ਯੂ.ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਪੁਲਿਸ ਰਿਮਾਂਡ 14 ਨਵੰਬਰ ਤਕ ਵਧ ਗਿਆ ਹੈ। ਪੁਲਿਸ ਨੇ ਉਸਨੂੰ ਬਾਘਾਪੁਰਾਣਾ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਸੀ ਪਰ ਬਾਘਾਪੁਰਾਣਾ ਦੇ ਮੈਜਿਸਟ੍ਰੇਟ ਦੇ ਛੁੱਟੀ 'ਤੇ ਜਾਣ ਕਰਕੇ ਉਸਨੂੰ ਮੋਗਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ।
ਯੂ.ਕੇ. ਆਧਾਰਤ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਯੂ.ਕੇ. ਨੇ ਸਕਾਟਲੈਂਡ ਦੇ ਰਹਿਣ ਵਾਲੇ ਬਰਤਾਨਵੀ ਨਾਗਰਿਕ, ਜਗਤਾਰ ਸਿੰਘ ਜੌਹਲ ਦੀ ਭਾਰਤੀ ਪੁਲਿਸ ਵਲੋਂ ਗ੍ਰਿਫਤਾਰੀ 'ਤੇ ਗੰਭੀਰ ਚਿੰਤਾ ਦਾ ਇਜ਼ਹਾਰ ਕੀਤਾ ਹੈ।
ਅੱਜ (7 ਨਵੰਬਰ, 2017) ਪੰਜਾਬ ਪੁਲਿਸ ਵਲੋਂ ਜਗਦੀਸ਼ ਗਗਨੇਜਾ (ਜਲੰਧਰ), ਪਾਸਟਰ ਸੁਲਤਾਨ ਮਸੀਹ (ਲੁਧਿਆਣਾ), ਰਵਿੰਦਰ ਗੋਸਾਈਂ (ਲੁਧਿਆਣਾ) ਆਦਿ ਦੇ ਕਤਲਾਂ ਦੀ ਪਹੇਲੀ ਨੂੰ ਸੁਲਝਾਉਣ ਦਾ ਐਲਾਨ ਕੀਤਾ।
ਲੁਧਿਆਣਾ ਦੀ ਗਗਨਦੀਪ ਕਲੋਨੀ ਵਿੱਚ 17 ਅਕਤੂਬਰ ਨੂੰ ਕਤਲ ਕੀਤੇ ਆਰਐਸਐਸ ਆਗੂ ਰਵਿੰਦਰ ਗੋਸਾਈਂ ਦਾ ਸ਼ਰਧਾਂਜਲੀ ਸਮਾਗਮ ਅੱਜ ਐਸ.ਏ.ਐਨ. ਜੈਨ ਸਕੂਲ ਦੇ ਲੋਕ ਪਦਮਾਵਤੀ ਹਾਲ ਵਿੱਚ ਹੋਇਆ। ਇਸ ਦੌਰਾਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਲੁਧਿਆਣਾ ਦੀ ਗਗਨਦੀਪ ਕਾਲੋਨੀ ਵਿਚ ਪਿਛਲੇ ਦਿਨੀਂ 2 ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕੀਤੇ ਕਤਲ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਕਰੇਗੀ। ਜਾਣਕਾਰੀ ਅਨੁਸਾਰ ਆਰਐਸਐਸ ਦੇ ਸੀਨੀਅਰ ਆਗੂ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਹ ਮੰਗ ਕੀਤੀ ਸੀ ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ।
ਦੋ ਦਿਨ ਪਹਿਲਾਂ 17 ਅਕਤੂਬਰ, 2017 (ਮੰਗਲਵਾਰ) ਨੂੰ ਲੁਧਿਆਣਾ ਵਿਖੇ ਆਰ.ਐਸ.ਐਸ. ਦੇ ਆਗੂ ਰਵਿੰਦਰ ਗੋਸਾਈਂ ਦੇ ਕਤਲ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ ਦੋ ਪੁਲਿਸ ਮੁਲਾਜ਼ਮਾਂ ਨੂੰ ਮੁੱਅਤਲ ਕਰ ਦਿੱਤਾ ਹੈ।
ਬਸਤੀ ਜੋਧੇਵਾਲ (ਲੁਧਿਆਣਾ) ਦੇ ਇਲਾਕੇ ਗਗਨਦੀਪ ਕਾਲੋਨੀ ਵਿਚ 17 ਅਕਤੂਬਰ, 2017 ਨੂੰ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈਂ ਦੇ ਕਤਲ ਲਈ ਵਰਤਿਆ ਮੋਟਰਸਾਈਕਲ ਪੁਲਿਸ ਨੇ ਬਰਾਮਦ ਕਰ ਲਿਆ ਹੈ।
17 ਅਕਤੂਬਰ, 2017 (ਮੰਗਲਵਾਰ) ਨੂੰ ਲੁਧਿਆਣਾ ਦੇ ਕੈਲਾਸ਼ ਨਗਰ ‘ਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਸੀ। ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦੇ ਘਰ ਅੱਜ (18 ਅਕਤੂਬਰ) ਨੂੰ ਅਫਸੋਸ ਕਰਨ ਪਹੁੰਚੇ।
« Previous Page