ਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜਿਸ ਦੇ ਨਾਮ ਪਰ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਰਹਿੰਦੀ ਦੁਨੀਆਂ ਤਕ ਮਾਣ ਕਰਿਆ ਕਰਨਗੀਆਂ। ਆਪ ਦੀਵਾਨਾਂ ਵਿਚ ਪ੍ਰਮਾਰਥ ਦਾ ਉੱਚ ਨਮੂਨਾ, ਮੈਦਾਨ ਜੰਗ ਵਿਚ ਅਜਿਤ ਜੋਧਾ, ਆਪਦਾ ਸਮੇਂ ਨਿਡਰ ਸੂਰਮਾ ਸਨ, ਜੋ ਵੰਡ ਛਕਣ ਤੇ ਗੁਰਧਾਮਾਂ ਦੀ ਸੇਵਾ ਵਿਚ ਆਪਣਾ ਸਰਬੰਸ ਤੱਕ ਲੱਗਾ ਦੇਣ ਵਿਚ ਆਪਣੀ ਵੱਡੀ ਖੁਸ਼ੀ ਸਮਝਦੇ ਸਨ।
ਸਿੱਖਾਂ ਨੂੰ ਹਨ੍ਹੇਰ-ਗਰਦੀ 17 ਸਾਲਾਂ ਦੇ ਪਿੱਛੋਂ ਇਹ ਕਾਲੀ ਬੋਲੀ ਰਾਤ ਵਿਚੋਂ ਥੋੜ੍ਹੇ ਪਲਾਂ ਲਈ ਸਬਰਗ ਦੇ ਸੁਪਨੇ ਵਾਂਗ ਪਹਿਲੀ ਰਾਹਤ ਮਿਲੀ ।
ਸਰਦਾਰ ਜੱਸਾ ਸਿੰਘ ਜੀ ਦੇ ਘਰ ਸੰਤਾਨ ਨਹੀਂ ਸੀ, ਇਸ ਲਈ ਰਿਆਸਤ ਦਾ ਮਾਲਕ ਸਰਦਾਰ ਭਾਗ ਸਿੰਘ ਥਾਪਿਆ ਗਿਆ। ਸਰਦਾਰ ਭਾਗ ਸਿੰਘ ਦਾ ਦੇਹਾਂਤ ਸਨ ੧੮੦੧ ਵਿਚ ਕਪੂਰਥਲੇ ਹੋਇਆ ਅਤੇ ਉਸ ਦਾ ਪੁਤਰ ਫਤਹ ਸਿੰਘ, ਜਿਸ ਦਾ ਜਨਮ ਸੰਨ ੧੭੮੪ ਵਿਚ ਹੋਇਆ ਸੀ: ਨਵਾਬ ਜੱਸਾ ਸਿੰਘ ਦੀ ਗੱਦੀ ਪਰ ਬੈਠਾ। ਇਸ ਬਹਾਦਰ ਸੂਰਮੇ ਦਾ ਦਿਲ ਕੌਮੀ ਪਿਆਰ ਨਾਲ ਸਭਰ ਭਰਿਆ ਹੋਇਆ ਸੀ, ਇਸ ਦੇ ਨਾਲ ਹੀ ਉਹ ਬੜਾ ਨੀਤੀਵਾਨ ਤੇ ਦੂਰਦਿਸ਼ਟਾ ਮੰਨਿਆ ਜਾਂਦਾ ਸੀ।
ਅੰਮ੍ਰਿਤਸਰ: ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ੩੦੦ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ 22 ਅਪ੍ਰੈਲ ਤੋਂ 3 ਮਈ ਤੱਕ ਮਨਾਈ ਜਾਵੇਗੀ। ਮਨਜੀਤ ਸਿੰਘ ਜੀ.ਕੇ. ਅਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਬੰਧੀ ਸਜਾਏ ਜਾ ਰਹੇ ਪ੍ਰੋਗਰਾਮਾ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਰਾਸ਼ਟਰੀ ਕ੍ਰਿਤੀ ਆਹਵਾਨ ਸਮਿਤੀ ਦੇ ਕੌਮੀ ਕੋਆਡੀਨੇਟਰ ਵਿਜੈਪਾਲ ਸਿੰਘ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਆਦਿ ਇਸ ਮੌਕੇ ਹਾਜ਼ਰ ਸਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਦੇ ਮਹਾਨ ਜਰਨੈਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ 2018 ’ਚ ਆ ਰਹੀ ਤੀਜ਼ੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਸਮਾਗਮ ਦੀ ਸ਼ੁਰਆਤ ਕੀਤੀ। ਸਾਲ ਭਰ ਚਲਣ ਵਾਲੇ ਸਮਾਗਮਾਂ ਦੀ ਲੜੀ ’ਚ ਪਹਿਲਾ ਸਮਾਗਮ ਕਮੇਟੀ ਵੱਲੋਂ ਦੁਸ਼ਟ ਦਮਨ ਸੇਵਕ ਜਥੇ ਦੇ ਸਹਿਯੋਗ ਨਾਲ ਮੋਤੀ ਨਗਰ ਵਿਖੇ ਕਰਵਾਇਆ ਗਿਆ। ਇਸ ਮੌਕੇ ਜਥੇ ਵੱਲੋਂ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫ਼ਤਹਿ ਨਗਰ ਨੂੰ ਭਾਈ ਘਨਈਆ ਜੀ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੂੰ ਗਿਆਨੀ ਦਿੱਤ ਸਿੰਘ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।