ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ ਖਿਆਲ ਤੋਂ ਬਹੁਤ ਵੱਡੀ ਹੈ।ਇਹ ਵਡਿੱਤਣ ਨੂੰ ਕਈ ਜਥੇਬੰਦੀਆਂ ਦੇ ਆਗੂ ਸਿੱਧੇ ਰੂਪ ਵਿਚ ਮੰਨ ਵੀ ਗਏ ਅਤੇ ਸੂਝਵਾਨ ਲੋਕਾਂ ਨੇ ਵੀ ਇਹ ਪੱਖ ਨੂੰ ਅਹਿਮ ਮੰਨਿਆ ਹੈ।ਅਸਲ ਗੱਲ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਸਮਝ ਦੇ ਚਲੰਤ ਮਾਹਰਾਂ ਦੇ ਮੰਨਣ ਤੋਂ ਅਗਾਂਹ ਸ਼ੁਰੂ ਹੁੰਦੀ ਹੈ। ਇਹਦਾ ਇਕ ਪੱਖ ਸਰਕਾਰ ਵਲੋਂ ਲੋਕਾਂ ਨੂੰ ਸਮਝਣ ਦਾ ਹੈ।
ਕਿਸਾਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਦਾ ਵਿਰੋਧ ਕਿਸੇ ਲੋਕਤੰਤਰੀ ਹਕੂਮਤ ਦੀ ਥਾਂ ਅਜਿਹੇ ਮਾਨਸਿਕ ਵਰਤਾਰੇ ਨਾਲ ਹੈ ਜਿਸਨੂੰ ਕਿਸੇ ਵੀ ਵਿਰੋਧ ਵਿਚੋਂ ਇਤਿਹਾਸਕ ਜਾਂ ਮਿਥਕ ਹਮਲਿਆਂ ਦੀ ਪੀੜ ਉਠ ਖੜ੍ਹਦੀ ਹੈ ਜਾਂ ਵਿਰੋਧ ਨੂੰ ਸੰਭਾਵੀ ਅਤਿਵਾਦ ਵਜੋਂ ਚਿਤਵਣਾ ਸ਼ੁਰੂ ਕਰ ਦਿੰਦਾ ਹੈ।ਏਹ ਨੁਕਤਾ ਸਭ ਧਿਰਾਂ ਨਾਲ ਸੰਘ ਦੇ ਸਮੁਚੇ ਵਿਹਾਰ ਤੇ ਲਾਗੁ ਹੈ।ਕਿਸਾਨਾਂ ਦਾ ਸਾਥ ਦੇਣ ਵਾਲੇ ਜਿਹੜੇ ਵਿਦਵਾਨ ਅਤੇ ਰਾਜਸੀ ਲੋਕ ਸੰਘ ਵਾਲਿਆਂ ਨੂੰ ਵਧੇਰੇ ਸਿਆਣੇ ਸਮਰਥ ਅਤੇ ਸੰਗਠਤ ਮੰਨਦੇ ਹਨ ਪਰ ਸਮੁਚੇ ਸਮਾਜਕ ਜੀਵਨ ਨੂੰ ਓਹਨਾਂ ਹੱਥੋਂ ਤਬਾਹ ਹੁੰਦਿਆਂ ਵੇਖ ਕੇ ਚੁਟਕਲਿਆਂ ਵਜੋਂ ਸੁਆਦ ਵੀ ਲੈ ਰਹੇ ਹਨ, ਓਹਨਾਂ ਬਾਰੇ ਇਹ ਪੱਖ ਤੋਂ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਇਹ ਸੰਘ ਵਾਲੀ ਮਨੋਦਸ਼ਾ ਦੇ ਅੰਸ਼ ਹਨ।ਤਬਾਹੀ ਕਰਨ ਦੀ ਇੱਛਾ ਅਤੇ ਤਬਾਹੀ ਵੇਖ ਕੇ ਖੁਸ਼ ਹੋਣਾ ਦੋਵੇਂ ਹੀ ਆਮ ਮਾਨਸਿਕ ਲੱਛਣ ਨਹੀਂ ਹਨ।
ਬਣਿਆ ਇਤਿਹਾਸ ਗਵਾਹ ਸਾਡਾ . . . ਬੱਸ ਇਹੀਓ ਯਾਰ ਗੁਨਾਹ ਸਾਡਾ . .
