ਪੰਜ ਪੰਥ ਸੇਵਕ ਜਥਿਆਂ ਵਲੋਂ 16 ਅਪ੍ਰੈਲ 2022 ਨੂੰ ਗੁਰਦੁਆਰਾ ਸਿੰਘ ਸਭਾ, ਪਾਲਮ ਵਿਹਾਰ, ਲੁਧਿਆਣਾ ਵਿਖੇ "ਗੁਰਬਾਣੀ ਪ੍ਰਸਾਰਣ: ਅਗਲੇਰਾ ਰਾਹ" ਵਿਸ਼ੇ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸ. ਅਜੈਪਾਲ ਸਿੰਘ ਵਲੋਂ ਪੇਸ਼ ਕੀਤੇ ਗਏ ਵਿਚਾਰ ਇਥੇ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਤੇ ਪੀ.ਟੀ.ਸੀ. ਨੈੱਟਵਰਕ ਦੀ ਅਜਾਰੇਦਾਰੀ ਖਤਮ ਕਰਕੇ ਇਕ ਗੁਰਮਤਿ ਸਿਧਾਂਤ ਤੋਂ ਸੇਧਤ, ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਸਿਰਜੇ ਜਾਣ ਦੀ ਲੋੜ ਹੈ।
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਮਸਲੇ ਦਾ ਸੱਚੋ-ਸੱਚ ਬਿਆਨ ਕਰਦਾ ਇਕ ਅਹਿਮ ਲੇਖਾ ਸੰਗਤ ਦੇ ਸਨਮੁਖ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਇਕ ਖਾਸ ਪਰਿਵਾਰ ਦੇ ਚੈਨਲ ਦੀ ਇਸ ਪ੍ਰਸਾਰਣ ਉੱਤੇ ਅਜਾਰੇਦਾਰੀ ਸਥਾਪਤ ਕੀਤੀ ਗਈ ਅਤੇ ਸਿੱਖ ਜਗਤ ਦੇ ਸਾਂਝੇ ਸਰੋਕਾਰਾਂ ਦੀ ਬਲੀ ਲਈ ਗਈ। ਇਹ ਜਾਂਚ ਲੇਖਾ ਪੀ.ਟੀ.ਸੀ ਦੀ ਮਾਲਕੀ ਉੱਤੇ ਪਾਏ ਗਏ ਸਾਰੇ ਕਾਰਪੋਰੇਟੀ ਪਰਦੇ ਚੁੱਕ ਕੇ ਇਸ ਦੇ ਅਸਲ ਮਾਲਕਾਂ ਦੇ ਨਾਮ ਉਜਾਗਰ ਕਰਦਾ ਹੈ।
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਪਰ ਇੱਕ ਨਿੱਜੀ ਚੈਨਲ ਪੀ.ਟੀ.ਸੀ. ਦੀ ਅਜਾਰੇਦਾਰੀ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੀ ਭੂਮਿਕਾ ਇੱਕ ਵਾਰ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਇਹ ਪ੍ਰਬੰਧ ਤਾਂ ਖੁਦ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਨੂੰ ਆਪਣਾ ਆਜ਼ਾਦ ਚੈਨਲ ਸੁਰੂ ਕਰਕੇ ਹੋਣਾ ਚਾਹੀਦਾ ਹੈ । ਤਾਂ ਕਿ ਇਕ ਤਾਂ ਕੌਮੀ ਖਜਾਨੇ ਦੀ ਐਸ.ਜੀ.ਪੀ.ਸੀ. ਦੇ ਅਧਿਕਾਰੀ ਦੁਰਵਰਤੋਂ ਨਾ ਕਰ ਸਕਣ, ਦੂਸਰਾ ਗੁਰਬਾਣੀ ਦੇ ਪ੍ਰਸ਼ਾਰਣ ਦੇ ਖਜਾਨੇ ਨੂੰ ਵਪਾਰਿਕ ਬਣਾਉਣ ਵਿਚ ਪ੍ਰਬੰਧਕ ਕਾਮਯਾਬ ਨਾ ਹੋ ਸਕਣ ।”
ਸ. ਬਲਦੇਵ ਸਿੰਘ ਸਿਰਸਾ ਨੇ ਖਾਸ ਗੱਲਬਾਤ ਦੌਰਾਨ ਪੀ.ਟੀ.ਸੀ. ਚੈਨਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਸਾਰਨ ਨੂੰ ਈ.ਟੀ.ਸੀ ਤੋਂ ਪੀ.ਟੀ.ਸੀ. ਵਿਚ ਤਬਦੀਲ ਕਰਨ ਬਾਰੇ ਕੀਤੀਆਂ ਗਲਤੀਆਂ ਬਾਰੇ ਦੱਸਿਆ।
ਪੀ.ਟੀ.ਸੀ. ਵਲੋਂ ਗੁਰਬਾਣੀ ਤੇ ਹੁਕਮਨਾਮਾ ਸਾਹਿਬ ਉੱਤੇ ਅਜਾਰੇਦਾਰੀ ਕਰਨ ਬਾਰੇ ਸਿੱਖ ਵਿਦਵਾਨ ਸ. ਗੁਰਤੇਜ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ
ਪੀ.ਟੀ.ਸੀ. ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਬਾਰੇ ਕੀਤੇ ਦਾਅਵਿਆਂ ਕਾਰਨ ਸਿੱਖ ਜਗਤ ਵਿੱਚ ਰੋਹ ਬਰਕਰਾਰ
ਦਰਪੇਸ਼ ਵੱਖ ਵੱਖ ਕੌਮੀ ਤੇ ਪ੍ਰਬੰਧਕੀ ਮਸਲਿਆਂ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦੁਆਰਾ ਧਾਰੀ ਨਿਰੰਤਰ ਚੁੱਪ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਪੀ.ਟੀ.ਸੀ. ਚੈਨਲ ਵਲੋਂ ਗੁਰਬਾਣੀ ਪ੍ਰਸਾਰਣ ਉੱਤੇ ਆਪਣੀ ਅਜਾਰੇਦਾਰੀ ਦਾ ਦਾਅਵਾ ਕਰਨ ਵੱਲ ਧਿਆਨ ਦਿੰਦਿਆਂ ਵਰਲਡ ਸਿੱਖ ਪਾਰਲੀਮੈਂਟ ਨੇ ਇਕ ਲਿਖਤੀ ਬਿਆਨ ਜਾਰੀ ਕੀਤਾ
Next Page »