ਹੁਣ ੬੦੦੦ ਪੈਦਲ ਤੇ ੧੦੦੦ ਸਵਾਰ, ੧੮ ਤੋਪਾਂ ਤੇ ਕੁਝ ਖੁਲ੍ਹੇ ਸਵਾਰ ਨਾਲ ਲੈ ਕੇ ਸਰਦਾਰ ਹਰੀ ਸਿੰਘ ਨੇ ੩੦ ਅਪ੍ਰੈਲ ਨੂੰ ਮੈਦਾਨ ਵਿਚ ਪਹੁੰਚ ਕੇ ਅਫ਼ਗਾਨਾਂ ਪਰ ਬੜਾ ਕਰੜਾ ਹੱਲਾ ਬੋਲ ਦਿੱਤਾ। ਅਫ਼ਗਾਨਾਂ ਨੂੰ ਜਦ ਤੱਕ ਇਸ ਗੱਲ ਦਾ ਪਤਾ ਨਹੀਂ ਸੀ ਲੱਗਾ ਕਿ ਹੱਲਾ ਕਰਨ ਵਾਲਾ ਨਲੂਆ ਸਰਦਾਰ ਹੈ ਤੱਦ ਤੱਕ ਤਾਂ ਉਹ ਇਸ ਹੱਲੇ ਨੂੰ ਬੜੇ ਜੋਸ਼ ਨਾਲ ਰੋਕਦੇ ਰਹੇ, ਪਰ ਜਦ ਵੈਰੀ ਨੂੰ ਇਕਾਇੱਕ ਇਹ ਮਲੂਮ ਹੋ ਗਿਆ ਕਿ ਇਸ ਫੌਜ ਵਿਚ ਸਰਦਾਰ ਹਰੀ ਸਿੰਘ ਨਲੂਆ ਆਪ ਮੌਜੂਦ ਹੈ, ਫਿਰ ਤਾਂ ਸਭ ਦੇ ਹੋਂਸਲੇ ਢਿੱਲੇ ਹੋ ਗਏ ਤੇ ਲੱਗੇ ਹੁਣ ਉਨ੍ਹਾਂ ਦੇ ਪੈਰ ਪਿੱਛੇ ਨੂੰ ਪੈਣ।
ਹਰੀ ਸਿੰਘ ਦੇ ਬਚਪਨ ਦੇ ਦਿਨ ਆਪਣੇ ਮਾਮੇ ਦੇ ਘਰ ਬੀਤੇ। ਆਪ ਦੀ ਵਿਦਿਆ ਯਾ ਫੌਜੀ ਸਿਖਿਆ ਲਈ ਕੋਈ ਖਾਸ ਪ੍ਰਬੰਧ ਤਾਂ ਨਾ ਹੋ ਸਕਿਆ, ਪਰ ਕੁਦਰਤ ਵਲੋਂ ਆਪ ਨੂੰ ਐਸੀ ਵਚਿੱਤ ਬੁੱਧੀ ਮਿਲੀ ਸੀ ਕਿ ਆਪ ਜੋ ਕੁਝ ਇਕ ਵਾਰੀ ਦੇਖਦੇ ਯਾ ਸੁਣਦੇ, ਝੱਟ ਉਸ ਨੂੰ ਆਪਣੇ ਹਿਰਦੇ ਵਿਚ ਡੂੰਘੀ ਥਾਂ ਦਿੰਦੇ ਹੁੰਦੇ ਸਨ।
ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਬੋਲਦੀ ਕਿਤਾਬ '"ਜੀਵਨ ਇਤਿਹਾਸ- ਹਰੀ ਸਿੰਘ ਨਲੂਆ" ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵੱਲੋਂ ਲਿਖੀ ਗਈ ਹੈ
ਲਾਹੌਰ ਤੋਂ ਵਿਹਲੇ ਹੋ ਕੇ ਸਰਦਾਰ ਹਰੀ ਸਿੰਘ ਕੁਝ ਦਿਨ ਗੁਜਰਾਂਵਾਲੇ ਠਹਿਰੇ। ਇਥੋਂ ਸਿੱਧੇ ਹਜ਼ਾਰੇ ਪਹੁੰਚੇ ਤਾਂ ਕਿ ਪਿਸ਼ਾਵਰ ਦੀ ਚੜ੍ਹਾਈ ਲਈ ਆਪਣੀ ਫ਼ੌਜ ਨੂੰ ਤਿਆਰ ਕੀਤਾ ਜਾਏ। ਉਧਰ ਸ਼ੇਰਿ ਪੰਜਾਬ ਨੇ ਆਪਣੀਆਂ ਸਾਰੀਆਂ ਛਾਵਣੀਆਂ ਵਿੱਚ ਹੁਕਮ ਭਿਜਵਾ ਦਿੱਤੇ ਕਿ ਖ਼ਾਲਸਾ ਫ਼ੌਜ ਅਟਕ ਵੱਲ ਕੂਚ ਕਰਨਾ ਅਰੰਭ ਦੇਵੇ। ਇਸ ਹੁਕਮ ਅਨੁਸਾਰ ਸਾਰੇ ਪੰਜਾਬ ਵਿਚੋਂ ਫ਼ੌਜਾਂ ਦੀਆਂ ਵਹੀਰਾਂ ਅਟਕ ਵੱਲ ਤੁਰ ਪਈਆਂ।
