ਅੱਜ ਦਾ ਇਤਿਹਾਸ ਬੱਬਰ ਅਕਾਲੀ ਲਹਿਰ ਨਾਲ ਜੁੜਿਆ ਹੋਇਆ ਹੈ। ਬੱਬਰ ਅਕਾਲੀ ਲਹਿਰ ਰਤਨ ਸਿੰਘ ਰੱਕੜ ਦੀ ਅਦੁੱਤੀ ਬਹਾਦਰੀ ਦਾ ਸਾਕਾ ਹੈ। ਆਪ ਦਾ ਜਨਮ ਸੰਨ 1889 ਵਿੱਚ ਪਿੰਡ ਰੱਕੜਾਂ ਬੇਟ ਥਾਣਾ ਬਲਾਚੌਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨੰਬਰਦਾਰ ਸ. ਜਵਾਹਰ ਸਿੰਘ ਦੇ ਘਰ ਮਾਤਾ ਗੋਖੀ ਦੀ ਕੁੱਖੋਂ ਹੋਇਆ। ਆਪ ਬਚਪਨ ਤੋਂ ਹੀ ਪੂਰਨ ਗੁਰਸਿੱਖ, ਅਣਖੀਲੇ ਅਤੇ ਵਿਦੇਸ਼ੀ ਹਕੂਮਤ ਦੇ ਵਿਰੋਧੀ ਸਨ। ਆਪ ਫੌਜ ਵਿੱਚ ਭਰਤੀ ਹੋ ਗਏ ਅਤੇ ਉਥੋਂ ਕੁਝ ਹਥਿਆਰ ਉਡਾ ਲਿਆਂਦੇ। ਆਪ ਹਥਿਆਰਾਂ ਸਮੇਤ ਹੀ ਫੜ੍ਹੇ ਗਏ ਅਤੇ ਤਿੰਨ ਸਾਲ ਦੀ ਸਜ਼ਾ ਹੋ ਗਈ।
15 ਜੁਲਾਈ, 2017 ਨੂੰ ਸਿੱਖ ਸੰਗਤ ਵਲੋਂ ਬਲਾਚੌਰ ਵਿਖੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ।