ਬੀਤੇ ਦਿਨੀਂ ਸਿੱਖ ਸ਼ਖਸੀਅਤਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ, ਦਲ ਖਾਲਸਾ ਨੇ ਸਰਕਾਰ-ਏ-ਖਾਲਸਾ ਦਾ ਪਰਚਮ ਲਹਿਰਾਇਆ। ਤਖਤ ਕੇਸਗੜ੍ਹ ਸਾਹਿਬ ਦੀਆ ਬਰੂਹਾਂ 'ਤੇ ਖੁੱਲ੍ਹੇ ਮੈਦਾਨ ਦੇ ਵਿੱਚ ਸਿੱਖ ਰਾਜ ਦਾ ਝੰਡਾ ਝੁਲਾਇਆ ਗਿਆ
ਪੰਜਾਬ ਦੀ ਬਾਦਲ ਸਰਕਾਰ ਵੱਲੋਂ ਸਰਬੱਤ ਖਾਲਸਾ ਵਿੱਚ ਥਾਪੇ ਜੱਥੇਦਾਰਾਂ ਅਤੇ ਸਰਬੱਤ ਖਾਲਸਾ ਸੱਦਣ ਵਾਲਿਆਂ ਖਿਲਾਫ ਦੇਸ਼ ਧਰੋਹ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਦਰਜ਼ ਕੀਤੇ ਪਰਚਿਆਂ ਦੀ ਸਿੱਖ ਆਗੂਆਂ ਵੱਲੋਂ ਨਿਖੇਧੀ ਕਰਦਿਆਂ ਸਰਕਾਰ ਦੇ ਫੈਸਲੇ ਨੂੰ ਅਣਉਚਿਤ ਅਤੇ ਭੜਕਾਹਟ ਫੈਲਾਉਣ ਵਾਲਾ ਕਰਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਬੀਤੇ ਕੱਲ੍ਹ 20 ਸਿੱਖ ਆਗੂਆਂ ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਸੀ।
ਸ੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰੀ ਜੰਗ ਸ਼ੁਰੂ; ਐਗਜ਼ੈਕਟਿਵ ਕਮੇਟੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਹੀ ਦਿੱਤੇ ਜਾ ਰਹੇ ਹਨ ਇਸ਼ਤਿਹਾਰ ਅੰਮ੍ਰਿਤਸਰ ਸਾਹਿਬ: ਸੌਦਾ ਸਾਧ ਨੂੰ ਮੁਆਫੀ ਦੇ ਫੈਂਸਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਣੇ ਮਾਹੌਲ ਦਰਮਿਆਨ ਸਰਬੱਤ ਖਾਲਸਾ ਦਾ ਮਸਲਾ ਇਸ ਸਮੇਂ ਪ੍ਰਮੁੱਖ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਜਿੱਥੇ ਇਹ ਖਾਲਸਾ ਪੰਥ ਦੇ ਧਾਰਮਿਲ ਮਸਲਿਆਂ 'ਤੇ ਅਸਰ ਪਾਵੇਗਾ ਉਸ ਦੇ ਨਾਲ ਹੀੌ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਪੰਜਾਬ ਦੀ ਸਿਆਸਤ ਉੱਤੇ ਵੀ ਪਵੇਗਾ।ਪੰਜਾਬ ਦੀ ਸੱਤਾ ਤੇ ਕਾਬਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਐਸ.ਜੀ.ਪੀ.ਸੀ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਕਿ ਖਾਲਸਾ ਪੰਥ ਵਿੱਚ ਉਨ੍ਹਾਂ ਖਿਲਾਫ
ਫਤਿਹਗੜ੍ਹ ਸਾਹਿਬ: ਐਸ.ਜੀ.ਪੀ.ਸੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਵੱਲੋਂ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਲਏ ਜਾ ਰਹੇ ਫੈਂਸਲਿਆਂ ਤੇ ਰੋਸ ਪ੍ਰਗਟ ਕਰਦਿਆਂ, ਫੈਂਸਲੇ ਵਾਪਿਸ ਨਾ ਲਏ ਜਾਣ ਦੀ ਸੂਰਤ ਵਿੱਚ ਚਿਤਾਵਨੀ ਭਰੇ ਲਹਿਜੇ ਵਿੱਚ ਸਖਤ ਕਦਮ ਪੁੱਟਣ ਦੀ ਗੱਲ ਕਹੀ ਗਈ ਹੈ।
ਸੌਦਾ ਸਾਧ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਅਤੇ ਹੋਰ ਜੱਥੇਦਾਰਾਂ ਵੱਲੋਂ ਮਾਫੀ ਦੇਣ ਦਾ ਮਾਮਲੇ ‘ਤੇ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਿਹਬ ‘ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜਾਂ ਪਿਆਰਿਆਂ ਵੱਲੋਂ ਤਲਬ ਕਰਕੇ ਸਪੱਸ਼ਟੀ ਕਰਨ ਦੇਣ ਤੋਂ ਖਫਾ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿਂਘ ਮੱਕੜ ਨੇ ਮੁਅੱਤਲ ਕਰ ਦੇਣ ਦੇ ਮਾਮਲੇ ਵਿੱਚ ਅੱਜ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਪ੍ਰਧਾਨ ਨੂੰ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਸਮੇਤ ਹੋਰ ਕਈ ਮੈਂਬਰਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਸੌਦਾ ਸਾਧ ਦੀ ਮਾਫ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਵੱਲੋਂ ਕੀਤੇ ਫੇਸਲੇ ਦਾ ਵਿਰੋਧ ਭਾਰਤ ਅਤੇ ਭਾਰਤ ਤੋਂ ਬਾਹਰ ਭਾਵ ਸਮੁੱਚੇ ਸਿੱਖ ਜਗਤ ਵਿੱਚ ਵੱਡੇ ਪੱਥਰ ‘ਤ ਹੋ ਰਿਹਾ ਹੈ।
ਫਿਲਮ "ਨਾਨਕਸ਼ਾਹ ਫਕੀਰ" ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਦ੍ਰਿਸ਼ਮਾਨ ਕਰਨ ਕਰਕੇ ਸਿੱਖ ਕੋਮ ਵਿੱਚ ਵਿਆਪਕ ਪੱਥਰ 'ਤੇ ਰੋਸ ਫੈਲਦਾ ਜਾ ਰਿਹਾ ਹੈ। ਸਿੱਖ ਪ੍ਰੰਪਰਾਵਾਂ ਦੀ ਪਵਿੱਤਰਤਾ ਨੂੰ ਦਰਕਿਨਾਰ ਕਰਦਿਆਂ ਫਿਲਮ ਦੇ ਨਿਰਮਾਤਾ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਫਿਲਮ ਵਿੱਚ ਵਿਖਾ ਦਿੱਤਾ ਹੈ, ਜਿਸ ਕਰਕੇ ਕੌਮ ਵਿੱਚ ਨਰਾਜ਼ਗੀ ਅਤੇ ਰੋਹ ਵੱਧਦਾ ਜਾ ਰਿਹਾ ਹੈ।