ਖ਼ਾਲਸਾ ਦਰਬਾਰ ਵਿਚ ਸਰਦਾਰ ਹਰੀ ਸਿੰਘ ਦੇ ਕੁਝ ਮਹੀਨੇ ਹੀ ਬੀਤੇ ਸਨ ਕਿ ਇਕ ਦਿਨ ਮਹਾਰਾਜਾ ਸਾਹਿਬ ਦੇ ਨਾਲ ਆਪ ਬੇਲੇ ਵਿਚ ਸ਼ਿਕਾਰ ਲਈ ਗਏ। ਅਜੇ ਇਹ ਸ਼ਿਕਾਰਗਾਹ ਵਿਚ ਵੜੇ ਹੀ ਸਨ ਕਿ ਸਰਦਾਰ ਹਰੀ ਸਿੰਘ ਦੇ ਸਾਹਮਣੇ ਇਕ ਬੜਾ ਆਦਮ ਖਾਣਾ ਸ਼ੇਰ ਉੱਠਿਆ ਤੇ ਬੜੀ ਤੇਜ਼ੀ ਨਾਲ ਛਲਾਂਗ ਮਾਰ ਕੇ ਸਰਦਾਰ ਜੀ ਨਾਲ ਲਪਕ ਗਿਆ ਤੇ ਆਪਣਾ ਪੂਰਾ ਬਲ ਲਾ ਕੇ ਸਰਦਾਰ ਜੀ ਨੂੰ ਹੇਠਾਂ ਗਿਰਾਉਣ ਦਾ ਯਤਨ ਕਰਨ ਲੱਗਾ।
ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ 'ਚ ਸਥਿਤ ਕਿਲ੍ਹਾ ਜਮਰੌਦ ਵਿਖੇ ਖਾਲਸਾ ਰਾਜ ਦੇ ਸੂਰਬੀਰ ਜਰਨੈਲ ਸਿਰਦਾਰ ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਹਾੜਾ ਮਨਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਦਿਹਾੜੇ ਤੇ ਇਕ ਸ਼ਹੀਦੀ ਸਮਾਗਮ ਕਿਲ੍ਹਾ ਜਮਰੌਦ ਵਿਚ ਸਿਰਦਾਰ ਹਰੀ ਸਿੰਘ ਨਲੂਆ ਦੀ ਸਮਾਧ ਦੇ ਸਥਾਨ ਤੇ ਮਨਾਇਆ ਗਿਆ।
ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਸਿੱਖ ਰਾਜ ਦੇ ਮਹਾਨ ਸਿੱਖ ਜਰਨੈਲ ਸ੍ਰ. ਹਰੀ ਸਿੰਘ ਨਲੂਆ, ਜਿਨ੍ਹਾਂ ਨੇ ਸਦੀਆਂ ਤੋਂ ਦਰਾ ਖੈਬਰ ਰਾਹੀ ਪੰਜਾਬ ਅਤੇ ਭਾਰਤ ‘ਤੇ ਹੁੰਦੇ ਹਮਲਿਆਂ ਨੂੰ ਸਦਾ ਲਈ ਬੰਦ ਕਰ ਦਿੱਤਾ ਸੀ, ਨੂੰ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ।