ ਸਿੰਘ, ਪ੍ਰੋ. ਕਮਲੇਸ਼ ਮੋਹਣ, ਪ੍ਰੋ. ਸੁਖਦੇਵ ਸਿੰਘ ਸੋਹਲ, ਡਾ. ਰਾਜਿੰਦਰਪਾਲ ਬਰਾੜ, ਡਾ. ਬਲਜੀਤ ਸਿੰਘ, ਡਾ. ਜਸਬੀਰ ਸਿੰਘ, ਪ੍ਰੋ. ਕੁਲਵੀਰ ਸਿੰਘ ਢਿਲੋਂ, ਸ੍ਰੀ ਸੁਧੀਰ ਵਿਦਿਆਰਥੀ, ਡਾ. ਦਰਸ਼ਨਪਾਲ, ਡਾ. ਹਰਪਾਲ ਸਿੰਘ ਪੰਨੂ, ਪ੍ਰੋ. ਵਾਈ.ਪੀ. ਬਜਾਜ, ਡਾ. ਗੁਰਜੰਟ ਸਿੰਘ, ਡਾ. ਚਮਕੌਰ ਸਿੰਘ, ਡਾ. ਗੁਰਬਖਸ਼ ਸਿੰਘ, ਡਾ. ਅਵਤਾਰ ਸਿੰਘ, ਡਾ. ਸੁਖਪਾਲ ਸਿੰਘ, ਨਾਵਲਕਾਰ ਗੁਰਦਿਆਲ ਸਿੰਘ ਤੇ ਕਾਮਰੇਡ ਅੰਮ੍ਰਿਤਪਾਲ ਸ਼ਾਮਲ ਸਨ।