ਪੰਜ ਪੰਥ ਸੇਵਕ ਜਥਿਆਂ ਵਲੋਂ 16 ਅਪ੍ਰੈਲ 2022 ਨੂੰ ਗੁਰਦੁਆਰਾ ਸਿੰਘ ਸਭਾ, ਪਾਲਮ ਵਿਹਾਰ, ਲੁਧਿਆਣਾ ਵਿਖੇ "ਗੁਰਬਾਣੀ ਪ੍ਰਸਾਰਣ: ਅਗਲੇਰਾ ਰਾਹ" ਵਿਸ਼ੇ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ. ਅਜੈਪਾਲ ਸਿੰਘ ਵਲੋਂ ਪੇਸ਼ ਕੀਤੇ ਗਏ ਵਿਚਾਰ ਇਥੇ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਪਰ ਇੱਕ ਨਿੱਜੀ ਚੈਨਲ ਪੀ.ਟੀ.ਸੀ. ਦੀ ਅਜਾਰੇਦਾਰੀ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੀ ਭੂਮਿਕਾ ਇੱਕ ਵਾਰ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਇਹ ਪ੍ਰਬੰਧ ਤਾਂ ਖੁਦ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਨੂੰ ਆਪਣਾ ਆਜ਼ਾਦ ਚੈਨਲ ਸੁਰੂ ਕਰਕੇ ਹੋਣਾ ਚਾਹੀਦਾ ਹੈ । ਤਾਂ ਕਿ ਇਕ ਤਾਂ ਕੌਮੀ ਖਜਾਨੇ ਦੀ ਐਸ.ਜੀ.ਪੀ.ਸੀ. ਦੇ ਅਧਿਕਾਰੀ ਦੁਰਵਰਤੋਂ ਨਾ ਕਰ ਸਕਣ, ਦੂਸਰਾ ਗੁਰਬਾਣੀ ਦੇ ਪ੍ਰਸ਼ਾਰਣ ਦੇ ਖਜਾਨੇ ਨੂੰ ਵਪਾਰਿਕ ਬਣਾਉਣ ਵਿਚ ਪ੍ਰਬੰਧਕ ਕਾਮਯਾਬ ਨਾ ਹੋ ਸਕਣ ।”
ਪੰਜਾਬ ਦੇ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਅਗਵਾਈ ਵਿੱਚ ਸਿੱਖ ਆਗੂਆਂ ਦੇ ਇੱਕ ਵਫਦ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ।
ਸ. ਬਲਦੇਵ ਸਿੰਘ ਸਿਰਸਾ ਨੇ ਖਾਸ ਗੱਲਬਾਤ ਦੌਰਾਨ ਪੀ.ਟੀ.ਸੀ. ਚੈਨਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਸਾਰਨ ਨੂੰ ਈ.ਟੀ.ਸੀ ਤੋਂ ਪੀ.ਟੀ.ਸੀ. ਵਿਚ ਤਬਦੀਲ ਕਰਨ ਬਾਰੇ ਕੀਤੀਆਂ ਗਲਤੀਆਂ ਬਾਰੇ ਦੱਸਿਆ।
• ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਵੀਰਵਾਰ (30 ਜਨਵਰੀ) ਦੇਰ ਸ਼ਾਮ ਚਲਾਣਾ ਕਰ ਗਏ। • ਮਾਤਾ ਪ੍ਰੀਤਮ ਕੌਰ ਜੀ ਲੰਘੇ ਕਾਫੀ ਅਰਸੇ ਤੋਂ ਬਿਮਾਰ ਸਨ। • ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰੇ ਮੁਹਾਲੀ ਵਿਖੇ ਹੋਵੇਗਾ।
• ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਵਿਚ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ "ਬੌਧਿਕ-ਜਗੀਰ" ਦੱਸਣ ਉੱਤੇ ਭਾਰੀ ਰੋਹ। • ਸਿੱਖ ਕਲਚਰਲ ਸੁਸਾਇਟੀ (ਰਿਚਮੰਡ ਹਿੱਲ, ਅਮਰੀਕਾ) ਨੇ ਪੀ.ਟੀ.ਸੀ. ਵਿਰੁਧ ਮਤੇ ਪ੍ਰਵਾਣ ਕੀਤੇ। • ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ ਨੇ ਮਤਿਆਂ ਬਾਰੇ ਜਾਣਕਾਰੀ ਦਿੱਤੀ।
ਪੀ.ਟੀ.ਸੀ. ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ 6 ਮੈਂਬਰੀ ਜਾਂਚ ਕਮੇਟੀ ਦੀ ਇਕੱਤਰਤਾ ਹੋਈ ਕਮੇਟੀ ਪਿਛਲੇ ਦੋ ਦਹਾਕਿਆਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਹੋਏ ਗੁਰਬਾਣੀ ਪ੍ਰਸਾਰਣ ਬਾਰੇ ਜਾਂਚ ਕਰੇਗੀ
ਦਰਪੇਸ਼ ਵੱਖ ਵੱਖ ਕੌਮੀ ਤੇ ਪ੍ਰਬੰਧਕੀ ਮਸਲਿਆਂ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦੁਆਰਾ ਧਾਰੀ ਨਿਰੰਤਰ ਚੁੱਪ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਪੀ.ਟੀ.ਸੀ. ਚੈਨਲ ਵਲੋਂ ਗੁਰਬਾਣੀ ਪ੍ਰਸਾਰਣ ਉੱਤੇ ਆਪਣੀ ਅਜਾਰੇਦਾਰੀ ਦਾ ਦਾਅਵਾ ਕਰਨ ਵੱਲ ਧਿਆਨ ਦਿੰਦਿਆਂ ਵਰਲਡ ਸਿੱਖ ਪਾਰਲੀਮੈਂਟ ਨੇ ਇਕ ਲਿਖਤੀ ਬਿਆਨ ਜਾਰੀ ਕੀਤਾ
Next Page »