ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਹਰ ਸਾਲ ਦੀ ਤਰ੍ਹਾਂ 4 ਫ਼ਰਵਰੀ 2024 ਦਿਨ ਐਤਵਾਰ ਨੂੰ ਗੁਰਦਵਾਰਾ ਸਾਹਿਬ ਬੋਹੜਾਂ ਵਾਲਾ ਪਿੰਡ ਲਿੱਤਰਾਂ, ਨੇੜੇ ਨਕੋਦਰ ਵਿਖੇ ਸਮੂਹ ਇਲਾਕਾ ਨਿਵਾਸੀਆਂ, ਪੰਥਕ ਜਥੇਬੰਦੀਆਂ ਅਤੇ ਸ਼ਹੀਦ ਪਰਿਵਾਰਾਂ ਵਲੋਂ ਮਨਾਇਆ ਗਿਆ।
ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਸ. ਬਲਦੇਵ ਸਿੰਘ ਉਹਨਾਂ ਨੇ 75ਵੇਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਉੱਤੇ ਇੱਕ ਖੁੱਲਾ ਪੱਤਰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਲਿਖਿਆ ਹੈ। ਇੱਥੇ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਖੁੱਲਾ ਪੱਤਰ ਇੰਨ-ਬਿੰਨ ਸਾਂਝਾ ਕਰ ਰਹੇ ਹਾਂ
ਸਿੱਖ ਲਈ ਗੁਰੂ ਤੋਂ ਪਰੇ ਕੁਝ ਨਹੀਂ, ਗੁਰੂ ਦੇ ਰਾਹ ਉੱਤੇ ਸਿੱਖ ਸਭ ਹਿਸਾਬ ਕਿਤਾਬ ਪਿੱਛੇ ਛੱਡ ਕੇ ਤੁਰਦਾ ਹੈ। ਗੁਰੂ ਦੇ ਅਦਬ ਲਈ ਗੁਰੂ ਦੇ ਸਿੱਖ ਆਪਾ ਕੁਰਬਾਨ ਕਰਦੇ ਆਏ ਹਨ, ਕਰ ਰਹੇ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ। ਸੱਚ ਅਤੇ ਝੂਠ ਦੀ ਇਹ ਟੱਕਰ ਨਾ ਕਦੀ ਮੁੱਕੀ ਹੈ ਅਤੇ ਨਾ ਹੀ ਕਦੇ ਮੁੱਕਣੀ ਹੈ।
ਭਰ ਜਵਾਨੀ ਵਿੱਚ ਕਰੀਬ ਉੱਨੀ ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ 1986 ਸਾਕਾ ਨਕੋਦਰ ਸਮੇਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਵੀਰ ਰਵਿੰਦਰ ਸਿੰਘ ਦੀ ਸ਼ਹੀਦੀ ਬਾਰੇ ਤਾਂ ਬਹੁਤੇ ਜਾਣਦੇ ਨੇ ਪਰ ਮੈਂ ਅੱਜ ਤੁਹਾਡੇ ਨਾਲ ਵੀਰ ਦੇ ਛੋਟੇ ਜਿਹੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਨ ਲੱਗਿਆ ਹਾਂ।
ਅੱਜ ਮਿਤੀ 13 ਮਾਰਚ 2020 ਨੂੰ ਬਾਪੂ ਬਲਦੇਵ ਸਿੰਘ ਜੀ ਪਿਤਾ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਵਲੋਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਦੀ ਸਕੱਤਰੇਤ ਵਿਖੇ ਮਿਲਕੇ ਸਾਕਾ ਨਕੋਦਰ ਦੇ ਇਨਸਾਫ ਲਈ ਯਾਦ ਪੱਤਰ ਦਿੱਤਾ। ਬਾਪੂ ਬਲਦੇਵ ਸਿੰਘ ਨੇ ਸਾਕਾ ਨਕੋਦਰ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਦਾ ਪਹਿਲਾ ਭਾਗ ਅਤੇ ਮਨੁੱਖੀ ਅਧਿਕਾਰ ਸਭਾ (ਪੰਜਾਬ) ਵੱਲੋਂ ਕੀਤੀ ਜਾਂਚ ਦੀ ਰਿਪੋਰਟ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ।
ਸਾਕਾ ਨਕੋਦਰ 1986 ਦੇ ਸ਼ਹੀਦਾਂ ਦੀ 34ਵੀਂ ਸ਼ਹੀਦੀ ਵਰ੍ਹੇਗੰਢ ਗੁਰਦੁਆਰਾ ਸਿੰਘ ਸਭਾ ਬੇਅ ਏਰੀਆ ਮਿਲਪੀਟਸ, ਕੈਲੀਫੋਰਨੀਆ ਵਿਖੇ 16 ਫਰਵਰੀ 2020 ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ।
ਭਾਈ ਦਇਆ ਸਿੰਘ ਲਾਹੌਰੀਆ ਨੂੰ ਜੈਪੁਰ ਹਾਈਕੋਰਟ ਦੇ ਆਦੇਸ਼ਾਂ ਤਹਿਤ 20 ਦਿਨਾਂ ਦੀ ਛੁੱਟੀ ਉੱਤੇ ਰਿਹਾਅ ਕੀਤਾ ਗਿਆ ਹੈ
ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾਕਟਰ ਹਰਿੰਦਰ ਸਿੰਘ (ਸਟੈਨਫੋਰਡ ਯੂਨੀਵਰਸਿਟੀ) ਵਲੋਂ ਸੰਗਤਾਂ ਨਾਲ ਸਾਕਾ ਨਕੋਦਰ ਦਾ ਪਿਛਲੇ 34 ਸਾਲ ਦਾ ਇਤਿਹਾਸ ਸਬੂਤਾਂ ਤੇ ਤਸਵੀਰਾਂ ਸਮੇਤ ਸੰਗਤਾਂ ਨਾਲ ਸਾਂਝਾ ਕੀਤਾ
ਸਾਕਾ ਨਕੋਦਰ ਨੂੰ ਵਾਪਰਿਆਂ 34 ਸਾਲ ਬੀਤ ਚੁੱਕੇ ਹਨ। 4 ਫਰਵਰੀ 1986 ਨੂੰ ਪੰਜਾਬ ਪੁਲਿਸ ਨੇ ਨਕੋਦਰ ਵਿੱਚ ਸਿੱਖਾਂ ਦੇ ਇੱਕ ਸ਼ਾਂਤਮਈ ਕਾਫਿਲੇ ਉੱਪਰ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਅੱਜ ਪਿੰਡ ਲਿੱਤਰਾਂ (ਨੇੜੇ ਨਕੋਦਰ) ਵਿਖੇ ਇੱਕ ਸ਼ਹੀਦੀ ਸਮਾਗਮ ਹੋਇਆ।
Next Page »