ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਕਿਸਾਨੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਪੰਜਾਬ ਦੇ ਵਿਚ ਮੁੱਖ ਤੌਰ ਤੇ ਕਣਕ ਤੇ ਝੋਨੇ ਦਾ ਦੋ - ਫ਼ਸਲੀ ਚੱਕਰ ਅਪਣਾਇਆ ਗਿਆ ਹੈ। ਇੱਕ ਮੋਟਾ ਜਿਹਾ ਅੰਦਾਜ਼ਾ ਲਗਾਈਏ ਤਾਂ ਇੱਕ ਕਿੱਲੇ ਵਿੱਚੋਂ ਤਕਰੀਬਨ 28 ਤੋਂ 35 ਕੁਇੰਟਲ ਝੋਨਾ ਅਤੇ 18 ਤੋਂ 25 ਕੁਇੰਟਲ ਕਣਕ ਨਿਕਲਦੀ ਹੈ। ਜਿਸ ਤੋਂ ਕਿਸਾਨ ਨੂੰ ਤਕਰੀਬਨ ਇਕ ਲੱਖ ਦੀ ਆਮਦਨ ਹੁੰਦੀ ਹੈ । ਫਸਲ ਅਤੇ ਠੇਕੇ ਦਾ ਖਰਚਾ ਕੱਢ ਦਈਏ ਤਾਂ ਵਾਹੀ ਕਰਨ ਵਾਲੇ ਕਿਸਾਨ ਦੀ ਆਮਦਨ ਨਾ - ਮਾਤਰ ਰਹਿ ਜਾਂਦੀ ਹੈ। ਪਰ ਫਿਰ ਵੀ ਇਹ ਦੇਖਣ ਵਿੱਚ ਆਉਂਦਾ ਹੈ ਕਿ ਜ਼ਮੀਨ ਦੇ ਠੇਕੇ ਦੀ ਰਕਮ ਆਏ ਸਾਲ ਵੱਧ ਰਹੀ ਹੈ।
ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਹੈ ਕਿ ਤਹਿਸੀਲਦਾਰ (ਸਬ ਰਜਿਸਟਰਾਰ) ਦਫਤਰਾਂ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ 'ਤਤਕਾਲ ਸੇਵਾ' ਮੁਹੱਈਆ ਕਰਵਾਈ ਗਈ ਹੈ। ਸੋਮਵਾਰ ਤੋਂ ਸਾਰੇ ਪੰਜਾਬ ਵਿਚ ਇਸ ਸੇਵਾ ਦਾ ਲਾੜ ਉਠਾਇਆ ਜਾ ਸਕਦਾ ਹੈ।