ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ ਖਿਆਲ ਤੋਂ ਬਹੁਤ ਵੱਡੀ ਹੈ।ਇਹ ਵਡਿੱਤਣ ਨੂੰ ਕਈ ਜਥੇਬੰਦੀਆਂ ਦੇ ਆਗੂ ਸਿੱਧੇ ਰੂਪ ਵਿਚ ਮੰਨ ਵੀ ਗਏ ਅਤੇ ਸੂਝਵਾਨ ਲੋਕਾਂ ਨੇ ਵੀ ਇਹ ਪੱਖ ਨੂੰ ਅਹਿਮ ਮੰਨਿਆ ਹੈ।ਅਸਲ ਗੱਲ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਸਮਝ ਦੇ ਚਲੰਤ ਮਾਹਰਾਂ ਦੇ ਮੰਨਣ ਤੋਂ ਅਗਾਂਹ ਸ਼ੁਰੂ ਹੁੰਦੀ ਹੈ। ਇਹਦਾ ਇਕ ਪੱਖ ਸਰਕਾਰ ਵਲੋਂ ਲੋਕਾਂ ਨੂੰ ਸਮਝਣ ਦਾ ਹੈ।
ਜਿੱਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ੈਅ ਹੈ ਪਰ ਜੇ ਜਿੱਤ ਵੱਡੀ ਹੋਵੇ ਅਤੇ ਕਿਸੇ ਵੱਡੇ ਮੰਨੇ ਗਏ ਨੂੰ ਹੀ ਜਿੱਤਿਆ ਹੋਵੇ ਤਾਂ ਉਹ ਜਿੱਤਣ ਵਾਲਿਆਂ ਉਸ ਨਾਲ ਜੁੜੇ ਸਕੇ ਸਬੰਧੀਆਂ ਤੇ ਸਮਰਥਕਾਂ ਦੀ ਸਰੀਰ ਕਿਰਿਆ (ਮੈਟਾਬੋਲਿਜ਼ਮ) ਅਤੇ ਤੰਦਰੁਸਤੀ (ਇਮਿਊਨਿਟੀ) ਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਉਸ ਵਿਚੋਂ ਪੈਦਾ ਹੋਈ ਊਰਜਾ ਪੁਰਾਣੀਆਂ ਸਭ ਬਿਮਾਰੀਆਂ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਨਵੀਆਂ ਦੇ ਹਮਲਾਵਰਾਂ ਨੂੰ ਰਾਹੋਂ ਹੀ ਮੋੜਨ ਲੱਗ ਜਾਂਦੀ ਹੈ। ਜਦੋਂ ਕੋਈ ਸਮੂਹ ਕੌਮ ਸਮਾਜ ਅਜਿਹੀ ਜਿੱਤ ਜਿੱਤਦਾ ਹੈ ਤਾਂ ਉਸ ਦੇ ਅਚੇਤ ਦੀਆਂ ਅੰਦਰਲੀਆਂ ਸੱਚੀਆਂ ਪਰਤਾਂ ਉੱਘੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਸਮੂਹਿਕ/ਸਮਾਜਿਕ/ਕੌਮੀ ਕਿਰਦਾਰ ਆਪਣੇ ਅਚੇਤ ਵਿੱਚ ਪਏ ਅਸਲ ਮੂਲ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਮੂਲ ਕਿਸੇ ਦਾ ਸਰਬੱਤ ਦਾ ਭਲਾ ਚਾਹੁਣ ਵਾਲਾ ਪਰਉਪਕਾਰੀ ਵੀ ਹੋ ਸਕਦਾ ਹੈ ਜਾਂ ਆਪਣਾ ਭਲਾ ਚਾਹੁਣ ਵਾਲਾ ਨਿੱਜਵਾਦੀ ਵੀ ਹੋ ਸਕਦਾ ਹੈ। ਇਹ ਹਰੇਕ ਕੌਮ ਦੀ ਆਪਣੇ ਮੂਲ ਕੀਮਤ ਤੇ ਨਿਰਭਰ ਕਰਦਾ ਹੈ। ਇੱਕੋ ਧਰਤੀ ਤੇ ਵੱਖੋ ਵੱਖ ਖਿਆਲ/ਵਿਚਾਰਧਾਰਾ ਨਾਲ ਜੁੜੇ ਸਮੂਹਾਂ ਦੀ ਕਈ ਵਾਰੀ ਸਾਂਝੇ ਵਿਰੋਧੀ ਖਿਲਾਫ਼ ਜੁਗਵੀਂ ਲੜਾਈ ਹੁੰਦੀ ਹੈ।
