ਸਵੀਡਨ ਅਤੇ ਫਿਨਲੈਂਡ ਨੇ ਆਪਣੇ ਨਾਗਰਿਕਾਂ ਲਈ ਜੰਗ, ਕੁਦਰਤੀ ਆਫਤ ਅਤੇ ਅਜਿਹੀਆਂ ਹੋਰਨਾਂ ਗੰਭੀਰ ਔਕੜਾਂ ਵੇਲੇ ਅਪਣਾਈਆਂ ਜਾਣ ਵਾਲੀਆਂ ਬਚਾਅ ਜੁਗਤਾਂ (ਸਰਵਾਈਵਲ ਗਾਈਡੈਂਸ) ਦਾ ਇੱਕ ਦਸਤਾਵੇਜ ਜਾਰੀ ਕੀਤਾ ਹੈ।
ਇੰਡੀਆ ਵਿਚ ਆਟਾ ਤੇਜੀ ਨਾਲ ਮਹਿੰਗਾ ਹੋ ਰਿਹਾ ਹੈ ਜਿਸ ਕਾਰਨ ਹੁਣ ਕਣਕ ਤੋਂ ਬਾਅਦ ਆਟੇ ਦੀ ਬਰਾਮਦ ਉੱਤੇ ਰੋਕ ਲਗਾਈ ਜਾ ਰਹੀ ਹੈ।
ਦੁਨੀਆ ਵਿਚ ਵਾਪਰ ਰਹੇ ਘਟਨਾਕ੍ਰਮਾਂ, ਜਿਵੇਂ ਕਿ ਖੇਤਰੀ ਤਣਾਅਵਾਂ ਅਤੇ ਰੂਸ-ਯੁਕਰੇਨ ਜੰਗ ਤੋਂ ਬਾਅਦ ਊਰਜਾ ਖੇਤਰ ਦੇ ਹਾਲਾਤ ਤੇਜੀ ਨਾਲ ਬਦਲ ਰਹੇ ਹਨ ਜਿਸ ਤੋਂ ਇੰਡੀਆ ਵੀ ਪ੍ਰਭਾਵਿਤ ਹੋਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਊਰਜਾ ਖੇਤਰ ਦੇ ਬਦਲ ਰਹੇ ਹਾਲਾਤ ਦੇ ਚਾਰ ਮਹੱਤਵਪੂਰਨ ਪੱਖ ਹਨ।