ਕੈਪਟਨ ਸਰਕਾਰ ਨੇ ਜ਼ਿਲ੍ਹਾ ਪਟਿਆਲਾ ਦੇ 130 ਪ੍ਰਾਇਮਰੀ ਸਕੂਲਾਂ ਵਿੱਚ ਅਗਲੇ ਵਿਿਦਅਕ ਸੈਸ਼ਨ ਦੌਰਾਨ ਹਿਸਾਬ ਤੇ ਵਿਿਗਆਨ ਦੀ ਪੜ੍ਹਾਈ ਦਾ ਮਾਧਿਆਮ ਪੰਜਾਬੀ ਦੀ ਬਜਾਏ ਅੰਗਰੇਜ਼ੀ ਹੋਵੇਗਾ ਇਨ੍ਹਾਂ ਸਕੂਲਾਂ ਨੂੰ ਸਰਕਾਰ ਵੱਲੋਂ ਮਾਡਲ ਸਕੂਲ ਦਾ ਨਾਂ ਦਿੱਤਾ ਜਾ ਰਿਹਾ ਹੈ।
ਸਿੱਖਿਆ ਵਿਭਾਗ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਪ੍ਰਾਇਮਰੀ ਸਕੂਲ ਦੇ ਵਿਿਦਆਰਥੀਆਂ ਨੂੰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਸਮੇਤ ਗਣਿਤ ’ਚੋਂ ਕਾਬਿਲ ਬਣਾਉਣ ਲਈ ਮੁਹਿੰਮ ਚਲਾਈ ਗਈ ਹੈ। ਪ੍ਰਾਜੈਕਟ ਤਹਿਤ ਕਰਵਾਏ ਮੁਢਲੇ ਸਰਵੇਖਣ ਦੇ ਨਤੀਜੇ ਨਿਰਾਸ਼ਾਜਨਕ ਸਨ, ਪਰ ਤਾਜ਼ਾ ਸਰਵੇਖਣ ਨਾਲ ਕੁਝ ਰਾਹਤ ਮਿਲੀ ਹੈ।
ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ ਕਰ ਦਿੱਤਾ ਹੈ। 1 ਅਕਤੂਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ, ਮੀਡਲ ਅਤੇ ਹਾਈ ਸਕੂਲ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਲਗਣਗੇ।
ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਅਤੇ ਖੂਨ ਦੀ ਕਮੀ, ਕਮਜ਼ੋਰੀ ਆਦਿ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਸਮੇਂ ’ਤੇ ਵੰਡੀਆਂ ਜਾਂਦੀਆਂ ਡੀ-ਵੌਰਮਿੰਗ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਜਦੋਂ ਕਈ ਸਕੂਲਾਂ ਨੂੰ ਦਿੱਤੀਆਂ ਉਦੋਂ ਗੋਲੀਆਂ ਦੀ ਵਰਤੋਂ ਤਰੀਕ ਨਿਕਲ ਚੁੱਕੀ ਸੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ 10 ਅਗਸਤ ਨੂੰ ਡੀ-ਵੌਰਮਿੰਗ ਦੀ ਖੁਰਾਕ ਦਿੱਤੀ ਜਾਵੇਗੀ।