ਬਹੁਤੇ ਗੀਤਾਂ ਵਿੱਚ ਇੱਕ ਸਾਂਝੀ ਗੱਲ ਜੋ ਵੇਖਣ ਨੂੰ ਮਿਲੀ ਕਿ ਇਸ ਕਿਰਸਾਨੀ ਤੇ ਹੋਰ ਸਾਰੇ ਮਸਲਿਆਂ ਦੀ ਅਤੇ ਪੂਰੇ ਹਿੰਦੁਸਤਾਨ ਦੀ ਲੋਕਾਈ ਤੇ ਆਵਾਮ ਦੀਆਂ ਸਮੱਸਿਆਵਾਂ ਦੀ ਜੜ੍ਹ ਦਿੱਲੀ ਨੂੰ ਮੰਨਿਆ ਗਿਆ ਤੇ ਸ਼ਾਇਦ ਇਹੀ ਕਾਰਨ ਹੈ ਕਿ ਬਹੁਤੇ ਗੀਤਾਂ ਵਿੱਚ ਦਿੱਲੀ ਨੂੰ ਸਿੱਧਿਆਂ ਕਰਡ਼ੇ ਹੱਥੀਂ ਲਿਆ ਗਿਆ ਤੇ ਦਿੱਲੀ ਦੇ ਮੱਥੇ ਸਾਰੇ ਦੋਸ਼ਾਂ ਨੂੰ ਸਿੱਧਿਆਂ ਮੜ੍ਹਿਆ ਗਿਆ। ਬਹੁਤੇ ਥਾਂ ਇਹ ਨੂੰ ਦਿੱਲੀਏ ਆਖ ਕੇ ਬੁਲਾਇਆ ਗਿਆ। ਇਸ ਸੰਬੰਧੀ ਕੁਝ ਹੇਠ ਲਿਖੀਆਂ ਤੁਕਾਂ ਵਾਚੀਆਂ ਜਾ ਸਕਦੀਆਂ ਹਨ।
ਇਹ ਵੀ ਸੰਭਵ ਹੈ ਕਿ ਕੁਝ ਕੁੜੀਆਂ ਇਹ ਗੀਤ ਜਾਂ ਇਸ ਤਰ੍ਹਾਂ ਦੇ ਹੋਰ ਗੀਤਾਂ ਉੱਪਰ ਨੱਚ ਲੈਣ, ਪਰ ਉਹਨਾਂ ਦੇ ਨੱਚਣ ਨਾਲ ਲਿਖਣ ਗਾਉਣ ਅਤੇ ਵੇਚਣ ਵਾਲਿਆਂ ਨੂੰ ਔਰਤ ਦੇ ਅਪਮਾਨ ਕਰਨ ਦਾ ਕੋਈ ਪਰਵਾਨਾ ਨਹੀਂ ਮਿਲ ਜਾਂਦਾ ਕਿ ਜਿਸ ਦੇ ਜੀਅ ਵਿਚ ਜੋ ਆਵੇ ਉਹ ਲਿਖੇ ਤੇ ਗਾ ਦੇਵੇ। ਕਿਸੇ ਵੀ ਜਮਾਨੇ ਵਿਚ ਮਨੁੱਖਤਾ ਦਾ ਸਤਿਕਾਰ ਦਾਅ ‘ਤੇ ਨਹੀਂ ਲੱਗ ਸਕਦਾ।
ਪੰਜਾਬ ਦੀ ਜਵਾਨੀ ਦੇ ਨਸ਼ੇ ਵਿੱਚ ਰੁੜ ਜਾਣ ਬਾਰੇ ਸ਼ੋਸ਼ਲ ਮੀਡੀਏ ਤੇ ਇੱਕ ਗੀਤ ਕਾਫੀ ਦਿਨ ਤੋਂ ਚੱਲ ਰਿਹਾਂ ਹੈ। ਇਸ ਗੀਤ ਦਾ ਮੂਖੜਾ "ਓਹ ਅੱਜ ਵੇਖ ਮੌਤ ਦੀਆਂ ਪੁੜੀਆਂ ਚੋਂ, ਫਿਰੇ ਲੱਭਦੀ ਜਾਣ ਜਵਾਨੀ" ਹੈ।
ਰਚਨਾਕਾਰ :- ਸ. ਸੁਖਵਿੰਦਰ ਸਿੰਘ ਰਟੌਲ(ਕਥਾਵਾਚਕ) ਆਵਾਜ਼ ਅਤੇ ਸੰਗੀਤ :- ਸੁਖਪਾਲ ਦਰਸ਼ਨ
ਲੁਧਿਆਣਾ (2 ਅਪ੍ਰੈਲ, 2011): ਰਾਜ ਕਾਕੜਾ ਦਾ ਇਹ ਗੀਤ ਸਮਾਜ ਵਿਚ ਹੋ ਰਹੀ ਲੁੱਟ ਬਾਰੇ ਸੁਚੇਤ ਹੋਣ ਦਾ ਹੋਕਾ ਦਿੰਦਾ ਹੈ। ਪਾਠਕਾਂ/ਸਰੋਤਿਆਂ ਲਈ ਇਸ ਨੂੰ ਇਥੇ ਸਾਂਝਾ ਕਰ ਰਹੇ ਹਾਂ।