ਸਾਲ 2018 ਵਿਚ ਦਿੱਲੀ ਦਰਬਾਰ ਨੇ "ਸੋਮੀਕਹ" ਨਾਮੀ ਖਤਰਨਾਕ ਤੰਤਰ ਬਣਾਉਣ ਦੀ ਵਿਓਂਤ ਬਣਾਈ ਸੀ। ਇਹ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਜਸੂਸੀ ਅਤੇ ਜਵਾਬੀ ਕਾਰਵਾਈ ਦਾ ਵਿਆਪਕ ਤੰਤਰ ਉਸਾਰਨ ਦੀ ਵਿਓਂਤ ਸੀ। ਇਸ ਬਾਰੇ ਸਮਾਜਿਕ ਧਿਰਾਂ (ਸਿਵਲ-ਸੁਸਾਇਟੀ) ਨੇ ਖਾਸਾ ਵਿਰੋਧ ਪ੍ਰਗਾਇਆ ਸੀ। ਦਿੱਲੀ ਦਰਬਾਰ ਨੇ ਇਹ ਤੰਤਰ ਦਾ ਵਿਚਾਰ ਛੱਡ ਦੇਣ ਦਾ ਐਲਾਨ ਕੀਤਾ ਸੀ। ਹਾਲ ਵਿਚ ਹੀ ਬੀ.ਬੀ.ਸੀ. ਨੇ ਇਕ "ਸੈਂਟਰ ਫਾਰ ਇਨਫਰਮੇਸ਼ਨ ਰਿਸੀਲਿਅੰਸ" ਨਾਮੀ ਅਦਾਰੇ ਵੱਲੋਂ ਜਾਰੀ ਕੀਤੇ ਲੇਖੇ ਦੇ ਹਵਾਲੇ ਨਾਲ ਖਬਰ ਨਸ਼ਰ ਕੀਤੇ ਕਿ ਕਿਵੇਂ ਬਿਜਲ ਸੱਥ ਉੱਤੇ ਜਾਅਲੀ ਖਾਤਿਆਂ ਦਾ ਇਕ ਤਾਣਾਪੇਟਾ (ਨੈਟਵਰਕ) ਸਿੱਖਾਂ ਵਿਰੁਧ ਨਫਰਤ ਫੈਲਾਅ ਰਿਹਾ ਹੈ।
ਸਾਰਾ ਸੰਸਾਰ ਇਸ ਵੇਲੇ ਕਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਿਹਾ ਹੈ। ਇੱਕ ਪਾਸੇ ਸਰਕਾਰਾਂ ਤੇ ਅਦਾਲਤਾਂ ਵੱਲੋਂ ਕੈਦੀਆਂ ਨੂੰ ਜੇਲ੍ਹਾਂ ਵਿਚੋਂ ਰਿਹਾਅ ਕੀਤਾ ਜਾ ਰਿਹਾ ਹੈ ਪਰ ਦੂਜੇ ਬੰਨੇ ਕਰੋਨਾ ਦਾ ਹਵਾਲਾ ਦੇ ਕੇ ਸਿੱਖ ਕੈਦੀਆਂ ਜਾਂ ਬੰਦੀ ਸਿੰਘਾਂ ਨੂੰ ਆਰਜੀ ਰਿਹਾਈ (ਪੇਰੋਲ) ਵੀ ਨਹੀਂ ਦਿੱਤੀ ਜਾ ਰਹੀ।
ਪਿਛਲੇ ਦਿਨੀੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਦੇ ਮੰਚ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘਟਨਾਵਾਂ ਨੂੰ ਪਾਕਿਸਤਾਨੀ ਏਜੰਸੀ ਆਈ.ਐਸ.ਆਈ ਨਾਲ ਜੋੜਿਆ ਸੀ।
ਆਸਟ੍ਰੇਲੀਆ 'ਚ ਭਾਰਤੀ ਹਾਈ ਕਮਿਸ਼ਨਰ ਅਤੇ ਮੈਲਬਰਨ ਸਥਿਤ ਕੌਂਸਲੇਟ ਜਨਰਲ ਨੂੰ ਸ਼ਨੀਵਾਰ 18 ਨਵੰਬਰ, 2017 ਨੂੰ ਉਸ ਵੇਲੇ ਸਿੱਖ ਸੰਗਤ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਟਰਨੇਟ ਇਲਾਕੇ ਦੇ ਗੁਰਦੁਆਰਾ ਸਾਹਿਬ ਆਇਆ ਸੀ।