ਪੰਥਕ ਸ਼ਖ਼ਸੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝਾਂਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸ. ਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਦੇ ਸੱਦੇ 'ਤੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਮੀਟਿੰਗ 14 ਨਵੰਬਰ 2022 ਨੂੰ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਹਾਲ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈ।
ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਆਨੰਦਪੁਰ ਸਾਹਿਬ ਦੇ ਡਾਇਰੈਕਟਰ ਭਾਈ ਹਰਿਸਿਮਰਨ ਸਿੰਘ ਦੀ ਕਿਤਾਬ ‘ਵਿਸਮਾਦ: ਤੀਸਰਾ ਬਦਲ-ਬ੍ਰਹਿਮੰਡ ਅਤੇ ਮਾਨਵ ਜਾਤੀ ਦਾ ਸਾਬਤ ਸਿਧਾਂਤ’ ਇੱਥੇ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤੀ ਗਈ। ਇਹ ਕਿਤਾਬ ਰਿਲੀਜ਼ ਕਰਨ ਵੇਲੇ ਡਾ. ਸਵਰਾਜ ਸਿੰਘ, ਗੁਰਬਚਨ ਸਿੰਘ ਦੇਸ-ਪੰਜਾਬ, ਪ੍ਰਭਜੋਤ ਸਿੰਘ, ਬੇਅੰਤ ਸਿੰਘ ਸਰਹੱਦੀ, ਪਿਆਰਾ ਸਿੰਘ ਭੋਗਲ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮੇਜਰ ਸਿੰਘ ਤੇ ਹੋਰ ਬੁੱਧੀਜੀਵੀ ਹਾਜ਼ਰ ਸਨ। ਇਹ ਕਿਤਾਬ 1200 ਸਫ਼ਿਆਂ ਦੀ ਹੈ, ਜਿਸ ਨੂੰ ਤਿੰਨ ਜਿਲਦਾਂ ਵਿੱਚ ਛਾਪਿਆ ਗਿਆ ਹੈ।
ਵਿਸ਼ਵ ਦੇ ਸਾਰੇ ਧਰਮਾਂ ਅਤੇ ਕੌਮਾਂ ਦੀ ਹੋਂਦ ਉਨ੍ਹਾਂ ਦੇ ਵਿਚਾਰਧਾਰਕ ਸੱਚ ਉੱਤੇ ਅਧਾਰਿਤ ਹੈ।ਉਨ੍ਹਾਂ ਦਾ ਉਨ੍ਹਾਂ ਦੇ ਵਿਰੋਧੀਆਂ ਲਈ ਝੂਠ ਵੀ ਹੋ ਸਕਦਾ ਹੈ।ਸੱਚ ਅਤੇ ਝੂਠ ਦੀ ਇਸ ਲੜਾਈ ਅਤੇ ਆਪਸੀ ਵਿਰੋਧ ਦਾ ਸਾਹਮਣਾ ਕਰਨ ਲਈ ਹਰ ਕੌਮ ਸਮੇਂ ਸਮੇਂ ਆਪਣੇ ਵਿਰੋਧੀਆਂ ਦਾ ਟਕਰਾ ਕਰਦੀ ਰਹਿੰਦੀ ਹੈ।
ਸ਼੍ਰੀ ਅਨੰਦਪੁਰ ਸਾਹਿਬ,(7 ਮਈ 2014):- ਅੱਜ ਮੀਡੀਆ ਰਾਹੀ ਜਿਸ ਤਰੀਕੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾਉਂਦਿਆਂ ਤੱਕਿਆ ਹੈ ਉਸਨੂੰ ਵੇਖਕੇ ਬਹੁਤ ਨਿਰਾਸਤਾ ਹੋਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਗੁਰਦਾਸ ਇੰਸੀਚੁਊਟ ਆਫ਼ ਐਡਵਾੰਸ ਸਿੱਖ ਸੱਟਡੀਜ ਦੇ ਮੁਖੀ ਸ. ਹਰਸਿਮਰਨ ਸਿੰਘ ਅਨੰਦਪੁਰਸਾਹਿਬ ਨੇ ਕਿਹਾ ਕਿ ਜਦੋਂ ਕਿਸੇ ਧਾਰਮਿਕ ਕੋਤਾਹੀ ਦਾ ਰਾਜਸੀਕਰਨ ਹੋ ਜਾਵੇ ਫਿਰ ਉਥੇ ਮਰਿਯਾਦਾ ਦਾ ਤਿੜਕਣਾ ਸੁਭਾਵਿਕ ਹੋ ਜਾਂਦਾ ਹੈ।