ਜੂਨ 1984 ਵਿਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਦੌਰਾਨ "ਸਿੱਖ ਰੈਫਰੈਂਸ ਲਾਇਬਰੇਰੀ " ਦੇ ਹੋਏ ਨੁਕਸਾਨ ਅਤੇ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਸਬੰਧੀ ਲੇਖਾ ਤਿਆਰ ਕਰਨ ਲਈ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਬਣਾਈ ਗਈ ਇਕ ਸਪੈਸ਼ਲ ਕਮੇਟੀ ਨੂੰ ਅੱਜ ਸਿੱਖ ਬੁੱਧੀਜੀਵੀਆਂ ਨੇ ਰੱਦ ਕਰ ਦਿੱਤਾ ਹੈ ਅਤੇ ਕਿਹਾ ਗਿਆ ਕਿ ਇਹ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਇਕ ਯਤਨ ਹੈ।
ਪੰਜਾਬ ਵਿਚਲੇ ਕਮਿਊਨਿਸਟਾਂ,ਨਕਸੀਆਂ ਅਤੇ ਵਿਦੇਸ਼ਾਂ 'ਚ ਵਸਦੇ ਖਾਬੇ ਪੱਖੀ ਬੁੱਧੀਜੀਵੀਆਂ ਵੱਲੋ ਜਿੰਨਾਂ ਕੰਵਲ ਨੂੰ 'ਭਈਆਂ' ਦੇ ਮੁੱਦੇ 'ਤੇ ਬੱਦੂ ਕੀਤਾ ਗਿਆ ਹੈ, ਕਿਸੇ ਹੋਰ ਮਸਲੇ 'ਤੇ ਨਹੀ ਕੀਤਾ ਗਿਆ।ਇਹ ਸਾਰਾ ਕੁੱਝ ਕੰਵਲ ਦੇ ਵਿਚਾਰਾਂ ਦੀ ਗਹਿਰਾਈ, ਉਸਦੀ ਫਿਕਰਮੰਦੀ ਤੇ ਸੁਹਿਰਦਤਾ ਨੂੰ ਪ੍ਰਸੰਗ ਨਾਲੋਂ ਤੋੜਕੇ ਕੀਤਾ ਗਿਆ ਹੈ। ਕਦੇ ਉਸਨੂੰ ਮਲਿਕ ਭਾਗੋਆਂ ਦਾ, ਕਦੇ ਨਸਲਵਾਦੀ ਈਨਕ ਪਾਵਲ ਦਾ ਤੇ ਕਦੇ ਲੁਟੇਰੀਆਂ ਜਮਾਤਾਂ ਦਾ ਯਾਰ ਕਿਹਾ ਗਿਆ।ਵਿਦੇਸ਼ੀ ਖੱਬੇ ਪੱਖੀਆਂ ਵਲੋਂ ਇਕੋ ਰੱਟ ਲਗਾਈ ਜਾਂਦੀ ਹੈ ਕਿ 'ਜਿਵੇਂ ਪੰਜਾਬ 'ਚ ਭਈਏ ਕੰਮ ਕਰਨ ਆਉਦੇ ਹਨ, ਅਸੀਂ ਵੀ ਕੈਨੇਡਾ-ਅਮੈਰਿਕਾ ਵਿਚ ਆ ਕੇ ਕੰਮ ਕਰਦੇ ਹਾਂ।ਉਨਾਂ ਵਲੋਂ ਇਹੋ ਜਿਹੀਆ ਕੱਚੀਆਂ ਦਲੀਲਾਂ ਦੇ ਕੇ ਮਸਲੇ ਨੂੰ ਸਿਰ ਪਰਨੇ ਖੜ੍ਹਾ ਕੀਤਾ ਜਾਂਦਾ ਹੈ।
ਅਗਲੇ ਕੁਝ ਦਿਨਾਂ ਵਿੱਚ ਗਦਰ ਪਾਰਟੀ ਲਹਿਰ ਬਾਰੇ ਰਲਿਜ਼ ਹੋ ਰਹੀਆਂ ਦੋ ਪੁਸਤਕਾਂ ਜਿਥੇ ਖੱਬੇ-ਪੱਖੀ ਧਾਰਨਾਵਾਂ ਨਾਲ ਗੁੰਮਰਾਹ ਕੀਤੇ ਲੋਕਾਂ ਦੀ ਹਿੱਕ ਤੇ ‘ਸਿਧਾਂਤਿਕ ਬੰਬ’ ਡਿੱਗਣ ਵਾਂਗ ਸਾਬਤ ਹੋਣਗੀਆਂ, ਉਥੇ ਅਜਿਹੇ ਪੰਜਾਬੀ ਨੌਜਵਾਨਾਂ ਲਈ ਇੱਕ ਮਾਰਗ-ਦਰਸ਼ਨ ਵੀ ਕਰਨਗੀਆਂ ਜੋ ਜੂਨ 1984 ਦੇ ਦਰਬਾਰ ਸਾਹਿਬ ਦੇ ਦਰਦਨਾਕ ਸਾਕੇ ਮਗਰੋਂ ਆਪਣੇ ਮਹਾਨ ਵਿਰਸੇ ਦੇ ਨਿਆਰੇਪਣ ਨੂੰ ਦੁਨੀਆਂ ਦੇ ਵਰਤਮਾਨ ਰੁਝਾਨਾਂ, ਹਾਲਤਾਂ ਤੇ ਤੱਥਾਂ ਦੀ ਰੌਸ਼ਨੀ ਵਿੱਚ ਮੁੜ ਸੁਰਜੀਤ ਕਰਨ ਅਤੇ ਸਥਾਪਿਤ ਕਰਨ ਲਈ ਹਰ ਮੁਹਾਜ਼ ਉਤੇ ਵਿਚਾਰਧਾਰਕ ਜੰਗ ਲੜ ਰਹੇ ਹਨ।