ਵੈਸਾਖੀ ਉਤੇ ਲੋਕਾਂ ਨਾਲੋਂ ਸੀ.ਆਰ.ਪੀ.ਐਫ. ਵੱਧ ਸੀ। ਚਿਤਰੇ ਕਪੜਿਆਂ ਵਾਲੀ ਅਤੇ ਕਾਲੇ ਕਪੜਿਆਂ ਵਾਲੀ ਰਾਖਵੀ ਫੌਜ ਵੀ ਕਿਤੇ ਕਿਤੇ ਖੜੀ ਸੀ। ਸਾਡੇ ਹੁੰਦਿਆਂ ਉਥੇ ਦੋ ਵਾਰ ਹੈਲੀਕਾਪਟਰ ਨੇ ਅਸਮਾਨ ਵਿਚ ਗੇੜੇ ਕੱਢੇ।
ਕੀ ਜਿੰਦਗੀ ਸਹਿਜ ਚਾਲ ਚਲਦੀ ਹੈ ਜਿੱਥੇ ਅਣਜਾਣਤਾ ਅਗਿਆਨਤਾ ਅਤੇ ਮੌਕਾ ਮੇਲਾਂ ਦੀ ਵੀ ਕੋਈ ਥਾਂ ਹੈ ਜਾਂ ਇਹ ਸਦਾ ਰਾਜਨੀਤੀ ਵਪਾਰ ਅਤੇ ਖ਼ਬਤ ਦੀਆਂ ਸਾਜਿਸ਼ਾਂ ਦੇ ਜ਼ੋਰ ਨਾਲ ਹੀ ਚਲਦੀ ਹੈ? ਦਲੀਲੀ ਸਿਆਣੇ ਜਿੰਦਗੀ ਦੀ ਚਾਲ ਦੇ ਮੁਢਲੇ ਨੇਮ ਸਮਝਾਉਂਦੇ ਹਨ ਕਿ ਸਭ ਤੋਂ ਮੂਲ ਥਾਂ, ਸਮਾਂ, ਹੋਂਦ ਅਤੇ ਕਰਮ ਹੈ ਜਿਸ ਨਾਲ ਸਹਿਜ/ਸਾਜਿਸ਼ ਸਭ ਕੁਝ ਬਣਦਾ ਅਤੇ ਚਲਦਾ ਹੈ।
ਪੰਜਾਬੀ ਬੋਲੀ ਦਾ ਸਵਾਲ ਕਈ ਰੂਪਾਂ ਵਿਚ ਵਾਰ ਵਾਰ ਚਲਦਾ ਰਹਿੰਦਾ ਹੈ।ਕਿਸੇ ਨਾ ਕਿਸੇ ਪੱਖ ਤੋਂ ਕੋਈ ਘਟਨਾ ਇਹ ਸਵਾਲ ਨੂੰ ਇਕਦਮ ਜਿੰਦਗੀ ਦੇ ਮੁਹਾਣ ਵਿਚ ਲਿਆ ਖਲ੍ਹਾਰਦੀ ਹੈ। ਇਹ ਸਵਾਲ ਦੀਆਂ ਚਾਰ ਪੰਜ ਪਰਤਾਂ ਹਨ ਪਰ ਚਰਚਾ ਅਕਸਰ ਇਕ-ਦੋ ਤੀਕ ਸੁੰਗੜ ਜਾਂਦੀ ਹੈ।
ਪਰਗਟਿਓ ਫਿਰ ਖਾਲਸਾ ਓਹਦੀ ਮੌਜ ਦੇ ਨਾਲ ਹੈ, ਤਖਤ ਅਕਾਲ ਤਖਤ ਅਕਾਲ ਤਖਤ ਅਕਾਲ ਹੈ।
ਦਿੱਲੀ ਦੇ ਦਿਲੀ ਅਰਮਾਨ ਲੈ ਕੇ ਅੱਗ ਦੇ ਸ਼ਾਹੀ ਫੁਰਮਾਨ ਲੈ ਕੇ ਟੈਂਕ ਤੋਪਾਂ ਤੇ ਜੰਗੀ ਸਮਾਨ ਲੈ ਕੇ ਨਾਲੇ ਅਕਲਾਂ ਜੋਰਾਂ ਦਾ ਮਾਣ ਲੈ ਕੇ ਲ਼ੱਥੀਆਂ ਰਾਤ ਜਿਉਂ ਆਣ ਫੌਜਾਂ ਮੌਤ ਰਾਣੀ ਕਰੇਗੀ ਖੂਬ ਮੌਜਾਂ ਚੱਪ ਚੱਪ ਜਾਂ ਧਰਤ ਇਥੇ ਰੰਗ ਲਹੂ ਦੇ ਰੰਗ ਹੋਈ। ਜੰਗ ਹੋਈ ਵੇ ਲੋਕਾ ਇਕ ਜੰਗ ਹੋਈ।
ਜੂਨ 1984 ਵਿਚ ਭਾਰਤੀ ਹਕੂਮਤ ਵਲੋਂ ਸਿੱਖਾਂ ਉੱਤੇ ਕੀਤੇ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਸੀ। ਇਸ ਵਿਚ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ (ਅੰਮ੍ਰਿਤਸਰ) ਸਮੇਤ ਪੰਜਾਬ ਅਤੇ ਗਵਾਂਢੀ ਸੂਬਿਆਂ ਦੇ ਹੋਰਨਾਂ ਗੁਰਧਾਮਾਂ ਉੱਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬਹੁਮੁੱਲਾ ਖਜਾਨਾ ਸਾੜਿਆ ਅਤੇ ਲੁੱਟ ਲਿਆ ਅਤੇ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ।
ਵਿਚਾਰ ਮੰਚ ਸੰਵਾਦ ਵਲੋਂ "ਗੁਰਮਤਿ ਵਿਚ ਹੁਕਮ ਅਤੇ ਨਦਰਿ" ਵਿਸ਼ੇ ਉੱਤੇ ਇਕ ਗੋਸ਼ਟਿ ਮਿਤੀ 4 ਮਾਰਚ, 2019 ਨੂੰ ਗੁਰਦੁਆਰਾ ਟਾਹਲੀ ਸਾਹਿਬ, ਪਾਤਿਸ਼ਾਹੀ 10ਵੀਂ, ਪਿੰਡ ਰਤਨ, ਨੇੜੇ ਜੋਧਾਂ-ਮਨਸੂਰਾਂ, ਪੱਖੋਵਾਲ ਸੜਕ, ਜਿਲ੍ਹਾ ਲੁਧਿਆਣਾ, ਪੰਜਾਬ ਵਿਖੇ ਕਰਵਾਈ ਗਈ।
Next Page »