ਦੋਹਾਂ ਸਿੰਘਾਂ ਵੱਲੋਂ ਲਿਖੀਆਂ ਚਿੱਠੀਆਂ ਨੂੰ ਭਾਵੇਂ ਕਿ ਪਹਿਲਾਂ ਵੀ ਕਿਤਾਬੀ ਰੂਪ ਮਿਲ ਚੁੱਕਾ ਹੈ। ਪਰ ਉਹਨਾਂ ਦੀਆਂ ਕੁੱਝ ਪਹਿਲਾਂ ਵਾਲੀਆਂ ਅਤੇ ਕੁੱਝ ਨਵੀਆਂ ਜੋ ਛਪਣੋ ਰਹਿ ਗਈਆਂ ਸਨ, ਇਹਨਾਂ ਨੂੰ ਇਕੱਤਰ ਕਰ ਛੋਟੇ ਵੀਰਾਂ ਪਰਮਜੀਤ ਸਿੰਘ ਗਾਜੀ ਤੇ ਰਣਜੀਤ ਸਿੰਘ ਨੇ ਸਾਂਝੇ ਉੱਦਮ ਨਾਲ ਫਿਰ ਤੋਂ ਸ਼ਾਨਦਾਰ ਕਿਤਾਬੀ ਰੂਪ ਦਿੱਤਾ ਅਤੇ ਨਾਲ ਹੀ ਸ਼ਹੀਦ ਸਿੰਘਾਂ ਦੇ ਕਿਰਦਾਰ ਦੀ ਨੁਮਾਇੰਦਗੀ ਕਰਦਾ ਟਾੲਟਲ “ਅਜ਼ਾਦਨਾਮਾ” ਰੱਖਿਆ।
ਪਿਛਲੇ ਵਰ੍ਹੇ ਖਾੜਕੂ ਸਿੱਖ ਸੰਘਰਸ਼ ਦਾ ਹਿੱਸਾ ਰਹੇ, ਭਾਈ ਦਲਜੀਤ ਸਿੰਘ ਹੋਰਾਂ ਨੇ ਉਸ ਸਮੇਂ ਦੀ ਬਾਤ ਪਾਈ। ਇਸ ਨੂੰ ਕਿਤਾਬੀ ਰੂਪ ਦਿੱਤਾ। ਸਾਖੀਆਂ ਦੇ ਰੂਪ ਵਿੱਚ ਉਹਨਾਂ ਪਵਿੱਤਰ ਪਲਾਂ ਦੀ ਗੱਲ ਕਹਿਣੀ ਸੁਰੂ ਕੀਤੀ। ਸੰਘਰਸ਼ ਦੀ ਨੀਂਹ ਰਹੇ “ਠਾਹਰਾਂ ਦੇਣ ਵਾਲੇ ਸਿੰਘਾਂ, ਪਰਿਵਾਰਾਂ” ਦੀਆਂ ਸਾਖੀਆਂ ਛੋਹੀਆਂ।
ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ। ਇਸ ਕਿਰਤ ਦੇ ਲੇਖਕਾਂ ਦੀ ਬਾਰੀਕ ਔਰ ਲਗਨ ਵਾਲੀ ਮਿਹਨਤ ਨੇ ਇਸ ਕਿਤਾਬ ਨੂੰ ਸਟੀਕ ਦਸਤਾਵੇਜ਼ ਵਜੋਂ ਦਰਜ ਕਰਵਾ ਦਿੱਤਾ ਹੈ।