ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉਪਰ ਭਾਰਤੀ ਫੌਜ ਨੂੰ ਹਮਲੇ ਦਾ ਹੁਕਮ ਦੇਣ ਵਾਲੀ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦਾ 30ਵਾਂ ਸ਼ਹੀਦੀ ਦਿਹਾੜਾ ਅੱਜ ਇਥੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਫਿਰੋਜ਼ਪੁਰ ਜਿਲ੍ਹੇ 'ਚ ਪੈਂਦੇ ਪਿੰਡ ਮਨਸੂਰਦੇਵਾ ਦੀ ਸੰਗਤ ਵਲੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦੇ ਸੰਬੰਧ ਵਿੱਦ 31 ਅਕਤੂਬਰ 2018 ਨੂੰ ਇੱਕ ਸਮਾਗਮ ਕਰਵਾਇਆ ਸੀ। ਇਸ ਸਮਾਗਮ ਉੱਤੇ ਭਾਈ ਮਨਧੀਰ ਸਿੰਘ ਜੀ ਨੇ 1947 ਤੋਂ ਬਾਅਦ ਦੇ ਸਿੱਖ ਸੰਘਰਸ਼ ਬਾਰੇ ਸੰਖੇਪ ਵਿੱਚ ਵਿਚਾਰਾਂ ਰੱਖੀਆਂ। ਇਸ ਸਮਾਗਮ ਵਿੱਚ ਉਹਨਾਂ ਵਲੋਂ ਦਿੱਤੀ ਗਈ ਤਕਰੀਰ ਦੀ ਬੋਲਦੀ ਮੂਰਤ ਹੇਠਾ ਪੇਸ਼ ਕੀਤੀ ਗਈ ਹੈ।
ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਮਨਸੂਰਦੇਵਾ ਵਿੱਚ 31 ਅਕਤੂਬਰ 2018 ਨੂੰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕ ਸ਼ਹੀਦੀ ਸਮਾਗਮ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਸਿੱਖ ਸਿਆਸੀ ਵਿਸ਼ਲੇਸ਼ਕ ਤੇ ਲੇਖਕ ਭਾਈ ਅਜਮੇਰ ਸਿੰਘ ਨੇ ਕਿਹਾ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਵਿਰੁਧ ਚੱਲਿਆਂ ਮੁਕਦਮਾਂ ਜਿਹਨਾਂ ਪੜਾਵਾਂ ਵਿਚੋਂ ਲੰਘਿਆਂ ਸੀ ਉਸ ਨੇ ਭਾਰਤੀ ਤੰਤਰ ਵਿਚਲੀ ਬੇਇਨਸਾਫੀ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਸੀ।
ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਉੱਤੇ ਜੂਨ 1984 ਵਿੱਚ ਫੌਜਾਂ ਚਾੜ੍ਹਨ ਵਾਲੀ ਭਾਰਤੀ ਹਾਕਮ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਭਲਕੇ 31 ਅਕਤੂਬਰ ਨੂੰ ਮਨਾਇਆ ਜਾਵੇਗਾ।