ਯੋਗੇਂਦਰ ਯਾਦਵ ਦੇ ਸਵਰਾਜ ਅਭਿਆਨ ਦੇ ਪੰਜਾਬ ਯੂਨਿਟ ਵੱਲੋਂ ਬਣਾਈ ਸਵਰਾਜ ਪਾਰਟੀ ਨੂੰ ‘ਆਪ’ ਦੇ ਦੋ ਸਾਂਸਦਾ ਨੇ ਸਮਰਥਨ ਦਿੱਤਾ ਹੈ। ਇਸ ਸਮਰਥਨ ਦਾ ਆਡੀਓ ਤੇ ਵੀਡੀਓ ਸਬੂਤ ਵੀ ਮੌਜੂਦ ਹੈ। ਸਵਰਾਜ ਪਾਰਟੀ ਦੇ ਪ੍ਰਧਾਨ ਨੇ ਇਹ ਦਾਅਵਾ ਕੀਤਾ ਹੈ। ਕੱਲ੍ਹ ਸਵਰਾਜ ਪਾਰਟੀ ਬਣਦਿਆਂ ਹੀ ਦਾਅਵਾ ਕੀਤਾ ਗਿਆ ਸੀ ਕਿ ‘ਆਪ’ ਸੰਸਦ ਡਾ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੇ ਸਮਰਥਨ ਦੇ ਦਿੱਤਾ ਹੈ। ਪਰ ਖਾਲਸਾ ਤੇ ਗਾਂਧੀ ਨੇ ਅਜਿਹਾ ਕੋਈ ਵੀ ਸਮਰਥਨ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
ਪੰਜਾਬ ਵਿਚ ਪਾਰਟੀ ਦੇ ਐਲਾਨ ਦੇ ਪਹਿਲੇ ਹੀ ਦਿਨ ਸਵਰਾਜ ਪਾਰਟੀ ਵਿਵਾਦਾਂ ਵਿਚ ਘਿਰ ਗਈ ਹੈ। ਯੋਗੇਂਦਰ ਯਾਦਵ ਨੇ ਨਵੀਂ ਪਾਰਟੀ ਨਾਲ ਆਪਣਾ ਸਬੰਧ ਤੋੜ ਲਿਆ ਹੈ। ਅਸਲ ਵਿਚ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਯੋਗੇਂਦਰ ਯਾਦਵ ਦੀ ਸਵਰਾਜ ਲਹਿਰ ਨੇ ਐਤਵਾਰ ਨੂੰ ਪੰਜਾਬ ਵਿਚ ਇਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ।
ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਆਮ ਆਦਮੀ ਪਾਰਟੀ ਦੇ ਸਾਬਕਾ ਬੁਲਾਰੇ ਪ੍ਰੋ. ਮਨਜੀਤ ਸਿੰਘ , ਸਬਾਕਾ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਅਤੇ ਸਿਖ ਰਾਜਨੀਤੀ ਬਾਰੇ ਦ੍ਰਿਸਟੀਕੋਣ ਸਬੰਧੀ ਗੱਲਬਾਤ ਕੀਤੀ ਗਈ। ਪੇਸ਼ ਹੈ ਗੱਲਬਾਤ ਦੀ ਵੀਡੀਓੁ ਰਿਕਾਰਡਿੰਗ।