‘ਭਾਰਤ ਮਾਤਾ’ ਦਾ ਸੰਕਲਪ ਵੀ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੀ ਕਾਢ ਸੀ। ਉਂਝ ਤਾਂ ਸਮੁੱਚੀ ਹਿੰਦੂ ਕੌਮ ਦੇ ਤੇਤੀ ਕਰੋੜ ਦੇਵੀ ਦੇਵਤਿਆਂ ਵਿਚੋਂ ਵੱਡੀ ਗਿਣਤੀ ਦੇਵੀਆਂ ਦੀ ਹੈ ਜਿਨ੍ਹਾਂ ਦੀਆਂ ਮੂਰਤੀਆਂ ਦੀ ਉਹ ਪੂਜਾ ਕਰਦੇ ਹਨ, ਪਰ ਬੰਗਾਲ ਦੇ ਹਿੰਦੂ ਤਾਂ ਜਨੂੰਨ ਦੀ ਹੱਦ ਤੱਕ ਦੁਰਗਾ ਦੇਵੀ ਦੇ ਪੂਜਕ ਹਨ।
ਭਾਈ ਰੂੜ ਸਿੰਘ ਦਾ ਜਨਮ ਤਾਂ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭੰਗੇਰੀਆਂ (ਨੇੜੇ ਮੋਗਾ) ਵਿਖੇ ਸ. ਸਮੁੰਦ ਸਿੰਘ ਦੇ ਘਰ ਹੋਇਆ ਸੀ ਪਰ ਅੰਗਰੇਜ਼ਾਂ ਦੇ ਸਰਕਾਰੀ ਰਿਕਾਰਡ ਵਿਚ ਉਨ੍ਹਾਂ ਨੂੰ ਸ.ਰੂੜ ਸਿੰਘ ਢੁੱਡੀਕੇ (ਤਲਵੰਡੀ ਦੁਸਾਂਝ) ਕਰਕੇ ਹੀ ਜਾਣਿਆ ਜਾਂਦਾ ਹੈ। ਸਰਕਾਰੀ ਰਿਕਾਰਡ ਵਿਚ ਇਨ੍ਹਾਂ ਗ਼ਦਰੀਆਂ ਨੂੰ ‘ਢੁੱਡੀਕੇ ਗੈਂਗ` ਕਰਕੇ ਦਰਜ ਕੀਤਾ ਗਿਆ ਹੈ। ਦਰਅਸਲ ਢੁੱਡੀਕੇ ਤਾਂ ਭਾਈ ਰੂੜ ਸਿੰਘ ਦੀ ਭੈਣ ਵਿਆਹੀ ਹੋਈ ਸੀ। ਪਰ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਤਾਂ ਉਨ੍ਹਾਂ ਦੀ ਭੈਣ ਛੋਟੇ ਛੋਟੇ ਨਿਆਣੇ ਛੱਡ ਕੇ ਚੱਲ ਵਸੀ ਤੇ ਬਾਅਦ ਵਿਚ ਉਨ੍ਹਾਂ ਦਾ ਭਣੋਈਆ ਵੀ ਉਸੇ ਰਾਹ ਹੀ ਤੁਰ ਗਿਆ।
ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 1928 `ਚ ਮੋਤੀ ਲਾਲ ਨਹਿਰੂ ਨੂੰ ਲਿਖੀ ਚਿੱਠੀ ਵਿਚ ਲਾਲਾ ਜੀ ਆਖਦੇ ਹਨ : ‘ਮੈਂ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ, ਮਾਨਸਿਕ ਪੱਖੋਂ ਵੀ ਅਤੇ ਸਰੀਰਕ ਪੱਖੋਂ ਵੀ ਮੇਰੀ ਪਹਿਲੀ ਗੱਲ ਵਿਚੋਂ ਹੀ ਦੂਜੀ ਗੱਲ ਨਿਕਲਦੀ ਹੈ।
ਬਹੁਤੇ ‘ਸਿਆਣੇ`, ‘ਵਿਦਵਾਨ` ਤੇ ‘ਇਤਿਹਾਸਕਾਰ` ਇਹ ‘ਸੁਮੱਤ` ਦਿੰਦੇ ਹਨ ਕਿ `ਚਲੋ ਹਿੰਦੁਸਤਾਨ ਆਜ਼ਾਦ ਹੋ ਗਿਆ ਹੈ, ਕਿਸੇ ਦੀ ਕੁਰਬਾਨੀ ਵੱਧ ਕਿ ਘੱਟ, ਸਾਨੂੰ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਵਿਚ ਕੋਈ ਵੱਖਰੇਵਾਂ ਨਹੀਂ ਕਰਨਾ ਚਾਹੀਦੀ।` ਦੇਖਣ ਨੂੰ ਤਾਂ ਇਹ ਗੱਲ ਸਿਆਣੀ ਲੱਗ ਸਕਦੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ।