ਵਾਤਾਵਰਣ ਵਿਗਾੜ ਦਾ ਮਸਲਾ ਵਿਸ਼ਵ ਵਿਆਪਕ ਪੱਧਰ ਉਤੇ ਚਰਚਾ ਵਿੱਚ ਹੈ। ਵੱਡੇ ਪੱਧਰ ਉੱਤੇ ਸਮਾਗਮ ਹੋ ਰਹੇ ਹਨ। ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਇਸ ਸਮੱਸਿਆ ਦੇ ਹੱਲ ਲੱਭਣ ਵੱਲ ਤੁਰ ਰਹੀਆਂ ਹਨ। COP-27, G20 ਵਰਗੇ ਵੱਡੇ ਸੰਮੇਲਨ ਹੋ ਰਹੇ ਹਨ ਜਿਨਾਂ ਵਿੱਚ ਵਾਤਾਵਰਣ ਸਾਂਭਣਾ ਵੱਡਾ ਮੁੱਦਾ ਬਣਿਆ ਹੋਇਆ ਹੈ।