Tag Archive "paramjit-singh-pamma-uk"

ਭਾਈ ਪੰਮੇ ਨੂੰ ਭਾਰਤ ਲਿਆਉਣ ਲਈ ਪੁਰਤਗਾਲ ਜਾਵੇਗੀ ਪੰਜਾਬ ਪੁਲਿਸ ਦੀ ਟੀਮ

ਇੰਗਲੈਂਡ ਵਿੱਚ ਰਾਜਸੀ ਸ਼ਰਨ ਲੈ ਕੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਿੱਖ ਭਾਈ ਪਰਮਜੀਤ ਸਿੰਘ ਪੰਮੇ ਨੂੰ ਪੁਰਤਗਾਲ ਤੋਂ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਿੰਦੁਸਤਾਨ ਟਾਈਮਜ਼ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਪਟਿਆਲਾ ਰੇਂਜ ਦੇ ਡਿਪਟੀ ਇਨਸਪੈਕਟਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਇੱਕ ਚਾਰ ਮੈਂਬਰੀ ਪੁਲਿਸ ਟੀਮ ਦੇ ਪੁਰਤਗਾਲ ਦੀ ਰਾਜਧਾਨੀ ਲਿਸਬਨ ਨੂੰ ਵੀਰਵਾਰ ਵਾਲੇ ਦਿਨ ਰਵਾਨਾ ਹੋਣ ਦੀ ਸੰਭਾਵਨਾ ਹੈ।

ਵਿਦੇਸ਼ ਮੰਤਰੀ ਫਿਲਪ ਹੈਮੰਡ ਨੇ ਬਰਤਾਨਵੀ ਸੰਸਦ ਵਿੱਚ ਭਾਈ ਪੰਮੇ ਦੀ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ

ਭਾਰਤ ਸਰਕਾਰ ਦੀ ਬਿਨ੍ਹਾਂ ‘ਤੇ ਇੰਟਰਪੋਲ ਵੱਲੋਂ ਗ੍ਰਿਫ਼ਤਾਰ ਬਰਤਾਨਵੀਂ ਨਾਗਰਿਕ ਭਾਈ ਪਰਮਜੀਤ ਸਿੰਘ ਪੰਮਾਂ ਦੇ ਮਾਮਲੇ ਵਿੱਚ ਅੱਜ ਬ੍ਰਮਿੰਘਮ ਦੇ ਐਮ.ਪੀ. ਜੌਹਨ ਸਪੈਲਰ ਨੇ ਬਰਤਾਨਵੀ ਸੰਸਦ ਵਿੱਚ ਵਿਦੇਸ਼ ਮੰਤਰੀ ਫਿਲਪ ਹੈਮੰਡ ਤੋਂ ਭਾਈ ਪੰਮੇ ਦੀ ਪੁਰਤਗਾਲ ਤੋਂ ਰਿਹਾਈ ਬਾਰੇ ਸਰਕਾਰ ਵੱਲੋਂ ਕੀਤੀ ਜਾ ਰਹੀ ਚਾਰਜੋਈ ਬਾਰੇ ਪੁੱਛਿਆ।

ਭਾਰਤ ਸਰਕਾਰ ਭਾਈ ਪੰਮੇ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ: ਸਿੱਖਸ ਫਾਰ ਜਸਟਿਸ

ਭਾਰਤ ਸਰਕਾਰ ਜਿੱਥੇ ਪੁਰਤਗਾਲ ਵਿੱਚ ਇੰਟਰਪੋਲ ਦੁਆਰਾ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਲਿਆਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਹੈ, ਉੱਥੇ ਕੌਮਾਂਤਰੀ ਸਿੱਖ ਸੰਸਥਾ ਸਿੱਖ ਫਾਰ ਜਸਟਿਸ ਨੇ ਭਾਈ ਪੰਮਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ 'ਤੇ ਦੋਸ਼ ਲਗਾਉਂਦਿਆਂ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਨੇ ਰੁਲਦਾ ਕਤਲ ਅਤੇ ਬੰਬ ਧਮਾਕਾ ਕੇਸ ਵਿਚ ਅਦਾਲਤ ਦੇ ਪਹਿਲਾਂ ਜਾਰੀ ਹੋਏ ਵੱਖ-ਵੱਖ ਹੁਕਮਾਂ ਨੂੰ ਜਾਰੀ ਕੀਤਾ ਹੈ ਜਿਸ ਵਿਚ ਯੂ. ਕੇ. ਆਧਾਰਿਤ ਸਿੱਖ ਕਾਰਕੁੰਨ ਦੀ ਹਵਾਲਗੀ ਮੰਗੀ ਗਈ ਸੀ।

