ਖਡੂਰ ਸਾਹਿਬ ਲੋਕ ਸਭਾ ਹਲਕਾ ਤੋਂ ਪੰਜਾਬ ਏਕਤਾ ਪਾਰਟੀ (ਪੰ.ਏ.ਪਾ.) ਤੇ ਪੰਜਾਬ ਡੈਮੋਕਰੈਟਿਕ ਅਲਾਇੰਸ (ਪੰ.ਡੈ.ਅ.) ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਪੰ.ਏ.ਪਾ. ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਕਸੇਲ, ਜੌਹਲ ਰਾਜੂ ਸਿੰਘ, ਬਾਠ, ਬਾਗੜੀਆਂ, ਝਾਮਕੇ, ਭੈਲ, ਛੱਜਲਵੱਡੀ ਆਦਿ ਪਿੰਡਾਂ ਵਿਚ ਚੋਣ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ।
ਜਿਨ੍ਹਾਂ 12 ਸੀਟਾਂ ਬਾਰੇ ਸਹਿਮਤੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਉਸ ਵਿਚੋਂ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 3 ਹਲਕਿਆਂ ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ; ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੂੰ 3 ਹਲਕੇ ਬਠਿੰਡਾ, ਫਰੀਦਕੋਟ ਤੇ ਖਡੂਰ ਸਾਹਿਬ; ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੂੰ 3 ਹਲਕੇ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ; ਪੰਜਾਬ ਮੰਚ ਨੂੰ ਪਟਿਆਲਾ, ਸੀਪੀਆਈ ਨੂੰ ਫਿਰੋਜ਼ਪੁਰ ਅਤੇ ਆਰਸੀਪੀਆਈ ਨੂੰ ਗੁਰਦਾਸਪੁਰ ਦਿੱਤੇ ਗਏ ਹਨ।
ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਪੰਜਾਬ ਲੋਕਤੰਤਰੀ ਗੱਠਜੋੜ 'ਚ ਸ਼ਾਮਲ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਮੁਕਾ ਲਈ ਗਈ ਹੈ ਹੈ ਅਤੇ ਅਗਲੀਆਂ ਲੋਕ-ਸਭਾ ਚੋਣਾਂ ਸਾਂਝੇ ਤੌਰ 'ਤੇ ਲੜੀਆਂ ਜਾਣਗੀਆਂ।
ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦਾ ਕਹਿਣੈ ਕਿ ਆਮ ਆਦਮੀ ਪਾਰਟੀ ਆਪਣੇ ਸ਼ੁਰੂਆਤੀ ਸਿਧਾਂਤਾਂ ਤੋਂ ਬਹੁਤ ਦੂਰ ਜਾ ਚੁੱਕੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤਾਨਾਸ਼ਾਹੀ ਵਿਉਹਾਰ ਕਰ ਰਹੇ ਹਨ।
ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਭੁਲੱਥ ਦੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬੀ ਏਕਤਾ ਪਾਰਟੀ ਦੇ ਸੱਤ ਬੁਲਾਰੇ ਲਾਏ ਗਏ ਹਨ। ਇਹਨਾਂ ਬੁਲਾਰਿਆਂ ਵਿਚ ਸਿੱਖ ਇਤਿਹਾਸਕਾਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦਾ ਨਾਂ ਵੀ ਸ਼ਾਮਲ ਹੈ।