ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ ਲੰਘੀ 9 ਮਾਰਚ ਨੂੰ ਇੱਕ ਵਿਚਾਰ ਚਰਚਾ ਕਿਸਾਨ ਭਵਨ ਚੰਡੀਗੜ੍ਹ ਵਿਖੇ ਕਰਵਾਈ ਗਈ ਜਿਸ ਦਾ ਵਿਸ਼ਾ "ਪੰਜਾਬ ਵਿੱਚ ਸਿਆਸੀ ਤਬਦੀਲੀ ਦਾ ਏਜੰਡਾ" ਸੀ।
ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ 9 ਮਾਰਚ 2020 ਨੂੰ ਕਿਸਾਨ ਭਵਨ (ਸੈਕਟਰ 35) ਚੰਡੀਗੜ੍ਹ ਵਿਖੇ 'ਪੰਜਾਬ ਦਾ ਸਿਆਸੀ ਏਜੰਡਾ' ਵਿਖੇ ਉੱਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਮੌਕੇ ਕਈ ਬੁਲਾਰਿਆਂ, ਵਿਚਾਰਕਾਂ ਅਤੇ ਕਾਰਕੁੰਨਾਂ ਵੱਲੌਨ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਪੰਜਾਬ ਵਿਚੋਂ ਬੁਧੀਜੀਵੀਆਂ, ਲੇਖਕਾਂ, ਸਿਆਸੀ ਦਲਾਂ, ਸਮਾਜਸੇਵੀ ਜਥੇਬੰਦੀਆਂ ਅਤੇ ਚਿੰਤਕਾਂ ਦਾ ਇੱਕ ਵਫਦ ਪਿੰਡ ਬਚਾਓ ਪੰਜਾਬ ਬਚਾਓ ਦੇ ਸੱਦੇ ‘ਤੇ 18 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਕਸ਼ਮੀਰੀਆਂ ਦੇ ਨਾਲ ਮਨੁੱਖੀ ਹਮਦਰਦੀ ਪ੍ਰਗਟ ਕਰਨ ਦੇ ਵਾਸਤੇ ਅਤੇ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ ਜੰਮ-ਕਸ਼ਮੀਰ ਨੂੰ ਜਾ ਰਿਹਾ ਸੀ ਪਰ ਪੰਜਾਬ ਪੁਲਸ ਨੇ ਇਸ ਵਫਦ ਨੂੰ ਮਾਧੋਪੁਰ ਹੈਡਵਰਕਸ ਦੇ ਨੇੜੇ ਹੀ ਰੋਕ ਲਿਆ ਅਤੇ ਅੱਗੇ ਜਾਣ ਨਹੀਂ ਦਿੱਤਾ।
ਪੰਜਾਬ ਬਚਾਓ, ਪਿੰਡ ਬਚਾਓ ਕਮੇਟੀ ਵਲੋਂ 29 ਜੁਲਾਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਚ ਪੰਚਾਇਤੀ ਚੌਣਾਂ: ਪਿੰਡ ਅਤੇ ਗ੍ਰਾਮ ਸਭਾ ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ।ਇਹ ਵਿਚਾਰ-ਚਰਚਾ ਪੰਜਾਬ ਵਿਚ (19 ਸਤੰਬਰ ਨੂੰ) ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁੱਖ ਰਖਕੇ ਕਰਵਾਈ ਗਈ ਸੀ।ਇਸ ਵਿਚਾਰ-ਚਰਚਾ ਵਿੱਚ ਭਾਈ ਮਨਧੀਰ ਸਿੰਘ ਵੱਲੋ ਸਾਂਝੇ ਕੀਤੇ ਵਿਚਾਰਾਂ ਦੀ ਵੀਡੀਓ ਸੁਣੋ।
ਬੇਸ਼ੱਕ ਪੰਜਾਬ ਸਰਕਾਰ ਨੇ ਸੂਬੇ ਦੀਆਂ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਭੰਗ ਕਰ ਦਿੱਤੀਆਂ ਹਨ। ਪਰ ਪੰਚਾਇਤਾਂ ਭੰਗ ਹੋਣ ਦੇ ਬਾਵਜੂਦ ਗ੍ਰਾਮ ਸਭਾ ਕਾਇਮ ਹੈ ਕਿਉਂਕਿ ਗ੍ਰਾਮ ਸਭਾ ਤਾਂ ਪੰਜਾਬ ਪੰਚਾਇਤ ਕਾਨੂੰਨ ਤਹਿਤ ਸਥਾਈ ਸੰਸਥਾ ਹੈ ਅਤੇ ਧੁਰ ਹੇਠਾਂ ਤਕ ਸਿੱਧੀ ਜਮਹੂਰੀਅਤ ਦਾ ਸੰਵਿਧਾਨਕ ਤੇ ਕਾਨੂੰਨੀ ਪ੍ਰਾਵਧਾਨ ਹੈ। ਪਿੰਡ ਪੱਧਰ ’ਤੇ ਪੰਚਾਇਤ ਅਤੇ ਗ੍ਰਾਮ ਸਭਾ ਤੋਂ ਉੱਪਰ ਕਿਸੇ ਵੀ ਪੱਧਰ ’ਤੇ ਸਾਡੇ ਸੰਵਿਧਾਨ ਅਨੁਸਾਰ ਸਿੱਧੀ ਜਮਹੂਰੀਅਤ ਨਹੀਂ ਸਗੋਂ ਨੁਮਾਇੰਦਾ ਤਰਜ਼ ਦੀ ਜਮਹੂਰੀਅਤ ਅਤੇ ਹਕੂਮਤ ਹੈ।