ਭਾਈ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਰੋਕਣ ਲਈ ਬਰਤਾਨਵੀ ਸੰਸਦ ਮੈਬਰਾਂ ਨੇ ਸਰਕਾਰ ‘ਤੇ ਪਾਇਆ ਦਬਾਅ

ਬਰਤਾਨੀਆ ਵਿੱਚ ਸਿਆਸੀ ਸ਼ਰਨ ਲੈਕੇ ਰਹਿ ਰਹੇ ਭਾਰਤ ਸਰਕਾਰ ਦੀ ਸ਼ਿਕਾਇਤ ‘ਤੇ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਦੀ ਬਰਤਨੀਆ ਵਾਪਸੀ ਲਈ ਸਿੱਖ ਜੱਥੇਬੰਦੀਆਂ ਪੂਰੀ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।

ਭਾਈ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਲਈ ਪੁਰਤਗਾਲ ਅਦਾਲਤ ਨੇ ਭਾਰਤ ਸਰਕਾਰ ਨੂੰ ਦਿੱਤਾ ਹੋਰ ਸਮਾ

ਬਰਤਾਨੀਆ ਵਿੱਚ ਰਾਜਸੀ ਸ਼ਰਣ ਲੈ ਕੇ ਰਹਿ ਰਹੇ ਸਿੱਖ ਭਾਈ ਪਰਮਜੀਤ ਸਿੰਘ ਪੰਮਾ ਦੇ ਮਾਮਲੇ ਦੀ 4 ਜਨਵਰੀ ਵਾਲੇ ਦਿਨ ਪੁਰਤਗਾਲ ਅਦਾਲਤ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੁਰਤਗਾਲ ਅਦਾਲਤ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਸੰਬੰਧੀ ਜਰੂਰੀ ਕਾਗਜ਼ਾਤ ਦਾਇਰ ਕਰਾਉਣ ਲਈ ਭਾਰਤ ਸਰਕਾਰ ਨੂੰ 22 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਗਿਆ ਹੈ।

ਭਾਈ ਪਰਮਜੀਤ ਸਿੰਘ ਪੰਮਾ ਦੀ ਪੁਰਤਗਾਲ ਅਦਾਲਤ ਵਿੱਚ ਪੇਸ਼ੀ ਅੱਜ

ਪੁਰਾਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਭਾਈ ਪਰਮਜੀਤ ਸਿੰਘ ਪੰਮਾ ਦੀ ਪੁਰਤਗਾਲ ਵਿੱਚ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ਵਿੱਚ ਪੁਰਤਗਾਲ ਅਦਾਲਤ ਵਿੱਚ ਅੱਜ ਪੇਸ਼ੀ ਹੈ।

ਭਾਈ ਪੰਮੇ ਨੂੰ ਭਾਰਤ ਹਵਾਲੇ ਕੀਤਾ ਗਿਆ ਤਾਂ ਯੂ. ਐੱਨ. ਓ. ਦੀ ਮਾਨਤਾ ਨੂੰ ਵੀ ਖਤਰਾ ਪੈਦਾ ਹੋ ਜਾਵੇਗਾ: ਸਿੱਖ ਜੱਥੇਬੰਦੀਆਂ

