ਸ. ਸਿਮਰਨਜੀਤ ਸਿੰਘ ਮਾਨ ਨੇ ਜਾਰੀ ਪ੍ਰੈਸ ਬਿਆਨ 'ਚ ਕਿਹਾ ਗਿਆ ਹੈ ਕਿ ਅੰਗਰੇਜ਼ੀ ਟ੍ਰਿਬਿਊਨ ਵੱਲੋਂ ਪਤੰਜਲੀ ਦੇ ਉਤਪਾਦ ਇਸਤੇਮਾਲ ਕਰਨ ਲਈ ਲੋਕਾਂ ਪ੍ਰੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਪਾਰਟੀ ਦਫਤਰ ਤੋਂ ਜਾਰੀ ਬਿਆਨ 'ਚ ਕਿਹਾ ਕਿ ਜਦਕਿ ਪੱਤਰਕਾਰੀ ਦੇ ਖੇਤਰ 'ਚ ਇਕ ਸੰਪਾਦਕ ਜਾਂ ਟ੍ਰਿਬਿਊਨ ਅਦਾਰੇ ਨੂੰ ਚਾਹੀਦਾ ਸੀ ਕਿ ਉਹ ਇਥੋਂ ਦੇ ਨਿਵਾਸੀਆਂ ਨੂੰ ਹਰ ਪੱਖੋਂ ਸਹੀ ਜਾਣਕਾਰੀ ਦੇਵੇ ਅਤੇ ਤੱਥਾਂ 'ਤੇ ਅਧਾਰਿਤ ਰਿਪੋਰਟਿੰਗ ਕਰਕੇ ਅਜਿਹੇ ਉਤਪਾਦਾਂ ਨੂੰ ਇਸਤੇਮਾਲ ਕਰਨ ਤੋਂ ਆਮ ਲੋਕਾਂ ਨੂੰ ਰੋਕੇ ਜਿਹੜੇ ਕਿ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਨੁਕਸਾਨ ਪਹੁੰਚਾਉਣ ਵਾਲੇ ਹਨ।