ਭਾਖਾ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਭਾਖਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਜੋਗਾ ਸਿੰਘ ਨੇ ਵੀ ਇਸ ਵਿਚਾਰ-ਚਰਚਾ ਵਿਚ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਪੰਜਾਬ ਯੂਨੀਵਰਸਿਟੀ ਵਿੱਚ ਮਾਤ-ਭਾਸ਼ਾ ਤੇ ਕਰਵਾਈ ਗਈ ਇੱਕ ਵਿਚਾਰ ਗੋਸ਼ਟੀ ਦੌਰਾਨ ਬੋਲਦਿਆਂ ਉੱਘੇ ਭਾਸ਼ਾ ਵਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਗਾ ਸਿੰਘ ਨੇ ਭਾਰਤ ਵਿੱਚ ਸੂਬਾਈ ਭਾਸ਼ਾਵਾਂ ਦੇ ਵਿਕਾਸ ਨੂੰ ਰੋਕ ਕੇ ਥੋਪੀ ਜਾ ਰਹੀ ਹਿੰਦੀ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਦੇਸ਼ ਟੁੱਟਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਤਜ਼ਰਬਾ ਦੱਸ ਪਾਉਂਦਾ ਹੈ ਕਿ ਜਿਹੜੇ ਦੇਸ਼ ਜ਼ਬਰੀ ਭਾਸ਼ਾਈ ਇਕਸਾਰਤਾ ਠੋਸਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੇ ਟੁੱਟਣ ਦੇ ਅਸਾਰ ਵਧ ਜਾਂਦੇ ਹਨ।
ਪਟਿਆਲਾ (5 ਅਕਤੂਬਰ, 2011): ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ‘ਪੰਜਾਬੀ ਬੋਲੀ ਦੀਆਂ ਵਰਤਮਾਨ ਹਾਲਤਾਂ’ ਵਿਸ਼ੇ ’ਤੇ ਇਕ ਉਚ-ਪੱਧਰੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਦੇ ਆਰਟਸ ਆਡੀਟੋਰੀਅਮ ਵਿਖੇ ਕਰਾਇਆ ਗਿਆ ਜਿਸ ਵਿਚ ਪੰਜਾਬੀ ਭਾਸ਼ਾ ’ਤੇ ਮੰਡਰਾ ਰਹੇ ਗੰਭੀਰ ਖਤਰੇ ਦੇ ਸੰਦਰਭ ਵਿਚ ਗੰਭੀਰ ਤੇ ਕੀਮਤੀ ਵਿਚਾਰ ਉਭਰ ਕੇ ਸਾਹਮਣੇ ਆਏ ਤੇ ...