ਬਰਤਾਨੀਆਂ ਵਿੱਚ ਰਾਜਸੀ ਸ਼ਰਨ ਲੈਕੇ ਰਹਿ ਰਹੇ ਪਰਮਜੀਤ ਸਿੰਘ ਪੰਮਾ ਦੀ ਪੁਰਤਲਗਾਲ ਵਿੱਚ ਇੰਟਰਪੋਲ ਵੱਲੋਂ ਕੀਤੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਬਰਤਾਨੀਆਂ ਦੇ ਸਿੱਕਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ।ਭਾਈ ਪੰਮਾ ਨੂੰ ਪੁਰਤਗਾਲ ਤੋਂ ਬਰਤਾਨੀਆ ਲਿਆਉਣ ਲਈ ਅੱਜ ਸਿੱਖ ਜੱਥੇਬੰਦੀਆਂ ਅਤੇ ਬਾਈ ਪੰਮਾ ਦੇ ਪਰਿਵਾਰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਬਰਮਿੰਘਮ ਵਿਖੇ ਮੀਟਿੰਗ ਹੋਈ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਨੇ ਭਾਈ ਪੰਮਾ ਨੂੰ ਭਾਰਤ ਹਵਾਲੇ ਨਾ ਕਰਨ ਦੀ ਅਪੀਲ਼

ਬਰਤਾਨੀਆਂ ਦੀਆਂ ਸਿੱਖ ਜੱਥੇਬੰਦੀਆਂ ਦੀ ਸਾਂਝੀ ਸੰਸਥਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਨੇ ਪੁਰਤਗਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇੰਟਰਪੋਲ ਵੱਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ।

ਪਰਮਜੀਤ ਸਿੰਘ ਪੰਮਾ ਦੇ ਮਾਮਲੇ ਵਿੱਚ ਪਰਿਵਾਰ ਨੇ ਬਰਤਾਨੀਆ ਸਰਕਾਰ ਨੂੰ ਦਖਲ ਦੇਣ ਦੀ ਬੇਨਤੀ ਕੀਤੀ

ਭਾਰਤ ਸਰਕਾਰ ਦੀ ਬਿਨ੍ਹਾ ‘ਤੇ ਇੰਟਰਪੋਲ ਵੱਲੋਂ ਪੁਰਤਗਾਲ ਤੋਂ ਗਿ੍ਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਭਾਈ ਪਰਮਜੀਤ ਸਿੰਘ ਪੰਮਾ ਨੂੰ ਵਾਪਸ ਬਰਤਾਨੀਆ ਲਿਆਉਣ ਅਤੇ ਭਾਰਤ ਹਵਾਲਗੀ ਰੋਕਣ ਲਈ ਭਾਈ ਪੰਮਾ ਦੇ ਪਰਿਵਾਰ ਨੇ ਬਰਤਾਨੀਆ ਸਰਕਾਰ ਨੂੰ ਦਖਲ ਦੇਣ ਦੀ ਬੇਨਤੀ ਕੀਤੀ ਹੈ।

ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਪਰਮਜੀਤ ਸਿੰਘ ਦੇ ਪਰਿਵਾਰ ‘ਤੇ ਪੁਲਿਸ ਜ਼ਬਰ ਦੀ ਕਹਾਣੀ

ਪਿਛਲੇ ਦਿਨੀਂ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਕੀਤੇ ਗਏ ਖੁਲਾਸੇ ਤਾਂ ਉਸ ਪੁਲਿਸ ਜ਼ਬਰ ਦਾ ਇਕ ਅੰਸ਼-ਮਾਤਰ ਹਨ ।ਜੇ ਬੀਤੇ ਦੇ ਪੰਨੇ ਫਰੋਲਣ ਲੱਗੀਏ ਤਾਂ ਅਜਿਹੇ ਅਨੇਕਾਂ ਦਿਲ-ਕੰਬਾਊ ਮਾਮਲੇ ਨਸ਼ਰ ਹੁੰਦੇ ਹਨ ।22 ਸਾਲਾ ਸਿੱਖ ਨੌਜਵਾਨ ਪਰਮਿੰਦਰ ਸਿੰਘ ਉਰਫ਼ ਰਾਜਾ ਚੰਡੀਗੜ੍ਹ ਦੇ ਸੈਕਟਰ-21 ਦੀ ਕਾਰ ਮਾਰਕੀਟ ਵਿਚ ''ਖਾਲਸਾ ਆਟੋ ਇਲੈਕਟ੍ਰੀਕਲਜ਼'' ਨਾਮ ਦੀ ਦੁਕਾਨ ਚਲਾ ਰਿਹਾ ਸੀ ।

« Previous PageNext Page »