ਪੀ.ਟੀ.ਸੀ. ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਬਾਰੇ ਕੀਤੇ ਦਾਅਵਿਆਂ ਕਾਰਨ ਸਿੱਖ ਜਗਤ ਵਿੱਚ ਰੋਹ ਬਰਕਰਾਰ
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਅਮਲ ਉੱਤੇ ਭਾਰਤੀ ਸੁਪਰੀਮ ਕੋਰਟ ਦੇ ਰੋਕ ਲਗਾਉਣ ਖਿਲਾਫ ਕਾਨੂੰਨ ਚਾਰਾਜੋਈ ਦੀ ਚਰਚਾ ਸ਼ੁਰੂ; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀਂ ਗਈ ਅੰਤ੍ਰਿੰਗ ਕਮੇਟੀ ਵਿੱਚ ਫੈਸਲਾ ਲਿਆ ਕਿ ਅਦਾਲਤ ਵਿਚ ਅਰਜੀ ਲਾਈ ਜਾਵੇਗੀ...
ਦਿੱਲੀ ਯੂਨੀਵਰਸਿਟੀ ਵਿਖੇ ਚੱਲ ਰਹੇ “ਰਾਮ ਮੰਦਰ” ਸੈਮੀਨਾਰ ਦਰਮਿਆਨ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੁਬਰਾਮਨੀਅਮ ਸਵਾਮੀ ਨੇ ਅੱਜ ਇਕ ਹੋਰ ਵਿਵਾਦਮਈ ਬਿਆਨ ਦਿੰਦਿਆਂ ਕਿਹਾ ਕਿ ਮੁਸਲਮਾਨ ਭਾਰਤ ਅੰਦਰ ਪੁਰਾਤਨ ਤਿੰਨ ਹਿੰਦੂ ਮੰਦਰ ਬਣਨ ਦੇਣ ਨਹੀਂ ਤਾਂ ਮਹਾਂਭਾਰਤ ਵਰਗੀ ਜੰਗ ਹੋ ਸਕਦੀ ਹੈ ।
ਦਿੱਲੀ ਯੂਨੀਵਰਸਿਟੀ (ਡੀ.ਯੂ) ਦੇ ਕੰਪਲੈਕਸ 'ਚ ਅੱਜ ਰਾਮ ਮੰਦਰ 'ਤੇ ਸੈਮੀਨਾਰ ਹੋ ਰਿਹਾ ਹੈ। 'ਰਾਮ ਜਨਮ ਭੂਮੀ ਮੰਦਰ : ਉਭਰਤਾ ਪਰੀ ਦ੍ਰਿਸ਼' ਨਾਮ ਦੇ ਵਿਸ਼ੇ 'ਤੇ ਦੋ ਦਿਨਾਂ ਦੇ ਸੈਮੀਨਾਰ ਦਾ ਆਯੋਜਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਰਹੂਮ ਨੇਤਾ ਅਸ਼ੋਕ ਸਿੰਘਲ ਦੁਆਰਾ ਸਥਾਪਿਤ ਸੰਸਥਾ ਅਰੁੰਧਤੀ ਵਸ਼ਿਸਠ ਅਨੁਸੰਧਾਨ ਪੀਠ ਦੁਆਰਾ ਦਿੱਲੀ ਯੂਨੀਵਰਸਿਟੀ 'ਚ ਕੀਤਾ ਜਾ ਰਿਹਾ ਹੈ।
ਆਯੋਧਿਆ ਵਿੱਚ ਬਾਬਰੀ ਮਸਜ਼ਿਦ ਦੀ ਜਗਾ ‘ਤੇ ਰਾਮ ਮੰਦਰ ਬਣਾਉਣ ਲਈ ਭਾਜਪਾ ਸਰਕਾਰ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇਗੀ ਜਾਂ ਆਮ ਸਹਿਮਤੀ ਬਣਾ ਕੇ ਮੰਦਰ ਦਾ ਨਿਰਮਾਣ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਬਾਬਰੀ ਮਸਜਿਦ ਅਤੇ ਰਾਮ ਮੰਦਰ ਦੀ ਵਿਵਾਦਤ ਜਗਾ ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਲ ਦੋ ਟਰੱਕ ਪੱਥ੍ਰਾਂ ਦੇ ਪਹੁੰਚਾਏ ਗਏ ਹਨ।ਇਹ ਪੱਥਰ ਰਾਮ ਮੰਦਿਰ ਨਿਰਮਾਣ ਲਈ ਭਾਰਤ ਭਰ ਤੋਂ ਪੱਥਰ ਇਕੱਠੇ ਕਰਨ ਦੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਐਲਾਨ ਤੋਂ ਛੇ ਮਹੀਨਿਆਂ ਬਾਅਦ ਬੀਤੇ ਕੱਲ੍ਹ ਅਯੋਧਿਆ ਪਹੁੰਚੇ ਹਨ।
ਵਿਵਾਦਤ ਰਾਮ ਮੰਦਿਰ ਬਣਾਉਣ ਦੇ ਮਾਮਲੇ ‘ਤੇ ਭਾਜਪਾ ਦੀ ਪਿੱਤਰੀ ਭਗਵਾ ਜੱਥੇਬੰਦੀ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਬਿਆਨ ਦਾ ਸਵਾਗਤ ਕਰਦੇ ਹੋਏ ਹਿਦੂਵਤ ਨੂੰ ਪ੍ਰਨਾਈ ਹੋਈ ਜੱਥੇਬੰਦੀ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਮ ਮੰਦਿਰ ਬਣਾਉਣ ਦੀ ਤਰੀਕ ਦਾ ਐਲਾਨ ਕਰਨਾ ਚਾਹੀਦਾ ਹੈ ।
ਨਵੀਂ ਦਿੱਲੀ: ਆਰ.ਐਸ.ਐਸ ਮੁਖੀ ਮੋਹਨ ਭਾਗਵਤ ਵੱਲੋਂ ਮੁੜ ਇੱਕ ਵਾਰ ਫੇਰ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਗਿਆ ਕਿ ਉਸ ਦੀ ਜਿੰਦਗੀ ਦੌਰਾਨ ਹੀ ਰਾਮ ਮੰਦਿਰ ਦਾ ਨਿਰਮਾਣ ਹੋ ਸਕਦਾ ਹੈ. ਜਿਸ ਲਈ ਸਾਨੂੰ ਜੋਸ਼ ਅਤੇ ਹੋਸ਼ ਨਾਲ ਕੰਮ ਲੈਣਾ ਪਵੇਗਾ।
ਵਿਸ਼ਵ ਹਿੰਦੂ ਪਰਿਸ਼ਦ ਨੇ ਸੰਗਠਨ ਦੇ ਪੰਜਾਹ ਸਾਲਾ ਜ਼ਸ਼ਨਾਂ ਮੌਕੇ ਬਾਬਰੀ ਮਸਜ਼ਿਦ ਦੀ ਜਗਾਂ ‘ਤੇ ਵਿਵਾਦਤ ਰਾਮ ਮੰਦਰ ਬਣਾਉਣ ਲਈ ਗੱਲ ਕਰਦਿਆਂ ਕਿਹਾ ਕਿ ਇਸ ਵਿੱਚ ਕੁਝ ਹੀ ਦਿਨ ਬਾਕੀ ਹਨ।