ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਪੰਜਾਬ ਵਿਚ ਸਿੱਖ ਕੌਮ ਨੂੰ ਦਰਪੇਸ਼ ਧਾਰਮਿਕ ਸਮੱਸਿਆਵਾਂ ਦੇ ਹੱਲ ਤਲਾਸ਼ਣ ਲਈ ਕੁਝ ਪੰਥ ਦਰਦੀਆਂ ਨੇ ਅੱਜ ਇਥੇ ਪੰਥਕ ਅਸੈਂਬਲੀ ਨਾਮੀ ...
ਇਨ੍ਹੀਂ ਦਿਨੀਂ ਕੁਝ ਸਿਆਸੀ ਪਾਰਟੀਆਂ ਇਸ ਗੱਲ ਲਈ ਆਪਣੀ ਪਿੱਠ ਆਪੇ ਹੀ ਥਾਪੜ ਰਹੀਆਂ ਹਨ ਕਿ ਉਨਹਾਂ "ਆਨੰਦ ਮੈਰਿਜ ਐਕਟ" ਵੱਖ-ਵੱਖ ਥਾਈਂ ਲਾਗੂ ਕਰਵਾ ਦਿੱਤਾ ਹੈ। ਸਾਲ 2012 ਵਿੱਚ ਜਦੋਂ 1909 ਵਾਲੇ ਆਨੰਦ ਮੈਰਿਜ ਐਕਟ ਵਿੱਚ ਤਸਬਦੀਲੀ ਕਰਕੇ ਵਿਆਹ ਦਰਜ਼ ਕਰਵਾਉਣ ਦੀ ਮੱਦ ਪਾਈ ਗਈ ਸੀ ਤਾਂ ਉਦੋਂ ਸਿੱਖ ਸਿਆਸਤ ਵੱਲੋਂ ਇਸ ਮਾਮਲੇ 'ਤੇ ਸਿੱਖ ਵਿਚਾਰਵਾਨਾਂ ਤੇ ਕਾਨੂੰਨ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਸੀ
ਪਿਛਲੇ ਹਫਤੇ ਸ਼ੁੱਕਰਵਾਰ ਨੂੰ ਮੈਂ 2 ਘੰਟੇ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਦੇ ਸਾਥ ਵਿੱਚ ਗੁਜਾਰੇ। ਇਸ ਸਾਰੇ ਸਮੇਂ ਦੌਰਾਨ ਮੈਂ ਮਹਾਰਾਜਾ ਦਲੀਪ ਸਿੰਘ ਨਾਲ ਸਿੱਖ ਧਰਮ ਤੋਂ ਜ਼ਬਰੀ ਇਸਾਈ ਧਰਮ ਦੇ ਦਾਖਲੇ ਤੱਕ ਅਤੇ ਫਿਰ ਸਹਿਜੇ-ਸਹਿਜੇ ਸਿੱਖੀ ਵਿੱਚ ਮੁੜ ਵਾਪਸੀ ਦਾ ਸਫਰ ਤਹਿ ਕੀਤਾ। ਬੱਚੇ ਦਲੀਪ ਸਿੰਘ ਨੂੰ ਸਿੱਖ ਰਾਜ ਦੇ ਘਰਾਣੇ ‘ਚੋਂ ਮਾਂ ਦੀ ਝੋਲੀ ‘ਚੋਂ ਖੋਹ ਕੇ ਇੰਗਲੈਂਡ ਬਕਿੰਗਮ ਪੈਲੇਸ ਦੇ ਰਾਜ ਘਰਾਣੇ ਤੱਕ ਮਹਾਰਾਜਾ ਦਲੀਪ ਸਿੰਘ ਦੀ ਜ਼ਬਰੀ ਯਾਤਰਾ ਦਾ ਵੀ ਮੈਂ ਸਾਥ ਮਾਣਿਆ।
ਭਾਰਤੀ ਸਟੇਟ ਨੇ 11 ਫਰਵਰੀ 1984 ਨੂੰ ਮਕਬੂਲ ਭੱਟ ਨੂੰ ਫਾਂਸੀ ਚੜਾ ਕੇ ਸ਼ਹੀਦ ਕਰ ਦਿੱਤਾ ਸੀ। ਜਨਾਬ ਭੱਟ ਦਾ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਕਸ਼ਮੀਰ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਵਿੱਚ ਉਥੋਂ ਦੇ ਲੋਕਾਂ ਲਈ ਰਾਹ ਦਸੇਰਾ ਹੈ ਅਤੇ ਕਸ਼ਮੀਰ ਦੇ ਲੋਕ ਆਪਣੇ ਇਸ ਆਗੂ ਨੂੰ ਅੱਜ ਵੀ ਬਾਬਾ-ਏ-ਕੌਮ ਦੇ ਨਾ ਨਾਲ ਯਾਦ ਕਰਦੇ ਹਨ।
