ਵਿੱਤੀ ਸੰਕਟ ਵਿਚ ਡੁੱਬੀ ਪੰਜਾਬ ਸਰਕਾਰ ਜਿੱਥੇ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਤੋਂ ਅਸਮਰੱਥ ਹੈ, ਉੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੂੰ ਆਪਣੇ ਡੈਪੂਟੇਸ਼ਨ ਕੋਟੇ ਦੇ ਬਣਦੇ 800 ਇੰਜਨੀਅਰਾਂ ਤੇ ਮੁਲਾਜ਼ਮਾਂ ਨੂੰ ਭੇਜੇ ਬਿਨਾਂ ਹੀ ਆਪਣੇ ਹਿੱਸੇ ਦੀ ਰਕਮ ਮੁਹੱਈਆ ਕਰ ਰਹੀ ਹੈ ਭਾਵੇਂ ਹੁਣ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਬੀਬੀਐਮਬੀ ਲਈ 800 ਇੰਜਨੀਅਰਾਂ ਤੇ ਮੁਲਾਜ਼ਮਾਂ ਦੀ ਵਿਸ਼ੇਸ਼ ਭਰਤੀ ਕਰਨ ਦਾ ਫ਼ੈਸਲਾ ਲਿਆ ਹੈ, ਪਰ ਸੂਬਾ ਸਰਕਾਰ ਪਿਛਲੇ ਲੰਮੇ ਸਮੇਂ ਤੋਂ 800 ਮੁਲਾਜ਼ਮ ਡੈਪੂਟੇਸ਼ਨ ’ਤੇ ਭੇਜੇ ਬਿਨਾਂ ਹੀ ਆਪਣੇ ਹਿੱਸੇ ਦੀ ਰਕਮ ਤਾਰਦੀ ਆ ਰਹੀ ਹੈ।