ਪੰਜਾਬ ਬਚਾਓ, ਪਿੰਡ ਬਚਾਓ ਕਮੇਟੀ ਵਲੋਂ 29 ਜੁਲਾਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਚ ਪੰਚਾਇਤੀ ਚੌਣਾਂ: ਪਿੰਡ ਅਤੇ ਗ੍ਰਾਮ ਸਭਾ ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ।ਇਹ ਵਿਚਾਰ-ਚਰਚਾ ਪੰਜਾਬ ਵਿਚ (19 ਸਤੰਬਰ ਨੂੰ) ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁੱਖ ਰਖਕੇ ਕਰਵਾਈ ਗਈ ਸੀ।ਇਸ ਵਿਚਾਰ-ਚਰਚਾ ਵਿੱਚ ਡਾ. ਪਿਆਰਾ ਲਾਲ ਗਰਗ ਵੱਲੋ ਸਾਂਝੇ ਕੀਤੇ ਵਿਚਾਰਾਂ ਦੀ ਵੀਡੀਓ ਸੁਣੋ।
ਪੰਜਾਬ ਬਚਾਓ, ਪਿੰਡ ਬਚਾਓ ਕਮੇਟੀ ਵਲੋਂ 29 ਜੁਲਾਈ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਚ ਪੰਚਾਇਤੀ ਚੌਣਾਂ: ਪਿੰਡ ਅਤੇ ਗ੍ਰਾਮ ਸਭਾ ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ ਗਈ।ਇਹ ਵਿਚਾਰ-ਚਰਚਾ ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁੱਖ ਰਖਕੇ ਕਰਵਾਈ ਗਈ।ਇਸ ਵਿਚਾਰ-ਚਰਚਾ ਵਿੱਚ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਸਮਾ ਸਾਹਿਬ) ਵੱਲੋ ਸਾਂਝੇ ਕੀਤੇ ਵਿਚਾਰਾਂ ਦੀ ਵੀਡੀਓ ਸੁਣੋ।
ਮਾਹਰ , ਸਿਆਸਤਦਾਨ , ਚਿੰਤਕ , ਸਮਾਜ ਸੇਵੀ ਤੇ ਜਨ ਸਧਾਰਨ ਇਸ ਸਚਾਈ ਨੂੰ ਪ੍ਰਵਾਨ ਕਰਦੇ ਹਨ ਕਿ ਖੇਤੀ ਲਾਹੇਵੰਦਾ ਧੰਦਾ ਨਹੀਂ ਰਿਹਾ। ਖੇਤੀ ਅਰਥ-ਵਿਵਸਥਾ ’ਤੇ ਨਿਰਭਰ ਕਿਸਾਨ-ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦਬੇ ਹੋਣ ਕਾਰਨ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪੰਜਾਬ ਦੇ ਕੁਦਰਤੀ ਸੋਮਿਆਂ ਦੀ ਬੇਤਹਾਸ਼ਾ ਬਰਬਾਦੀ ਕੀਤੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ ਡੂੰਘਾ ਚਲਿਆ ਗਿਆ ਹੈ, ਮਿੱਟੀ ਜ਼ਹਿਰੀਲੀ ਹੋ ਰਹੀ ਹੈ, ਵਧ ਰਹੀਆਂ ਬਿਮਾਰੀਆਂ ਆਬੋ-ਹਵਾ ਦੇ ਮਲੀਨ ਹੋਣ ਦੀ ਪੁਸ਼ਟੀ ਕਰਦੀਆਂ ਹਨ। ਸੂਬੇ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਕਿਸਾਨਾਂ ਦੀ ਆਮਦਨ ਵਧਾਉਣਾ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਵੱਡੀ ਚੁਣੌਤੀ ਹੈ। ਇਹ ਸਰਬਪੱਖੀ ਗੰਭੀਰ ਸੰਕਟ ਵਿਕਾਸ ਦੇ ਵਿਸ਼ਵਵਿਆਪੀ ਕਾਰਪੋਰੇਟ ਮਾਡਲ ਤੇ ਦੇਸ਼ ਦੀਆਂ ਨੀਤੀਆਂ ਨਾਲ ਵੀ ਕਾਫ਼ੀ ਹੱਦ ਤਕ ਸਬੰਧਿਤ ਹੈ।
ਪੰਜਾਬ ਯੋਜਨਾ ਕਮਿਸ਼ਨ ਦੇ ਸਾਬਕਾ ਮੁਖੀ ਡਾ. ਸਰਦਾਰਾ ਸਿੰਘ ਜੋਹਲ ਨੇ ਪੰਜਾਬ ਦੀ ਆਰਥਿਕਤਾ ਨਾਲ ਸੰਬੰਧਿਤ ਕਈ ਚੁਣੌਤੀਆਂ ਖਾਸ ਕਰਕੇ ਕਿਸਾਨੀ ਅਤੇ ਕਿਸਾਨ ਨਾਲ ਸਬੰਧਿਤ ਚੁਣੌਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।