‘ਸਿਖ ਯੂਥ ਆਫ ਪੰਜਾਬ‘ ਵਲੋਂ ਨਸ਼ਿਆਂ, ਔਰਤਾਂ ਵਿਰੁ¤ਧ ਹਿੰਸਾ, ਸਭਿਆਚਾਰਕ ਗੰਧਲੇਪਣ ਅਤੇ ਰਾਜਨੀਤੀ ਦੇ ਅਪਰਾਧੀਕਰਨ ਵਿਰੁ¤ਧ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸਾਹਮਣੇ ਇ¤ਕ ਯੂਥ ਕਾਨਫਰੰਸ ਕੀਤੀ ਗਈ ਜਿਸ ਵਿ¤ਚ ਬੁਲਾਰਿਆਂ ਨੇ ਪੰਜਾਬ ਦੀ ਡੁਬਦੀ ਜਵਾਨੀ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਹੋਕਾ ਦਿਤਾ ਕਿ ਉਹ ਆਪਣੀ ਸਾਂਝੀ ਆਵਾਜ਼ ਅਤੇ ਹਾਂ-ਪਖੀ ਸਰਗਰਮੀਆਂ ਨਾਲ ਪੰਜਾਬ ਅੰਦਰ ਬਦਲਾਅ ਲਿਆਉਣ। ਬੁਲਾਰਿਆਂ ਨੇ ਯਕੀਨ ਨਾਲ ਕਿਹਾ ਕਿ ਪੰਜਾਬ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ।
ਸ੍ਰ: ਜਸਪਾਲ ਸਿੰਘ ਸਿੱਧੂ ਨੇ ਇਸ ਮਸਲੇ ਦੇ ਪਿਛੋਕੜ ਨੂੰ ਫੋਲਦਿਆਂ ਕਿਹਾ ਕਿ ਭਾਰਤ ਨੂੰ ਇਕ ਇਕਹਿਰੀ ਪਛਾਣ ਦੇਣ ਤੇ ਭਾਰਤੀ ਕੌਮ ਉਸਾਰੀ ਦਾ ਜੋ ਅਮਲ ਨਹਿਰੂ ਗਾਂਧੀ ਨੇ ਰਾਜਸੀ ਤੌਰ ਤੇ ਚਿਤਵਿਆ ਸੀ ਉਸ ਅਮਲ ਵਿਚੋਂ ਹੀ ਯਾਦਗਾਰ ਦਾ ਵਿਰੋਧ ਉਪਜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੀ ਸਟੇਟ ਦੀ ਨਜ਼ਰੀਏ ਨੂੰ ਮੁੱਖ ਰੱਖਦਿਆਂ ਮਸਲਿਆਂ ਬਾਰੇ ਸਰਕਾਰੀ ਪਹੁੰਚ ਨੂੰ ਹੀ ਅਪਣਾਅ ਰਿਹਾ ਹੈ।
ਲੁਧਿਆਣਾ/ਪਟਿਆਲਾ (17 ਜੂਨ, 2012): ਬੀਤੀ 20 ਮਈ ਨੂੰ ਸ਼੍ਰੀ ਦਰਬਾਰ ਸਾਹਿਬ ਭਵਨ-ਸਮੂਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜ਼ਦੀਕ ਜੂਨ 1984 ਵਿਚ ਵਾਪਰੇ ਸਾਕਾ ਦਰਬਾਰ ਸਾਹਿਬ, ਜਿਸ ਦੌਰਾਨ ਭਾਰਤੀ ਫੌਜਾਂ ਵੱਲੋਂ ਸਰਕਾਰੀ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਹਿਰੀ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਅਤੇ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦਗਾਰ ਉਸਾਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬੀਤੀ 6 ਜੂਨ ਨੂੰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਾਰੇ ਸਿੱਖ ਨੁਕਤਾ-ਨਜ਼ਰ ਲੱਭਣ ਦੇ ਯਤਨਾਂ ਤਹਿਤ "ਸਿੱਖ ਸਿਆਸਤ ਮਲਟੀਮੀਡੀਆ" ਵੱਲੋਂ ਸਿੱਖ ਚਿੰਤਕਾਂ ਨਾਲ ਵਿਸ਼ੇਸ਼ ਗੱਲ-ਬਾਤ ਕੀਤੀ ਗਈ ਹੈ। ਇਸ ਵਿਚਾਰ-ਚਰਚਾ ਦਾ ਸੰਚਾਲਨ ਸ੍ਰ. ਬਲਜੀਤ ਸਿੰਘ ਵੱਲੋਂ ਕੀਤਾ ਗਿਆ ਅਤੇ ਇਸ ਵਿਚ ਉੱਘੇ ਸਿੱਖ ਚਿੰਤਕ ਤੇ ਲੇਖਕ ਸ੍ਰ: ਅਜਮੇਰ ਸਿੰਘ, ਸਮਾਜਕ ਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ: ਜਗਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਸ੍ਰ: ਜਸਪਾਲ ਸਿੰਘ ਸਿੱਧੂ ਨੇ ਹਿੱਸਾ ਲਿਆ।
« Previous Page