ਇਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਨੋਂਹ ਮਾਸ ਦੇ ਰਿਸ਼ਤੇ ਵਿਚਾਲੇ ਇਹ ਹੇਠ-ਉਤਾਂਹ ਚੱਲ ਰਹੀ ਹੈ ੳਥੇ ਦੂਜੇ ਬੰਨੇ ਬਾਦਲ ਜੋੜਾ(ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਵਜੀਰ ਹਰਸਿਮਰਤ ਕੌਰ ਬਾਦਲ ਭਾਜਪਾ ਦੇ ਮੋਹਰੀ ਆਗੂਆਂ ਲਈ ਸਫਰਦਗੰਜ ਰੋਡ ਵਿਚਲੇ ਆਪਣੇ ਘਰ ਵਿਖੇ ਦੁਪਹਿਰ ਦੀ ਰੋਟੀ ਦੇ ਸਮਾਗਮ ਮਨਾ ਰਿਹਾ ਸੀ।
ਦਿੱਲੀ ਯੂਨੀਵਰਸਿਟੀ ’ਚ ਇਤਿਹਾਸ ਦੇ ਸਾਬਕਾ ਪ੍ਰੋਫ਼ੈਸਰ ਕੇ. ਐਮ. ਸ੍ਰੀਮਾਲੀ ਨੇ ਕਿਹਾ ਹੈ ਕਿ ਇਤਿਹਾਸ ਨੂੰ ਤੋੜ-ਮਰੋੜ ਅਤੇ ਘੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਵੱਖਰੀ ਕਿਸਮ ਦੀ ਦਹਿਸ਼ਤਗਰਦੀ ਹੈ। ਉਨ੍ਹਾਂ ਮੁਲਕ ’ਚ ਦਲੀਲ ਅਤੇ ਬਹਿਸ ਦੇ ਸੁੰਗੜ ਰਹੇ ਘੇਰੇ ’ਤੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਆਰਐਸਐਸ-ਭਾਜਪਾ ਦੇ ਇਕਲੌਤੇ ਏਜੰਡੇ ਪਿੱਛੇ ਇਤਿਹਾਸ ਨੂੰ ਮੁੜ ਤੋਂ ਲਿਖ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਹੈ ਜਿਥੇ ਘੱਟ ਗਿਣਤੀਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਤੀਰਾ ਅਪਣਾਇਆ ਜਾਵੇਗਾ।
ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਰੋਹਿੰਗਿਆ ਬਾਰੇ ਫੈਸਲਾ ਲੈਣ ਵੇਲੇ ਕੌਮੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਰੋਹਿੰਗੀਆ ਮੁਸਲਮਾਨਾਂ ਨੂੰ ਮਿਆਂਮਾਰ ਵਿੱਚੋਂ ਬਾਹਰ ਕੱਢਣ ਦਾ ਕਾਰਨ ਉਨ੍ਹਾਂ ਦਾ ਵੱਖਵਾਦੀ ਗਤੀਵਿਧੀਆਂ ਤੇ ਅਤਿਵਾਦੀ ਗਰੁੱਪਾਂ ਨਾਲ ਸਬੰਧ ਹੋਣਾ ਹੈ।
11 ਮਾਰਚ, 2017 ਨੂੰ ਯੂ.ਪੀ. ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਹਿੰਦੂਵਾਦੀ ਸਿਆਸੀ ਦਲ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਹੈ। 403 ਸੀਟਾਂ ਵਾਲੀ ਵਿਧਾਨ ਸਭਾ 'ਚ ਭਾਜਪਾ ਨੂੰ 325 ਸੀਟਾਂ ਮਿਲੀਆਂ ਹਨ। ਸੱਤਾਧਾਰੀ ਸਮਾਜਵਾਦੀ ਪਾਰਟੀ ਅਤੇ ਕਾਂਗਰਸ, ਬਹੁਜਨ ਸਮਾਜ ਪਾਰਟੀ ਹਾਸ਼ੀਏ 'ਤੇ ਚਲੀਆਂ ਗਈਆਂ ਹਨ। ਭਾਜਪਾ ਨੇ ਹਿੰਦੂ ਏਜੰਡੇ ਤਹਿਤ ਚੋਣਾਂ ਲੜੀਆਂ ਅਤੇ ਭਵਿੱਖ ਲਈ ਮਹੱਤਵਪੂਰਨ ਇਨ੍ਹਾਂ ਚੋਣਾਂ 'ਚ ਭਾਰੀ ਬਹੁਮਤ ਹਾਸਲ ਕੀਤਾ। ਸਿੱਖ ਸਿਆਸਤ ਨਿਊਜ਼ (SSN) ਦੇ ਸੰਪਾਕ ਪਰਮਜੀਤ ਸਿੰਘ ਨੇ ਸਿਆਸੀ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਅਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨਾਲ ਯੂ.ਪੀ. ਚੋਣਾਂ ਦੇ ਨਤੀਜਿਆਂ ਦੇ ਸਬੰਧ 'ਚ ਗੱਲਬਾਤ ਕੀਤੀ।